ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਤਸਕਰੀ ਕਰਨ ਵਾਲਾ ਗਿਰੋਹ ਦੇ 3 ਤਸਕਰ ਕਾਬੂ, ਮੁਲਜ਼ਮਾਂ ਕੋਲੋਂ ਗਲੌਕ ਸਮੇਤ 4 ਪਿਸਤੌਲ ਬਰਾਮਦ
Punjab Police: ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਐਕਟਿਵ ਸੀ ਅਤੇ ਪਾਕਿਸਤਾਨ ਤੋਂ ਲਗਾਤਾਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਦਰਾਮਦ ਕਰਦਾ ਸੀ।
Amritsar Police Arrested Smugglers: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਸਰਹੱਦ ਪਾਰ ਤਸਕਰੀ ਕਰਨ ਵਾਲੇ ਗਿਰੋਹ ਨੂੰ ਫੜਿਆ ਹੈ। ਪਾਕਿਸਤਾਨ ਨਾਲ ਜੁੜੇ ਇਸ ਤਸਕਰੀ ਗਿਰੋਹ ਤੋਂ ਨਸ਼ੀਲੇ ਪਦਾਰਥ, ਹਥਿਆਰ ਅਤੇ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ।
ਡੀਜੀਪੀ ਗੌਰਵ ਯਾਦਵ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਨਾਮ ਹਰਪ੍ਰੀਤ ਸਿੰਘ, ਗੁਰਪਾਲ ਸਿੰਘ ਅਤੇ ਰਣਜੋਧ ਸਿੰਘ ਹਨ। ਹਰਪ੍ਰੀਤ ਅਤੇ ਗੁਰਪਾਲ ਪਹਿਲਾਂ ਵੀ ਮਲੇਸ਼ੀਆ ਗਏ ਸਨ ਅਤੇ ਉੱਥੋਂ ਉਨ੍ਹਾਂ ਦਾ ਪਾਕਿਸਤਾਨੀ ਤਸਕਰਾਂ ਨਾਲ ਸੰਪਰਕ ਹੋਇਆ ਸੀ। ਉਨ੍ਹਾਂ ਦੀ ਜਾਣਕਾਰੀ ‘ਤੇ, ਪੁਲਿਸ ਨੇ 2.02 ਕਿਲੋਗ੍ਰਾਮ ਹੈਰੋਇਨ ਅਤੇ .30 ਬੋਰ ਦੇ 2 ਪਿਸਤੌਲ ਬਰਾਮਦ ਕੀਤੇ ਹਨ।
ਮੁਲਜ਼ਮਾਂ ਕੋਲੋਂ ਭਾਰੀ ਅਸਲੇ ਦੀ ਰਿਕਵਰੀ
ਇਸੇ ਸਮੇਂ, ਰਣਜੋਧ ਸਿੰਘ ਤੋਂ ਦੋ ਹੋਰ ਪਿਸਤੌਲ (ਇੱਕ ਗਲੌਕ 9 ਐਮਐਮ ਸਮੇਤ) ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਹ ਰਕਮ ਹਵਾਲਾ ਚੈਨਲ ਰਾਹੀਂ ਬਾਹਰ ਭੇਜੀ ਜਾਣੀ ਸੀ।
ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਐਕਟਿਵ ਸੀ ਅਤੇ ਪਾਕਿਸਤਾਨ ਤੋਂ ਲਗਾਤਾਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਦਰਾਮਦ ਕਰਦਾ ਸੀ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਸਪਲਾਈ ਕਰਦਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿਰੋਹ ਦੇ ਕਈ ਹੋਰ ਮੈਂਬਰ ਵੀ ਇਸ ਨੈੱਟਵਰਕ ਨਾਲ ਜੁੜੇ ਹੋਏ ਹਨ।
ਰਿਕਵਰੀ:
2.02 ਕਿਲੋਗ੍ਰਾਮ ਹੈਰੋਇਨ
4 ਪਿਸਤੌਲ (1 ਗਲੌਕ 9 ਐਮਐਮ ਸਮੇਤ)
3.5 ਲੱਖ ਨਕਦੀ (ਡਰੱਗ ਮਨੀ)
ਮਾਮਲਾ ਦਰਜ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਇਸ ਮਾਮਲੇ ਵਿੱਚ ਗੇਟ ਹਕੀਮਾਨ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਜਾਂਚ ਵਿੱਚ ਪੂਰੇ ਨੈੱਟਵਰਕ ਦਾ ਖੁਲਾਸਾ ਹੋਵੇਗਾ ਅਤੇ ਪਾਕਿਸਤਾਨ ਨਾਲ ਸਬੰਧਤ ਲਿੰਕਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜਲਦੀ ਹੀ ਇਸ ਮਾਮਲੇ ਵਿੱਚ ਕੁਝ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।