Banner
Banner

ਹਮਲਾਵਰਾਂ ਨੇ ਨੌਜਵਾਨ ‘ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਰੂਪ ‘ਚ ਕੀਤਾ ਜ਼ਖਮੀ

Attacked Youth; ਫਰੀਦਕੋਟ ਜਿਲੇ ਦੇ ਪਿੰਡ ਰਾਮੇਂਆਣਾ ‘ਚ ਰਾਹ ਜਾਂਦੇ ਨੌਜਵਾਨ ‘ਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ ‘ਚ ਨੌਜਵਾਨ ਬੁਰੀ ਤਰਾਂ ਲਹੂ-ਲੁਹਾਨ ਹੋ ਗਿਆ। ਦੱਸ ਦੇਈਏ ਕਿ 2 ਮੋਟਰਸਾਈਕਲਾਂ ‘ਤੇ ਸਵਾਰ 5 ਹਮਲਾਵਰਾਂ ਨੇ ਰਾਹ ਜਾਂਦੇ ਨੌਜਵਾਨ ਨੂੰ ਰੋਕ ਕੇ ਪਹਿਲਾਂ ਪੁੱਛਿਆ ਤਾਂ ਉਸਨੂੰ ਰੋਕਿਆ। ਫਿਰ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ […]
Jaspreet Singh
By : Updated On: 04 Oct 2025 10:20:AM
ਹਮਲਾਵਰਾਂ ਨੇ ਨੌਜਵਾਨ ‘ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਰੂਪ ‘ਚ ਕੀਤਾ ਜ਼ਖਮੀ

Attacked Youth; ਫਰੀਦਕੋਟ ਜਿਲੇ ਦੇ ਪਿੰਡ ਰਾਮੇਂਆਣਾ ‘ਚ ਰਾਹ ਜਾਂਦੇ ਨੌਜਵਾਨ ‘ਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ ‘ਚ ਨੌਜਵਾਨ ਬੁਰੀ ਤਰਾਂ ਲਹੂ-ਲੁਹਾਨ ਹੋ ਗਿਆ।

ਦੱਸ ਦੇਈਏ ਕਿ 2 ਮੋਟਰਸਾਈਕਲਾਂ ‘ਤੇ ਸਵਾਰ 5 ਹਮਲਾਵਰਾਂ ਨੇ ਰਾਹ ਜਾਂਦੇ ਨੌਜਵਾਨ ਨੂੰ ਰੋਕ ਕੇ ਪਹਿਲਾਂ ਪੁੱਛਿਆ ਤਾਂ ਉਸਨੂੰ ਰੋਕਿਆ। ਫਿਰ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਨੌਜਵਾਨ ਬੁਰੀ ਤਰਾਂ ਜਖਮੀਂ ਹੋ ਗਿਆ। ਪੀੜਤ ਨੌਜਵਾਨ ਦੀ ਪਹਿਚਾਣ ਪਿੰਡ ਰਾਮੇਂਆਣਾ ਵਾਸੀ ਅਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਜੋਂ ਹੋਈ ਹੈ। ਮੌਕੇ ਤੇ ਪਹੁੰਚੇ ਪਿੰਡ ਦੇ ਸਰਪੰਚ ਨੇ ਜਖਮੀਂ ਨੂੰ ਇਲਾਜ ਲਈ ਹਸਪਤਾਲ ਕਰਵਾਇਆ ਦਾਖਲ, ਮੌਕੇ ਤੇ ਵੀਡੀਓ ਰਾਹੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ।

Read Latest News and Breaking News at Daily Post TV, Browse for more News

Ad
Ad