Journalism Of Hope
BREAKING NEWS
CJP ਪ੍ਰਦਰਸ਼ਨ ਕਾਰਨ ਦਿੱਲੀ ’ਚ ਹਲਚਲ: 16 ਮੈਟਰੋ ਸਟੇਸ਼ਨ ਬੰਦ, ਬੰਗਾਲ ਤੋਂ ਏਅਰਲਿਫਟ ਕੀਤੇ 2 ਹਜ਼ਾਰ CRPF ਜਵਾਨ

Asia Cup 2025: ਰੌਲਾ ਪਾਉਣ ਵਾਲਿਆਂ ‘ਤੇ ਅਸੀਂ ਧਿਆਨ ਨਹੀਂ ਦੇ ਰਹੇ… Handshake ਵਿਵਾਦ ‘ਤੇ BCCI ਨੇ ਤੋੜੀ ਚੁੱਪੀ

14 ਸਤੰਬਰ ਨੂੰ ਏਸ਼ੀਆ ਕੱਪ 2025 ਦੇ ਗਰੁੱਪ-ਏ ਮੈਚ ‘ਚ, ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਤੋਂ ਬਾਅਦ, ਭਾਰਤੀ ਖਿਡਾਰੀ ਪਾਕਿਸਤਾਨੀ ਕ੍ਰਿਕਟਰਾਂ ਨਾਲ ਹੱਥ ਮਿਲਾਏ ਬਿਨਾਂ ਡਰੈਸਿੰਗ ਰੂਮ ‘ਚ ਚਲੇ ਗਏ। ਇਸ ਨਾਲ ਪਾਕਿਸਤਾਨ ਕ੍ਰਿਕਟ ਬੋਰਡ (PCB) ਨਾਰਾਜ਼ ਹੋ ਗਿਆ। ਇਸ ਬਾਰੇ ਇਸ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੂੰ ਸ਼ਿਕਾਇਤ ਕੀਤੀ। ਹੁਣ […]
Nishant Malyan
By : Updated On: 17 Sep 2025 10:37:AM
Asia Cup 2025: ਰੌਲਾ ਪਾਉਣ ਵਾਲਿਆਂ ‘ਤੇ ਅਸੀਂ ਧਿਆਨ ਨਹੀਂ ਦੇ ਰਹੇ… Handshake ਵਿਵਾਦ ‘ਤੇ BCCI ਨੇ ਤੋੜੀ ਚੁੱਪੀ

14 ਸਤੰਬਰ ਨੂੰ ਏਸ਼ੀਆ ਕੱਪ 2025 ਦੇ ਗਰੁੱਪ-ਏ ਮੈਚ ‘ਚ, ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਤੋਂ ਬਾਅਦ, ਭਾਰਤੀ ਖਿਡਾਰੀ ਪਾਕਿਸਤਾਨੀ ਕ੍ਰਿਕਟਰਾਂ ਨਾਲ ਹੱਥ ਮਿਲਾਏ ਬਿਨਾਂ ਡਰੈਸਿੰਗ ਰੂਮ ‘ਚ ਚਲੇ ਗਏ। ਇਸ ਨਾਲ ਪਾਕਿਸਤਾਨ ਕ੍ਰਿਕਟ ਬੋਰਡ (PCB) ਨਾਰਾਜ਼ ਹੋ ਗਿਆ। ਇਸ ਬਾਰੇ ਇਸ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੂੰ ਸ਼ਿਕਾਇਤ ਕੀਤੀ। ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਸ ਮਾਮਲੇ ‘ਚ ਆਪਣੀ ਚੁੱਪੀ ਤੋੜ ਦਿੱਤੀ ਹੈ। ਬੋਰਡ ਦਾ ਕਹਿਣਾ ਹੈ ਕਿ ਅਸੀਂ ਸਿਰਫ਼ ਜਿੱਤ ਦਾ ਜਸ਼ਨ ਮਨਾ ਰਹੇ ਹਾਂ। ਰੌਲਾ ਪਾਉਣ ਵਾਲਿਆਂ ਵੱਲ ਧਿਆਨ ਨਹੀਂ ਦੇ ਰਹੇ।

ਇਸ਼ਤਿਹਾਰ

BCCI ਨੇ ਕੀ ਕਿਹਾ?
BCCI ਦੇ ਸਕੱਤਰ ਦੇਵਜੀਤ ਸੈਕੀਆ ਨੇ ਹੱਥ ਨਾ ਮਿਲਾਉਣ ਦੇ ਵਿਵਾਦ ‘ਤੇ ਇੱਕ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਧਿਆਨ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਣ ‘ਤੇ ਹੋਣਾ ਚਾਹੀਦਾ ਹੈ, ਨਾ ਕਿ ਇਸ ਨਾਲ ਜੁੜੇ ਵਿਵਾਦ ‘ਤੇ। IANS ਨਾਲ ਗੱਲ ਕਰਦੇ ਹੋਏ ਸੈਕੀਆ ਨੇ ਕਿਹਾ, “ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਟੀਮ ਇੰਡੀਆ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ। ਇਸ ਤੋਂ ਵੱਧ ਕੁਝ ਨਹੀਂ। ਇਸ ਤੋਂ ਘੱਟ ਵੀ ਨਹੀਂ। ਬੱਸ ਇੰਨਾ ਹੀ। ਭਾਰਤ ਨੇ ਪਾਕਿਸਤਾਨ ਵਿਰੁੱਧ ਆਸਾਨ ਜਿੱਤ ਦਰਜ ਕੀਤੀ। ਸਾਨੂੰ ਇਸ ਦਾ ਆਨੰਦ ਮਾਣਨਾ ਚਾਹੀਦਾ ਹੈ। ਸਾਨੂੰ ਕਿਸੇ ਵੀ ਦੇਸ਼ ਦੁਆਰਾ ਪੈਦਾ ਕੀਤੇ ਰੌਲੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਸਾਨੂੰ ਇਸ ਤੋਂ ਪਰੇਸ਼ਾਨ ਨਹੀਂ ਹੋਣਾ ਚਾਹੀਦਾ।”

ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਕਦਰ ਕਰਨੀ ਚਾਹੀਦੀ ਹੈ ਤੇ ਉਨ੍ਹਾਂ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਸਾਨੂੰ ਉਮੀਦ ਹੈ ਕਿ ਇਹ ਜਿੱਤ ਦਾ ਸਿਲਸਿਲਾ ਇਸ ਟੂਰਨਾਮੈਂਟ ਦੇ ਆਖਰੀ ਮੈਚ ਤੱਕ ਜਾਰੀ ਰਹੇਗਾ। ਇਸ ਤੋਂ ਪਹਿਲਾਂ ਸੂਰਿਆਕੁਮਾਰ ਯਾਦਵ ਨੇ ਵੀ ਇਸ ਮਾਮਲੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ।

ਅਸੀਂ ਇੱਥੇ ਸਿਰਫ਼ ਮੈਚ ਖੇਡਣ ਲਈ ਆਏ ਹਾਂ
ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਉਣ ਤੋਂ ਬਾਅਦ, ਭਾਰਤੀ ਟੀਮ ਨੇ ਏਸ਼ੀਆ ਕੱਪ ਦੇ ਸੁਪਰ-4 ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸੂਰਿਆਕੁਮਾਰ ਯਾਦਵ ਨੇ ਪਾਕਿਸਤਾਨ ਨਾਲ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ‘ਚ ਇਸ ਮਾਮਲੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤੇ ਬੀਸੀਸੀਆਈ ਅੱਜ ਇੱਕਮਤ ਸਨ। ਅਸੀਂ ਇੱਥੇ ਸਿਰਫ਼ ਮੈਚ ਖੇਡਣ ਲਈ ਆਏ ਸੀ। ਹੋਰ ਕੁੱਝ ਨਹੀਂ।

ਇਸ ਮਾਮਲੇ ‘ਚ, ਇੱਕ ਬੋਰਡ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਹੱਥ ਮਿਲਾਉਣ ਦਾ ਕੋਈ ਨਿਯਮ ਨਹੀਂ ਹੈ। ਜੇਕਰ ਤੁਸੀਂ ਨਿਯਮ ਕਿਤਾਬ ਪੜ੍ਹਦੇ ਹੋ ਤਾਂ ਵਿਰੋਧੀ ਟੀਮ ਨਾਲ ਹੱਥ ਮਿਲਾਉਣ ਲਈ ਇਸ ‘ਚ ਕੋਈ ਨਿਯਮ ਨਹੀਂ ਲਿਖਿਆ ਗਿਆ ਹੈ। ਇਹ ਸਿਰਫ਼ ਗੱਲਬਾਤ ਦਾ ਇੱਕ ਸਾਧਨ ਹੈ। ਭਾਰਤੀ ਟੀਮ ਨੇ ਇਸ ਮਾਮਲੇ ‘ਚ ਕੁਝ ਵੀ ਗਲਤ ਨਹੀਂ ਕੀਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News