Banner
Banner

ਅਮਰੀਕਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਪਿਤਾ-ਪੁੱਤਰ ਦੀ ਮੌਤ, ਫਤਹਿਗੜ੍ਹ ਛੰਨਾ ‘ਚ ਸੋਗ ਦੀ ਲਹਿਰ

Punjabi father and son died; ਅਮਰੀਕਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਸਮਾਣਾ ਦੇ ਫ਼ਤਹਿਗੜ੍ਹ ਛੰਨਾ ਪਿੰਡ ਦੇ ਪਿਤਾ-ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਪ੍ਰਦੀਪ ਭਾਰਦਵਾਜ ਦੇ ਚਾਚਾ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰਦੀਪ ਆਪਣੀ ਪਤਨੀ, ਪੁੱਤਰ ਤੇ ਇਕ ਦੋਸਤ ਨਾਲ ਕੈਨੇਡਾ ’ਚ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਉਣ ਗਿਆ ਸੀ। ਅਮਰੀਕਾ ’ਚ ਵਾਪਰੇ ਦਰਦਨਾਕ ਸੜਕ […]
Jaspreet Singh
By : Updated On: 06 Oct 2025 09:08:AM
ਅਮਰੀਕਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਪਿਤਾ-ਪੁੱਤਰ ਦੀ ਮੌਤ, ਫਤਹਿਗੜ੍ਹ ਛੰਨਾ ‘ਚ ਸੋਗ ਦੀ ਲਹਿਰ

Punjabi father and son died; ਅਮਰੀਕਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਸਮਾਣਾ ਦੇ ਫ਼ਤਹਿਗੜ੍ਹ ਛੰਨਾ ਪਿੰਡ ਦੇ ਪਿਤਾ-ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਪ੍ਰਦੀਪ ਭਾਰਦਵਾਜ ਦੇ ਚਾਚਾ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰਦੀਪ ਆਪਣੀ ਪਤਨੀ, ਪੁੱਤਰ ਤੇ ਇਕ ਦੋਸਤ ਨਾਲ ਕੈਨੇਡਾ ’ਚ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਉਣ ਗਿਆ ਸੀ।

ਅਮਰੀਕਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਸਮਾਣਾ ਦੇ ਫ਼ਤਹਿਗੜ੍ਹ ਛੰਨਾ ਪਿੰਡ ਦੇ ਪਿਤਾ-ਪੁੱਤਰ ਦੀ ਮੌਤ ਹੋ ਗਈ। ਮਿ੍ਰਤਕ ਪ੍ਰਦੀਪ ਭਾਰਦਵਾਜ ਦੇ ਚਾਚਾ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰਦੀਪ ਆਪਣੀ ਪਤਨੀ, ਪੁੱਤਰ ਤੇ ਇਕ ਦੋਸਤ ਨਾਲ ਕੈਨੇਡਾ ’ਚ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਉਣ ਗਿਆ ਸੀ। ਉਹ ਬਰੈਂਪਟਨ ਤੋਂ ਵਾਪਸ ਅਮਰੀਕਾ ਆ ਰਹੇ ਸਨ ਕਿ ਰਸਤੇ ’ਚ ਇਕ ਤੇਜ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਪ੍ਰਦੀਪ ਭਾਰਦਵਾਜ (35) ਤੇ ਉਸ ਦੇ ਪੁੱਤਰ ਆਯਾਂਸ (7) ਦੀ ਮੌਤ ਹੋ ਗਈ। ਉਸਦੀ ਪਤਨੀ ਅੰਸੁਲਾ ਤੇ ਦੋਸਤ ਗੰਭੀਰ ਜਖਮੀ ਹੋ ਗਏ। ਉਨ੍ਹਾਂ ਦੀ ਮੌਤ ਨਾਲ ਪਿੰਡ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad