ਭਲਕੇ ਤੋਂ ਸ਼ੁਰੂ ਹੋ ਰਿਹਾ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ, ਪ੍ਰਸ਼ਨ ਕਾਲ ਬਾਰੇ ਸਪੀਕਰ ਨੇ ਜਾਰੀ ਕੀਤੇ ਹੁਕਮ
Punjab Assembly Question Hour: ਜਾਰੀ ਕੀਤੇ ਗਏ ਨੋਟਿਸ ‘ਚ ਬਕਾਇਦਾ ਤੌਰ ‘ਤੇ ਦੱਸਿਆ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਕ ਨਿਯਮਾਂ ਵਾਲੀ ਦੇ ਨਿਯਮ 28 (1) ਅਧੀਨ ਉਪਬੰਧਿਤ ਹੈ।
Special Session of Punjab Vidhan Sabha: ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਕੱਲ 26 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਵੱਲੋਂ ਇੱਕ ਅਹਿਮ ਹੁਕਮ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਸੈਸ਼ਨ ਦੇ ਦੌਰਾਨ ਪ੍ਰਸ਼ਨ ਕਾਲ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਦੋ ਦਿਨਾਂ ਦੇ ਇਸ ਸਪੈਸ਼ਲ ਸੈਸ਼ਨ ਦੌਰਾਨ ਸਿਰਫ ਦੱਸੇ ਮੁੱਦੇ ਹੀ ਵਿਚਾਰੇ ਜਾਣਗੇ ਅਤੇ ਪੰਜਾਬ ਨਾਲ ਜੁੜੇ ਮਤੇ ਪਾਸ ਕੀਤੇ ਜਾਣਗੇ।
ਸਪੀਕਰ ਵਿਧਾਨ ਸਭਾ ਸਕੱਤਰੇਤ ਦੇ ਵੱਲੋਂ ਜਾਰੀ ਕੀਤੇ ਗਏ ਨੋਟਿਸ ਦੇ ਵਿੱਚ ਬਕਾਇਦਾ ਤੌਰ ਤੇ ਦੱਸਿਆ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਕ ਨਿਯਮਾਂ ਵਾਲੀ ਦੇ ਨਿਯਮ 28 (1) ਅਧੀਨ ਉਪਬੰਧਿਤ ਹੈ। ਸਪੀਕਰ ਨੇ ਪ੍ਰਸੰਨਤਾਪੂਰਵਕ ਹੁਕਮ ਕੀਤੇ ਹਨ ਕਿ 16ਵੀਂ ਪੰਜਾਬ ਵਿਧਾਨ ਸਭਾ ਦੇ ਨੌਵੇਂ ਸਮਾਗਮ ਦੀਆਂ ਮਿਤੀ 26 ਅਤੇ 29 ਸਤੰਬਰ 2025 ਨੂੰ ਹੋਣ ਵਾਲੀਆਂ ਬੈਠਕਾਂ ਦੌਰਾਨ ਪ੍ਰਸ਼ਨ ਕਾਲ ਨਹੀਂ ਹੋਵੇਗਾ।
ਮਤਲਬ ਸਾਫ ਹੈ ਕਿ ਇਸ ਸੈਸ਼ਨ ਦੇ ਦੌਰਾਨ ਪ੍ਰਸ਼ਨ ਕਾਲ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਸ ਸੈਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੜਾਂ ਦੇ ਨਾਲ ਸੰਬੰਧਿਤ ਹੀ ਮੁੱਦੇ ਵਿਚਾਰੇ ਜਾਣਗੇ ਅਤੇ ਉਹਨਾਂ ਮਤਿਆਂ ਨੂੰ ਹੀ ਪਾਸ ਕਰਕੇ ਅੱਗੇ ਸਪੀਕਰ ਤੱਕ ਭੇਜਿਆ ਜਾਵੇਗਾ।