Journalism Of Hope
BREAKING NEWS
ਅਮਿਤ ਸ਼ਾਹ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ.....ਗੁਰਦਾਸਪੁਰ ‘ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ......ਮਾਣਹਾਨੀ ਕੇਸ ’ਚ ਸਜ਼ਾ ਵਿਰੁੱਧ ਸੈਸ਼ਨ ਕੋਰਟ ਜਾਣਗੇ ਸਿਮਰਜੀਤ ਬੈਂਸ......ਡੀਸੀ ਦੇ ਗੰਨਮੈਨ ਨੇ ਪਤਨੀ ਅਤੇ ਆਪਣੇ ਦੋ ਪੁੱਤਰਾਂ ਨੂੰ ਮਾਰੀ ਗੋਲੀ: ਫੇਰ ਖੁਦ ਵੀ ਕੀਤੀ ਖ਼ੁਦਕੁਸ਼ੀ........ਪਰਮਿੰਦਰ ਝੋਟਾ ਦੇ ਕਤਲ ਕਾਰਨ ਮਾਨਸਾ ’ਚ ਦੁਸਹਿਰੇ ਦੀ ਰੌਣਕ ਗਾਇਬ, ਬਾਜ਼ਾਰਾਂ ’ਚ ਛਾਈ ਸੁੰਨਸਾਨੀ.......CM ਮਾਨ ਦੇ OSD ਰਾਜਬੀਰ ਘੁੰਮਣ ਨੂੰ CBI ਨੇ 22 ਅਕਤੂਬਰ ਨੂੰ ਮੁੜ ਸੱਦਿਆ......ਹਰਿਆਣਾ ਪੁਲਿਸ ’ਚ ਵੱਡਾ ਫੇਰਬਦਲ, 28 IPS/HPS ਅਧਿਕਾਰੀਆਂ ਦੇ ਤਬਾਦਲੇ.......TMC ਛੱਡਣ ਮਗਰੋਂ ਯੂਸੁਫ਼ ਪਠਾਨ ਨੂੰ ਗੁਜਰਾਤ ’ਚ ਰਾਹਤ, ਜ਼ਮੀਨ ਦਾ ਮਾਮਲਾ ਸੁਲਝਿਆ......

ਮੰਡੀ ’ਚ ਖਿਸਕੀ ਜ਼ਮੀਨ, ਮਲਬੇ ਹੇਠ ਦਬੇ ਇਕੋ ਪਰਿਵਾਰ ਦੇ 5 ਜੀਅ

ਹਿਮਾਚਲ ਪ੍ਰਦੇਸ਼ ਵਿਚ ਮੀਂਹ ਦਾ ਕਹਿਰ ਜਾਰੀ ਹੈ। ਮੰਡੀ ਜ਼ਿਲ੍ਹੇ ਦੀ ਨਿਹਾਰੀ ਤਹਿਸੀਲ ਦੀ ਬੋਈ ਪੰਚਾਇਤ ਵਿਚ ਪਹਾੜੀ ਵਿਚ ਦਰਾਰ ਆਉਣ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਜ਼ਮੀਨ ਖਿਸਕਣ ਕਾਰਨ ਇਕੋ ਪਰਿਵਾਰ ਦੇ ਪੰਜ ਲੋਕ ਮਲਬੇ ਹੇਠ ਦੱਬ ਗਏ। ਹੁਣ ਤੱਕ ਦੋ ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ, ਜਦੋਂ ਕਿ ਇਕ ਔਰਤ ਦੀ ਲਾਸ਼ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਮੰਡੀ ’ਚ ਖਿਸਕੀ ਜ਼ਮੀਨ, ਮਲਬੇ ਹੇਠ ਦਬੇ ਇਕੋ ਪਰਿਵਾਰ ਦੇ 5 ਜੀਅ

ਹਿਮਾਚਲ ਪ੍ਰਦੇਸ਼ ਵਿਚ ਮੀਂਹ ਦਾ ਕਹਿਰ ਜਾਰੀ ਹੈ। ਮੰਡੀ ਜ਼ਿਲ੍ਹੇ ਦੀ ਨਿਹਾਰੀ ਤਹਿਸੀਲ ਦੀ ਬੋਈ ਪੰਚਾਇਤ ਵਿਚ ਪਹਾੜੀ ਵਿਚ ਦਰਾਰ ਆਉਣ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਜ਼ਮੀਨ ਖਿਸਕਣ ਕਾਰਨ ਇਕੋ ਪਰਿਵਾਰ ਦੇ ਪੰਜ ਲੋਕ ਮਲਬੇ ਹੇਠ ਦੱਬ ਗਏ। ਹੁਣ ਤੱਕ ਦੋ ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ, ਜਦੋਂ ਕਿ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਬਾਕੀ ਦੋ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।

ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਦੇ ਖ਼ਤਰੇ ਕਾਰਨ ਰਾਹਤ ਅਤੇ ਬਚਾਅ ਕਾਰਜ ਮੁਸ਼ਕਿਲ ਹੋ ਗਿਆ ਹੈ। ਸੜਕ ਬੰਦ ਹੋਣ ਕਾਰਨ ਬਚਾਅ ਟੀਮਾਂ ਨੂੰ ਮੌਕੇ ’ਤੇ ਪਹੁੰਚਣ ਵਿਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਸਥਾਨਕ ਪਿੰਡ ਵਾਸੀ ਖੁਦ ਮਲਬਾ ਹਟਾ ਕੇ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਸ਼ਾਸਨ ਨੇ ਬਚਾਅ ਟੀਮਾਂ ਨੂੰ ਮੌਕੇ ’ਤੇ ਭੇਜਿਆ ਹੈ, ਪਰ ਸਥਿਤੀ ਗੰਭੀਰ ਬਣੀ ਹੋਈ ਹੈ।

ਦੱਸ ਦੇਈਏ ਕਿ ਅੱਜ ਰਾਜ ਦੇ ਛੇ ਜ਼ਿਲ੍ਹਿਆਂ ਬਿਲਾਸਪੁਰ, ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਦੇ ਕੁਝ ਇਲਾਕਿਆਂ ਵਿਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਸ਼ਾਮ ਤੱਕ, ਰਾਜ ਵਿਚ 490 ਸੜਕਾਂ, 352 ਬਿਜਲੀ ਟਰਾਂਸਫਾਰਮਰ ਅਤੇ 163 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਈਆਂ। ਰਾਜ ਵਿਚ ਬਦਲਦੇ ਮੌਸਮ ਦੇ ਵਿਚਕਾਰ ਸਵੇਰੇ ਅਤੇ ਸ਼ਾਮ ਨੂੰ ਠੰਢ ਵੀ ਵਧ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News