ਡੇਲੀ ਪੋਸਟ ਦੀ ਖ਼ਬਰ ਦਾ ਹੋਇਆ ਅਸਰ! ਤਿੰਨ ਬੱਚਿਆਂ ਦੀ ਵਿਧਵਾ ਮਾਂ ਨੂੰ ਫਿਰ ਤੋਂ ਮਿਲੇਗੀ ਘਰ ਦੀ ਨਵੀਂ ਛੱਤ
Punjab News; ਪੰਜਾਬ ਦੇ ਵਿੱਚ ਹੋਈ ਹੜ੍ਹ ਦੀ ਮਾਰ ਤੋਂ ਬਾਅਦ ਮਕੌੜਾ ਪੱਤਣ ਦੇ ਨਜ਼ਦੀਕੀ ਪਿੰਡ ਮਕੌੜਾ ਦੇ ਵਿੱਚ ਹੜ੍ਹ ਦੀ ਮਾਰ ਦੇ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਜਿਸ ਤੋਂ ਬਾਅਦ ਸਾਡੀ ਡੇਲੀ ਪੋਸਟ ਦੀ ਟੀਮ ਵੱਲੋਂ ਉਸ ਘਰ ਦੇ ਹਾਲਾਤ ਦਿਖਾਏ ਗਏ ਅਤੇ ਘਰ ਦੇ ਵਿੱਚ ਮੌਜੂਦ ਤਿੰਨ ਬੱਚਿਆਂ ਦੀ ਵਿਧਵਾ ਮਾਂ ਜੋ ਕਿ ਮਦਦ ਦੀ ਗੁਹਾਰ ਲਗਾ ਰਹੀ ਸੀ। ਇਸਤੋਂ ਬਾਅਦ ਖਬਰ ਪ੍ਰਕਾਸ਼ਿਤ ਕਰਨ ਮਗਰੋਂ ਫੋਨ ‘ਤੇ ਟਰੱਸਟ ਸ਼ਾਹਪੁਰ ਕੰਡੀ ਤੋਂ ਮਹਾਂ ਮੰਡਲੇਸ਼ਵਰ ਸੁਆਮੀ ਦਿਵਿਆਨੰਦਪੁਰੀ ਜੀ ਮਹਾਰਾਜ ਨੇ ਸਾਡੇ ਨਾਲ ਸੰਪਰਕ ਕੀਤਾ। ਸਾਰੀ ਘਟਨਾ ਤੋਂ ਜਾਣੂ ਹੋਣ ਮਗਰੋਂ ਉਨਾਂ ਨੇ ਘਰ ਦੀ ਡਿੱਗੀ ਹੋਈ ਛੱਤ ਵੇਖ ਕੇ ਕਿਹਾ ਕਿ ਉਹ ਨਵਾਂ ਕਮਰਾ ਅਤੇ ਉਸਦੀ ਉਸਾਰੀ ਤੇ ਲੈਂਟਰ ਪਵਾ ਕੇ ਦੇਣਗੇ। ਤਾਂ ਜੋ ਛੋਟੇ ਮਾਸੂਮ ਬੱਚਿਆਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਹਨਾਂ ਨੇ ਖਾਸ ਤੌਰ ਤੇ ਡੇਲੀ ਪੋਸਟ ਚੈਨਲ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਦੁਆਰਾ ਦਿਖਾਈ ਗਈ ਖਬਰ ਉਹਨਾਂ ਨੇ ਜਦੋਂ ਦੇਖੀ ਤਾਂ ਇਹ ਪ੍ਰਣ ਕੀਤਾ ਕਿ ਉਹ ਜਲਦ ਹੀ ਇਸ ਘਰ ਦਾ ਨਿਰਮਾਣ ਕਰਵਾਉਣਗੇ ਅਤੇ ਅੱਜ ਉਹ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਦੇ ਲਈ ਮਕੌੜਾ ਪਿੰਡ ਦੇ ਵਿੱਚ ਪਹੁੰਚੇ।