Journalism Of Hope
BREAKING NEWS
ਅਮਿਤ ਸ਼ਾਹ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ.....ਗੁਰਦਾਸਪੁਰ ‘ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ......ਮਾਣਹਾਨੀ ਕੇਸ ’ਚ ਸਜ਼ਾ ਵਿਰੁੱਧ ਸੈਸ਼ਨ ਕੋਰਟ ਜਾਣਗੇ ਸਿਮਰਜੀਤ ਬੈਂਸ......ਡੀਸੀ ਦੇ ਗੰਨਮੈਨ ਨੇ ਪਤਨੀ ਅਤੇ ਆਪਣੇ ਦੋ ਪੁੱਤਰਾਂ ਨੂੰ ਮਾਰੀ ਗੋਲੀ: ਫੇਰ ਖੁਦ ਵੀ ਕੀਤੀ ਖ਼ੁਦਕੁਸ਼ੀ........ਪਰਮਿੰਦਰ ਝੋਟਾ ਦੇ ਕਤਲ ਕਾਰਨ ਮਾਨਸਾ ’ਚ ਦੁਸਹਿਰੇ ਦੀ ਰੌਣਕ ਗਾਇਬ, ਬਾਜ਼ਾਰਾਂ ’ਚ ਛਾਈ ਸੁੰਨਸਾਨੀ.......CM ਮਾਨ ਦੇ OSD ਰਾਜਬੀਰ ਘੁੰਮਣ ਨੂੰ CBI ਨੇ 22 ਅਕਤੂਬਰ ਨੂੰ ਮੁੜ ਸੱਦਿਆ......ਹਰਿਆਣਾ ਪੁਲਿਸ ’ਚ ਵੱਡਾ ਫੇਰਬਦਲ, 28 IPS/HPS ਅਧਿਕਾਰੀਆਂ ਦੇ ਤਬਾਦਲੇ.......TMC ਛੱਡਣ ਮਗਰੋਂ ਯੂਸੁਫ਼ ਪਠਾਨ ਨੂੰ ਗੁਜਰਾਤ ’ਚ ਰਾਹਤ, ਜ਼ਮੀਨ ਦਾ ਮਾਮਲਾ ਸੁਲਝਿਆ......

ਕੈਬਿਨੇਟ ਮੰਤਰੀ ਦਾ PA ਬਣਕੇ ਕਰ ਰਿਹਾ ਸੀ ਠਗੀ, ਪੁਲਿਸ ਨੇ ਆਰੋਪੀ ਨੂੰ ਕੀਤਾ ਗ੍ਰਿਫ਼ਤਾਰ

Cabinet Minister’s PA was cheating, police arrested the accused :- ਜਮਾਲਪੁਰ ਥਾਣੇ ਦੀ ਪੁਲਿਸ ਨੇ ਇੱਕ ਨਕਲੀ ਕੈਬਿਨੇਟ ਮੰਤਰੀ ਦੇ ਪੀ.ਏ. ਨੂੰ ਗ੍ਰਿਫ਼ਤਾਰ ਕੀਤਾ ਹੈ , ਜੋ ਲੋਕਾਂ ਨੂੰ ਠੱਗਣ ਦੇ ਦੋਸ਼ ‘ਚ ਫੜਿਆ ਗਿਆ। ਆਰੋਪੀ ਕੁਲਦੀਪ ਸਿੰਘ ਲੋਕਾਂ ਨਾਲ ਸਰਕਾਰੀ ਕੰਮ ਕਰਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਠੱਗ ਚੁੱਕਾ ਸੀ। ਪੁਲਿਸ ਨੇ ਇਸ ਸਬੰਧੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕੈਬਿਨੇਟ ਮੰਤਰੀ ਦਾ PA ਬਣਕੇ ਕਰ ਰਿਹਾ ਸੀ ਠਗੀ, ਪੁਲਿਸ ਨੇ ਆਰੋਪੀ ਨੂੰ ਕੀਤਾ ਗ੍ਰਿਫ਼ਤਾਰ

Cabinet Minister’s PA was cheating, police arrested the accused :- ਜਮਾਲਪੁਰ ਥਾਣੇ ਦੀ ਪੁਲਿਸ ਨੇ ਇੱਕ ਨਕਲੀ ਕੈਬਿਨੇਟ ਮੰਤਰੀ ਦੇ ਪੀ.ਏ. ਨੂੰ ਗ੍ਰਿਫ਼ਤਾਰ ਕੀਤਾ ਹੈ , ਜੋ ਲੋਕਾਂ ਨੂੰ ਠੱਗਣ ਦੇ ਦੋਸ਼ ‘ਚ ਫੜਿਆ ਗਿਆ। ਆਰੋਪੀ ਕੁਲਦੀਪ ਸਿੰਘ ਲੋਕਾਂ ਨਾਲ ਸਰਕਾਰੀ ਕੰਮ ਕਰਵਾਉਣ ਦੇ ਨਾਂ ‘ਤੇ ਲੱਖਾਂ ਰੁਪਏ ਠੱਗ ਚੁੱਕਾ ਸੀ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰੀ ਕੀਤੀ

ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਵਿਰਿੰਦਰ ਨੇ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆ ਕੋਲ ਸ਼ਿਕਾਇਤ ਦਰਜ ਕਰਵਾਈ। ਵਿਰਿੰਦਰ ਨੇ ਦੱਸਿਆ ਕਿ ਕੁਲਦੀਪ ਨੇ ਉਸ ਤੋਂ 5 ਲੱਖ ਰੁਪਏ ਦੀ ਡੀਲ ਕਰਕੇ 3 ਲੱਖ ਰੁਪਏ ਲੈ ਲਏ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਮੰਤਰੀ ਦਾ ਪੀ.ਏ. ਹੀ ਨਹੀਂ ਹੈ।

5 ਲੱਖ ਦੀ ਡੀਲ, 3 ਲੱਖ ਲੈ ਚੁੱਕਾ ਸੀ

ਪੀੜਤ ਨੇ ਦੱਸਿਆ ਕਿ ਉਹ ਪ੍ਰਾਪਰਟੀ ਸੰਬੰਧੀ ਮਾਮਲੇ ਵਿੱਚ ਕਿਸੇ ਨਾਲ ਧੋਖਾਧੜੀ ਦਾ ਸ਼ਿਕਾਰ ਹੋਇਆ ਸੀ, ਜਿਸ ਕਾਰਨ ਉਸਨੇ ਆਪਣੇ ਦੋਸਤ ਬਿੱਟੂ ਭਾਟੀਆ ਰਾਹੀਂ ਕੁਲਦੀਪ ਨਾਲ ਸੰਪਰਕ ਕੀਤਾ। ਆਰੋਪ ਹੈ ਕਿ 5 ਲੱਖ ਰੁਪਏ ਦੀ ਡੀਲ ਹੋਈ ਸੀ, ਜਿਸ ਵਿੱਚ 3 ਲੱਖ ਕੁਲਦੀਪ ਨੇ ਵਸੂਲ ਲਏ।

ਕੁਝ ਹੋਰ ਸ਼ਿਕਾਇਤਾਂ ਦੀ ਵੀ ਹੋ ਰਹੀ ਜਾਂਚ

ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਆਰੋਪੀ ਨੇ ਹੋਰ ਕਿੰਨੇ ਲੋਕਾਂ ਨੂੰ ਇਸ ਤਰੀਕੇ ਨਾਲ ਠੱਗਿਆ ਹੈ। ਇਸ ਮਾਮਲੇ ਵਿੱਚ ਅੱਜ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ, ਜਿਸ ‘ਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਹੁਣ ਪੁਲਿਸ ਕੁਲਦੀਪ ਸਿੰਘ ਨੂੰ ਰਿਮਾਂਡ ‘ਤੇ ਲੈਕੇ ਪੁੱਛਗਿੱਛ ਕਰੇਗੀ, ਤਾਂ ਜੋ ਪਤਾ ਲੱਗ ਸਕੇ ਕਿ ਇਹ ਠਗੀ ਦੀ ਕਿੰਨੀ ਵੱਡੀ ਸਾਜ਼ਿਸ਼ ਸੀ ਅਤੇ ਹੋਰ ਕੌਣ-ਕੌਣ ਸ਼ਾਮਲ ਹੈ।

Read Latest News and Breaking News at Daily Post TV, Browse for more News

Ad
Ad

Punjab District News