ਲੁਧਿਆਣਾ ‘ਚ ਐਕਟਿਵ ਆਟੋ ਗੈਂਗ, ਸਵਾਰੀਆਂ ਤੋਂ ਕਰਦੇ ਸੀ ਲੁੱਟ ਖੋਹ, ਪੁਲਿਸ ਨੇ ਰੰਗੇ ਹੱਥੀ ਫੜਿਆ ਮੈਂਬਰ, ਇੱਕ ਫਰਾਰ
Ludhiana Police: ਆਟੋ ‘ਚ ਬੈਠੀ ਸਵਾਰੀ ਨੇ ਪੀੜਤ ਦੀਆਂ ਜੇਬਾਂ ਚੋਂ ਫੋਨ ਕੱਢਨਾ ਸ਼ੁਰੂ ਕੀਤਾ ਅਤੇ ਪੈਸੇ ਵੀ ਕੱਢੇ। ਸਵਾਰੀ ਨੇ ਜਦੋਂ ਰੋਲਾ ਪਾਇਆ ਤਾਂ ਆਟੋ ਚਾਲਕ ਨੇ ਆਟੋ ਤੇਜ਼ ਚਲਾਉਣਾ ਸ਼ੁਰੂ ਕਰ ਦਿੱਤਾ।
Auto gang in Ludhiana: ਅੱਜ ਕਲ੍ਹ ਕੋਈ ਵੀ ਕੀਤੇ ਵੀ ਸੁਰੱਖਿਅਤ ਨਹੀਂ, ਆਏ ਦਿਨ ਲੋਕਾਂ ਨਾਲ ਹੋ ਰਹੀ ਲੁੱਟ ਖੋਹ ਦੀਆਂ ਖ਼ਬਰਾਂ ਨੇ ਲੋਕਾਂ ‘ਚ ਡਰ ਦਾ ਮਾਹੌਲ ਬਣਾ ਰੱਖਿਆ ਹੈ। ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਜਿਸ ‘ਚ ਇੱਕ ਮਹਿਲਾ ਨਾਲ ਆਟੋ ‘ਚ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਮਹਿਲਾ ਨੇ ਚਲਦੇ ਆਟੋ ਚੋਂ ਛਾਲ ਮਾਰਕੇ ਆਪਣੀ ਜਾਨ ਬਚਾਈ ਸੀ।
ਅਜਿਹਾ ਹੀ ਇੱਕ ਹੋਰ ਮਾਮਲਾ ਲੁਧਿਆਣਾ ਦੇ ਭਾਰਤ ਨਗਰ ਚੌਂਕ ਤੋਂ ਸਾਹਮਣੇ ਆਇਆ ਹੈ। ਜਿੱਥੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਆਟੋ ਗੈਂਗ ਦੇ ਨੌਜਵਾਨਾਂ ਨੂੰ ਰੰਗੇ ਹੱਥੀ ਪਕੜਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਨੇ ਘੰਟਾ ਘਰ ਤੋਂ ਲੈ ਕੇ ਪ੍ਰਤਾਪ ਚੌਂਕ ਤੱਕ ਦਾ ਆਟੋ ਕੀਤਾ ਗਿਆ ਸੀ। ਇਸ ਦੌਰਾਨ ਇੱਕ ਸਵਾਰੀ ਹੋਰ ਬੈਠੀ ਹੋਈ ਜੋ ਕਿ ਆਟੋ ਡਰਾਈਵਰ ਦਾ ਸਾਥੀ ਸੀ।
ਆਟੋ ਥੋੜਾ ਜਿਹਾ ਅੱਗੇ ਜਾ ਕੇ ਉਸ ਸਵਾਰੀ ਨੇ ਪੀੜਤ ਦੀਆਂ ਜੇਬਾਂ ਚੋਂ ਫੋਨ ਕੱਢਨਾ ਸ਼ੁਰੂ ਕੀਤਾ ਅਤੇ ਪੈਸੇ ਵੀ ਕੱਢੇ। ਸਵਾਰੀ ਨੇ ਜਦੋਂ ਰੋਲਾ ਪਾਇਆ ਤਾਂ ਆਟੋ ਚਾਲਕ ਨੇ ਆਟੋ ਤੇਜ਼ ਚਲਾਉਣਾ ਸ਼ੁਰੂ ਕਰ ਦਿੱਤਾ। ਪਰ ਸਵਾਰੀ ਦਾ ਰੋਲਾ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਉਸ ਦੀ ਜਾਨ ਬੱਚ ਗਈ। ਇਸ ਦੇ ਨਾਲ ਹੀ ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਇੱਕ ਨੂੰ ਰਾਊਂਡ ਅਪ ਕਰ ਲਿਆ।
ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਗੁਜ਼ਾਰਿਸ਼ ਕੀਤੀ ਹੈ ਕਿ ਇਨ੍ਹਾਂ ਦੀ ਜਾਂਚ ਕੀਤੀ ਜਾਵੇ। ਅਤੇ ਪਤਾ ਕੀਤਾ ਜਾਵੇ ਕਿ ਇਹਨਾਂ ਨੇ ਹੋਰ ਕਿੰਨੀਆਂ ਲੁੱਟਾਂ ਕੀਤੀਆਂ ਹਨ ਨਾਲ ਹੀ ਪੀੜਤ ਨੇ ਇਨਸਾਫ ਦੀ ਗੁਹਾਰ ਲਗਾਈ ਹੈ।
ਇਸ ਬਾਰੇ ਮੌਕੇ ‘ਤੇ ਪਹੁੰਚੀ ਪੀਸੀਆਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਕੰਟਰੋਲ ਰੂਮ ਤੋਂ ਕੋਲ ਆਈ ਕਿ ਇਸ ਜਗ੍ਹਾ ‘ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਮਗਰੋਂ ਮੁਲਜ਼ਮ ਨੂੰ ਰਾਊਂਡ ਅਪ ਕਰ ਲਿਆ ਗਿਆ। ਅਤੇ ਸੰਬੰਧਤ ਥਾਣੇ ਦੀ ਪੁਲਿਸ ਦੇ ਹਵਾਲੇ ਕਰਕੇ ਜਾਂਚ ਤੋਂ ਬਾਅਦ ਮੁਲਜ਼ਮ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।