PM Modi Punjab Visit: ਉਨ੍ਹਾਂ ਪੀਐਮ ਫੇਰੀ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ਮੈਂ ਪੀਐਮ ਦਾ ਪੰਜਾਬ ‘ਚ ਸਵਾਗਤ ਕਰਦਾ ਹਾਂ,,,
CM Mann Post to Welcome PM Modi: ਭਲਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਹੜ੍ਹ ਪੀੜਤ ਖੇਤਰਾਂ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਪੰਜਾਬ ਦੇ ਸਿਆਸਤਦਾਨਾਂ ਨੇ ਪੀਐਮ ਮੋਦੀ ਤੋਂ ਪੰਜਾਬ ‘ਚ ਉਨ੍ਹਾਂ ਦੀ ਜੀ ਆਈਆਂ ਕਿਹਾ ਅਤੇ ਨਾਲ ਹੀ ਪੰਜਾਬ ਲਈ ਦਿਲ ਖੋਲ੍ਹ ਕੇ ਰਾਹਤ ਪੈਕਜ ਐਲਾਨ ਕਰਨ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਹੀ ਪੰਜਾਬ ਸੀਐਮ ਭਗਵੰਤ ਮਾਨ ਇਨ੍ਹਾਂ ਦਿਨੀਂ ਸਿਹਤ ਠੀਕ ਨਾ ਹੋਣ ਕਰਕੇ ਮੁਹਾਲੀ ਦੇ ਹਸਪਤਾਲ ‘ਚ ਦਾਖਲ ਹਨ। ਉਨ੍ਹਾਂ ਪੀਐਮ ਫੇਰੀ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ਮੈਂ ਪੀਐਮ ਦਾ ਪੰਜਾਬ ‘ਚ ਸਵਾਗਤ ਕਰਦਾ ਹਾਂ ਅਤੇ ਜੇਕਰ ਸਿਹਤ ਠੀਕ ਹੁੰਦੀ ਤਾਂ ਉਹ ਖੁਦ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਮੁਆਇਨਾ ਕਰਵਾਉਂਦੇ।