Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

ਦੀਵਾਲੀ ਤੋਂ ਪਹਿਲਾਂ ਵੱਡੇ ਧਮਾਕੇ ਦੀ ਕੋਸ਼ਿਸ ਨਾਕਾਮ, 4 ਹੈਂਡ ਗ੍ਰੇਨੇਡ ਸਮੇਤ 3 ਮੁਲਜ਼ਮ ਗ੍ਰਿਫਤਾਰ

Amritsar News: ਪੁਲਿਸ ਤਿੰਨੋਂ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਖ਼ਦਸ਼ਾ ਹੈ ਕਿ ਇਹ ਹਥਿਆਰ ਅੱਗੇ ਸਪਲਾਈ ਕੀਤੇ ਜਾਣੇ ਸਨ ਤੇ ਦੀਵਾਲੀ ਦੇ ਮੌਕੇ ‘ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਇਸ ਦੇ ਲਈ ਪਾਕਿਸਤਾਨ ਖੁਫ਼ੀਆ ਏਜੰਸੀ ਆਈਐਸਆਈ ਤੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਹਰਵਿੰਦਰ ਸਿੰਘ ਰਿੰਦਾ ਆਪਣੇ ਅੱਤਵਾਦੀਆਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਦੀਵਾਲੀ ਤੋਂ ਪਹਿਲਾਂ ਵੱਡੇ ਧਮਾਕੇ ਦੀ ਕੋਸ਼ਿਸ ਨਾਕਾਮ, 4 ਹੈਂਡ ਗ੍ਰੇਨੇਡ ਸਮੇਤ 3 ਮੁਲਜ਼ਮ ਗ੍ਰਿਫਤਾਰ
Breaking News

Amritsar News: ਪੁਲਿਸ ਤਿੰਨੋਂ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਖ਼ਦਸ਼ਾ ਹੈ ਕਿ ਇਹ ਹਥਿਆਰ ਅੱਗੇ ਸਪਲਾਈ ਕੀਤੇ ਜਾਣੇ ਸਨ ਤੇ ਦੀਵਾਲੀ ਦੇ ਮੌਕੇ ‘ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਇਸ ਦੇ ਲਈ ਪਾਕਿਸਤਾਨ ਖੁਫ਼ੀਆ ਏਜੰਸੀ ਆਈਐਸਆਈ ਤੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਹਰਵਿੰਦਰ ਸਿੰਘ ਰਿੰਦਾ ਆਪਣੇ ਅੱਤਵਾਦੀਆਂ ਨੂੰ ਟਾਰਗੇਟ ਦੇਣਾ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।

ਪੰਜਾਬ ਪੁਲਿਸ ਦੀ ਖੁਫ਼ੀਆ ਬ੍ਰਾਂਚ ਨੇ ਦੁਸ਼ਹਿਰੇ ਦੀ ਰਾਤ ਪਾਕਿਸਤਾਨ ਤੋਂ ਭੇਜੇ ਗਏ 4 ਗ੍ਰੇਨੇਡ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ‘ਚ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ ਰਹਿਣ ਵਾਲ ਧਰਮਿੰਦਰ ਵੀ ਸ਼ਾਮਲ ਹੈ, ਜੋ ਕਿ ਸੈਨਾ ‘ਚ ਕਮਾਂਡੋ ਰਹਿ ਚੁੱਕਿਆ ਹੈ।

ਧਰਮਿੰਦਰ ਕਿਸੇ ਮਾਮਲੇ ‘ਚ ਚਾਰ ਸਾਲ ਤੱਕ ਜੇਲ੍ਹ ‘ਚ ਰਹਿ ਚੁੱਕਿਆ ਤੇ ਹਾਲ ਹੀ ‘ਚ ਜ਼ਮਾਨਤ ਜਾਂ ਪੈਰੋਲ ‘ਤੇ ਬਾਹਰ ਆਇਆ ਹੋਇਆ ਸੀ। ਇਸ ਗ੍ਰਿਫ਼ਤਾਰੀ ਤੇ ਬਰਾਮਦਗੀ ਦੇ ਸਬੰਧ ‘ਚ ਪੁਲਿਸ ਅਧਿਕਾਰੀ ਅਜੇ ਕੁੱਝ ਜਾਣਕਾਰੀ ਨਹੀਂ ਦੇ ਰਹੇ ਹਨ। ਪੁਲਿਸ ਦੇ ਸੀਨੀਅਰ ਅਧਿਕਾਰੀ ਅੱਜ ਇਸ ਸਬੰਧ ‘ਚ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।

ਇਹ ਵੀ ਪਤਾ ਚੱਲਿਆ ਹੈ ਕਿ ਪੁਲਿਸ ਦਾ ਇਹ ਆਪ੍ਰੇਸ਼ਨ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਗ੍ਰੇਨੇਡ ਤੋਂ ਇਲਾਵਾ ਆਈਈਡੀ ਤੇ ਹੋਰ ਹਥਿਆਰ ਬਰਾਮਦ ਹੋਣ ਦੀ ਸੰਭਾਵਨਾ ਹੈ।

ਪੁਲਿਸ ਤਿੰਨੋਂ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਖ਼ਦਸ਼ਾ ਹੈ ਕਿ ਇਹ ਹਥਿਆਰ ਅੱਗ ਸਪਲਾਈ ਕੀਤੇ ਜਾਣੇ ਸਨ ਤੇ ਦੀਵਾਲੀ ਦੇ ਮੌਕੇ ‘ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਇਸ ਦੇ ਲਈ ਪਾਕਿਸਤਾਨ ਖੁਫ਼ੀਆ ਏਜੰਸੀ ਆਈਐਸਆਈ ਤੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਹਰਵਿੰਦਰ ਸਿੰਘ ਰਿੰਦਾ ਆਪਣੇ ਅੱਤਵਾਦੀਆਂ ਨੂੰ ਟਾਰਗੇਟ ਦੇਣਾ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।

Read Latest News and Breaking News at Daily Post TV, Browse for more News

Ad
Ad

Punjab District News