ਦੀਵਾਲੀ ਤੋਂ ਪਹਿਲਾਂ ਬਟਾਲਾ ‘ਚ ਚੱਲੀਆਂ ਗੋਲੀਆਂ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ
Batala Firing; ਦੀਵਾਲੀ ਤੋਂ ਪਹਿਲਾਂ ਬਟਾਲਾ ਸ਼ਹਿਰ ਵਿੱਚ ਇੱਕ ਵਾਰ ਫਿਰ ਫਾਇਰਿੰਗ ਦੀ ਵਾਰਦਾਤ ਹੋਈ ਹੈ। ਇਹ ਘਟਨਾ ਡੇਰਾ ਬਾਬਾ ਨਾਨਕ ਰੋਡ ‘ਤੇ ਮੱਲ੍ਹੀ ਮਾਰਕੀਟ ਇਲਾਕੇ ਵਿੱਚ ਅੱਜ ਸ਼ਾਮ ਨੂੰ ਵਾਪਰੀ, ਜਿਸ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਫਾਇਰਿੰਗ ਦੀ ਘਟਨਾ ‘ਚ ਇੱਕ ਦੁਕਾਨ, ਜਿਸਦਾ ਨਾਮ ਮੈਜਿਕ ਟੱਚ ਸਲੂਨ ਹੈ, ਦੇ ਸ਼ੀਸ਼ੇ ਵਾਲੇ ਗੇਟ ‘ਤੇ […]
By :
Jaspreet Singh
Updated On: 17 Oct 2025 20:08:PM
Batala Firing; ਦੀਵਾਲੀ ਤੋਂ ਪਹਿਲਾਂ ਬਟਾਲਾ ਸ਼ਹਿਰ ਵਿੱਚ ਇੱਕ ਵਾਰ ਫਿਰ ਫਾਇਰਿੰਗ ਦੀ ਵਾਰਦਾਤ ਹੋਈ ਹੈ। ਇਹ ਘਟਨਾ ਡੇਰਾ ਬਾਬਾ ਨਾਨਕ ਰੋਡ ‘ਤੇ ਮੱਲ੍ਹੀ ਮਾਰਕੀਟ ਇਲਾਕੇ ਵਿੱਚ ਅੱਜ ਸ਼ਾਮ ਨੂੰ ਵਾਪਰੀ, ਜਿਸ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ।
ਫਾਇਰਿੰਗ ਦੀ ਘਟਨਾ ‘ਚ ਇੱਕ ਦੁਕਾਨ, ਜਿਸਦਾ ਨਾਮ ਮੈਜਿਕ ਟੱਚ ਸਲੂਨ ਹੈ, ਦੇ ਸ਼ੀਸ਼ੇ ਵਾਲੇ ਗੇਟ ‘ਤੇ ਗੋਲੀਆਂ ਚੱਲੀਆਂ ਹਨ। ਸਥਾਨਕ ਲੋਕਾਂ ਅਨੁਸਾਰ, ਇਸ ਘਟਨਾ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਹਾਲਾਂਕਿ, ਇਹ ਗੋਲੀਆਂ ਕਿਸ ਨੇ ਅਤੇ ਕਿਉਂ ਚਲਾਈਆਂ, ਇਸ ਬਾਰੇ ਖੁੱਲ੍ਹ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਿਵਲ ਲਾਈਨ ਦੀ ਪੁਲਸ ਮੌਕੇ ‘ਤੇ ਪਹੁੰਚੀ। ਪੁਲਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।