Banner
Banner

ਪੰਜਾਬ ਦਾ ਅਜਿਹਾ ਪਿੰਡ, ਜਿੱਥੇ ਮਿਲਦਾ ਮੁਫਤ ਇੰਟਰਨੈੱਟ, ਪਾਸਵਰਡ ਦੀਵਾਰਾਂ ‘ਤੇ ਲਿਖੇ; ਸਰਪੰਚ ਨੇ ਇੰਝ ਬਦਲੀ ਕਿਸਮਤ

Punjab News: ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਪੰਜਾਬ ਦੇ ਪਠਾਨਕੋਟ ਦਾ ਪਿੰਡ ਰਾਮਕਲਵਾਂ ਪਹਿਲਾਂ ਮੋਬਾਈਲ ਨੈੱਟਵਰਕ ਲਈ ਤਰਸਦਾ ਸੀ। ਲੋਕਾਂ ਨੂੰ ਫ਼ੋਨ ‘ਤੇ ਗੱਲ ਕਰਨ ਲਈ ਖੇਤਾਂ ਜਾਂ ਉੱਚੀਆਂ ਜਗ੍ਹਾਂ ‘ਤੇ ਜਾਣਾ ਪੈਂਦਾ ਸੀ। ਪਰ ਹੁਣ ਉਹੀ ਪਿੰਡ ਮੁਫ਼ਤ ਵਾਈ-ਫਾਈ ਵਾਲਾ ਪਿੰਡ ਬਣ ਗਿਆ ਹੈ। ਇੱਥੇ ਪਾਸਵਰਡ ਵੀ ਦੀਵਾਰਾਂ ‘ਤੇ ਲਿਖੇ ਹਨ। ਇਹ ਤਬਦੀਲੀ ਪਿੰਡ […]
Amritpal Singh
By : Updated On: 21 Oct 2025 14:10:PM
ਪੰਜਾਬ ਦਾ ਅਜਿਹਾ ਪਿੰਡ, ਜਿੱਥੇ ਮਿਲਦਾ ਮੁਫਤ ਇੰਟਰਨੈੱਟ, ਪਾਸਵਰਡ ਦੀਵਾਰਾਂ ‘ਤੇ ਲਿਖੇ; ਸਰਪੰਚ ਨੇ ਇੰਝ ਬਦਲੀ ਕਿਸਮਤ

Punjab News: ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਪੰਜਾਬ ਦੇ ਪਠਾਨਕੋਟ ਦਾ ਪਿੰਡ ਰਾਮਕਲਵਾਂ ਪਹਿਲਾਂ ਮੋਬਾਈਲ ਨੈੱਟਵਰਕ ਲਈ ਤਰਸਦਾ ਸੀ। ਲੋਕਾਂ ਨੂੰ ਫ਼ੋਨ ‘ਤੇ ਗੱਲ ਕਰਨ ਲਈ ਖੇਤਾਂ ਜਾਂ ਉੱਚੀਆਂ ਜਗ੍ਹਾਂ ‘ਤੇ ਜਾਣਾ ਪੈਂਦਾ ਸੀ। ਪਰ ਹੁਣ ਉਹੀ ਪਿੰਡ ਮੁਫ਼ਤ ਵਾਈ-ਫਾਈ ਵਾਲਾ ਪਿੰਡ ਬਣ ਗਿਆ ਹੈ। ਇੱਥੇ ਪਾਸਵਰਡ ਵੀ ਦੀਵਾਰਾਂ ‘ਤੇ ਲਿਖੇ ਹਨ।

ਇਹ ਤਬਦੀਲੀ ਪਿੰਡ ਦੀ ਮਹਿਲਾ ਸਰਪੰਚ ਸਰੋਜ ਕੁਮਾਰੀ ਦੀ ਸੋਚ ਅਤੇ ਮਿਹਨਤ ਦਾ ਨਤੀਜਾ ਹੈ। ਪਿੰਡ ਵਿੱਚ ਲਗਭਗ 150 ਘਰ ਹਨ, ਜੋ ਮੁਫ਼ਤ ਇੰਟਰਨੈੱਟ ਦੀ ਵਰਤੋਂ ਕਰਦੇ ਹਨ।

ਪੰਜਾਬ ਦਾ ਪਹਿਲਾਂ ਪਿੰਡ ਜਿੱਥੇ ਮੁਫਤ ਵਾਈ-ਫਾਈ ਮਿਲਦਾ

ਹੁਣ ਇਹ ਪਿੰਡ ਪੰਜਾਬ ਦਾ ਪਹਿਲਾ ਪਿੰਡ ਬਣ ਗਿਆ ਹੈ ਜੋ ਪੂਰੀ ਤਰ੍ਹਾਂ ਮੁਫ਼ਤ ਵਾਈ-ਫਾਈ ਨਾਲ ਜੁੜਿਆ ਹੈ। ਕਈ ਹੋਰ ਸਰਪੰਚ ਹੁਣ ਸਰੋਜ ਕੁਮਾਰੀ ਨਾਲ ਸੰਪਰਕ ਕਰਕੇ ਇਸ ਮਾਡਲ ਨੂੰ ਆਪਣੇ ਪਿੰਡ ਵਿੱਚ ਅਪਣਾਉਣ ਦੀ ਤਿਆਰੀ ਕਰ ਰਹੇ ਹਨ।

ਰਿਟਾਇਰ ਹੋਈ ਮਹਿਲਾ ਕਲਰਕ ਨੇ ਸੰਭਾਲੀ ਜਿੰਮੇਵਾਰੀ
ਸਰਪੰਚ ਸਰੋਜ ਕੁਮਾਰੀ ਪਹਿਲਾਂ ਸਿੱਖਿਆ ਵਿਭਾਗ ਵਿੱਚ ਕਲਰਕ ਸਨ ਅਤੇ ਰਿਟਾਇਰਮੈਂਟ ਦੇ ਬਾਅਦ ਪਿੰਡ ਦੇ ਵਿਕਾਸ ਦੀ ਜਿੰਮੇਵਾਰੀ ਸੰਭਾਲ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ, “ਸਾਡੇ ਪਿੰਡ ਵਿੱਚ ਨੈੱਟਵਰਕ ਦੀ ਬਹੁਤ ਵੱਡੀ ਸਮੱਸਿਆ ਸੀ। ਬੱਚਿਆਂ ਦੀਆਂ ਆਨਲਾਈਨ ਕਲਾਸਾਂ ਹੁੰਦੀਆਂ ਸਨ, ਪਰ ਇੰਟਰਨੈੱਟ ਨਹੀਂ ਚਲਦਾ ਸੀ। ਕੋਰੋਨਾ ਕਾਲ ਵਿੱਚ ਇਹ ਸਮੱਸਿਆ ਹੋਰ ਵੱਧ ਗਈ। ਤਦ ਹੀ ਮਨ ਵਿੱਚ ਵਿਚਾਰ ਆਇਆ ਕਿ ਇਸਦਾ ਸਥਾਈ ਹੱਲ ਲੱਭਣਾ ਚਾਹੀਦਾ ਹੈ।”

ਸਰਪੰਚ ਬਣਨ ਤੋਂ ਬਾਅਦ, ਸਰੋਜ ਕੁਮਾਰੀ ਨੇ ਬੀਐਸਐਨਐਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ‘Vidya Mitram’ ਸਕੀਮ ਦੇ ਤਹਿਤ ਪਿੰਡ ਵਿੱਚ ਵਾਈ-ਫਾਈ ਲਗਵਾਉਣ ਦੀ ਪਹਿਲ ਕੀਤੀ।

ਪਿੰਡ ਵਿੱਚ ਲਗਭਗ 150 ਘਰ ਹਨ। ਹਰ ਘਰ ਤੱਕ ਇੰਟਰਨੈੱਟ ਪਹੁੰਚਾਉਣ ਲਈ ਬੀਐਸਐਨਐਲ (BSNL) ਨੇ ਤਿੰਨ ਕਨੈਕਸ਼ਨ ਲਗਾਏ ਹਨ। ਸਰਪੰਚ ਮੈਡਮ ਨੇ ਦੱਸਿਆ ਕਿ ਵਾਈ-ਫਾਈ ਦੀ ਪੂਰੀ ਲਾਗਤ ਪੰਚਾਇਤ ਦੀ ਜ਼ਮੀਨ ਦੇ ਠੇਕੇ ਤੋਂ ਮਿਲੀ ਆਮਦਨੀ ਤੋਂ ਦਿੱਤੀ ਜਾ ਰਹੀ ਹੈ। ਪੰਚਾਇਤ ਦਾ ਪੈਸਾ ਪਿੰਡ ਵਾਲਿਆਂ ਦਾ ਹੈ, ਇਸ ਲਈ ਉਸੀ ਤੋਂ ਪਿੰਡ ਵਾਲਿਆਂ ਨੂੰ ਇਹ ਸਹੂਲਤ ਦਿੱਤੀ ਗਈ।

ਰਾਮਕਲਵਾਂ ਦੇ ਵਿਦਿਆਰਥੀ ਹੁਣ ਬਿਨਾਂ ਕਿਸੇ ਪਰੇਸ਼ਾਨੀ ਦੇ ਆਨਲਾਈਨ ਪੜ੍ਹਾਈ ਕਰ ਸਕਦੇ ਹਨ। ਬੱਚਿਆਂ ਨੇ ਦੱਸਿਆ ਕਿ ਪਹਿਲਾਂ ਪੜ੍ਹਾਈ ਕਰਨੀ ਮੁਸ਼ਕਲ ਸੀ। ਹੁਣ ਵਾਈ-ਫਾਈ ਆਉਣ ਤੋਂ ਬਾਅਦ ਸਭ ਕੁਝ ਆਸਾਨ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੀ ਸਰਪੰਚ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਹਨ, ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਅੱਜਕੱਲ ਦੇ ਸਮੇਂ ਵਿੱਚ ਪੜ੍ਹਾਈ ਲਈ ਇੰਟਰਨੈੱਟ ਵਿਦਿਆਰਥੀਆਂ ਲਈ ਕਿੰਨਾ ਜਰੂਰੀ ਹੈ। ਵਿਦਿਆਰਥੀਆਂ ਨੇ ਕਿਹਾ ਸਾਨੂੰ ਆਪਣੇ ਪਿੰਡ ‘ਤੇ ਮਾਣ ਹੈ। ਅੱਜ ਪੰਜਾਬ ਵਿੱਚ ਸਾਡੇ ਪਿੰਡ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ, ਜਿੱਥੇ ਮੁਫ਼ਤ ਵਾਈ-ਫਾਈ ਹੈ। ਪਾਸਵਰਡ ਵੀ ਦੀਵਾਰਾਂ ‘ਤੇ ਲਿਖੇ ਹਨ, ਤਾਂ ਜੋ ਕੋਈ ਵੀ ਆਸਾਨੀ ਨਾਲ ਕਨੈਕਟ ਹੋ ਸਕੇ। ਉਹਨਾਂ ਨੇ ਕਿਹਾ ਕਿ ਅੱਜਕੱਲ ਇੰਟਰਨੈੱਟ ਕੋਈ ਵੱਡੀ ਗੱਲ ਨਹੀਂ ਹੈ, ਪਰ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹੋਣ ਕਾਰਨ ਇਹ ਆਪਣੇ ਆਪ ਵਿੱਚ ਇੱਕ ਵੱਡਾ ਮੁਸ਼ਕਲ ਕੰਮ ਸੀ।

ਬਾਰਡਰ ‘ਤੇ ਨੈੱਟਵਰਕ ਦੇਣਾ ਵੱਡੀ ਚੁਣੌਤੀ ਸੀ
ਬੀਐਸਐਨਐਲ ਦੇ ਡਿਪਟੀ ਜਨਰਲ ਮੈਨੇਜਰ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਪਿੰਡ ਸੀਮਾ ਖੇਤਰ ਵਿੱਚ ਹੈ। ਸਾਨੂੰ ਸਿਗਨਲ ਦੀ ਵੋਲਿਊਮ ਸੀਮਤ ਰੱਖਣੀ ਪਈ ਤਾਂ ਕਿ ਨੈੱਟਵਰਕ ਬਾਰਡਰ ਪਾਰ ਨਾ ਜਾਵੇ। ਇਸ ਦੇ ਬਾਵਜੂਦ, ਅਸੀਂ ਪੂਰਾ ਸਹਿਯੋਗ ਦਿੱਤਾ। ਇਹ ਪ੍ਰੋਜੈਕਟ ਸਿਰਫ ਪਠਾਨਕੋਟ ਨਹੀਂ, ਸਗੋਂ ਪੂਰੇ ਪੰਜਾਬ ਦਾ ਪਹਿਲਾ ਸਫਲ ਉਦਾਹਰਣ ਹੈ। ਉਹਨਾਂ ਨੇ ਕਿਹਾ ਕਿ ਬਾਰਡਰ ਵਾਲੇ ਇਲਾਕੇ ਹੋਣ ਕਾਰਨ ਸਾਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਰਪੰਚ ਸਰੋਜ ਕੁਮਾਰੀ ਦੇ ਇਰਾਦੇ ਪੱਕੇ ਸਨ। ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਸਫਲ ਬਣਾਉਣਾ ਹੀ ਹੈ।

Read Latest News and Breaking News at Daily Post TV, Browse for more News

Ad
Ad