ਫਤਿਹਗੜ੍ਹ ਸਾਹਿਬ ਪੁਲਿਸ ਦਾ ਸ਼ਲਾਗਾਯੋਗ ਉਪਰਾਲਾ, ਚੋਰੀ ਤੇ ਗੁੰਮ ਹੋਏ 100 ਦੇ ਕਰੀਬ ਮੋਬਾਈਲ ਫੋਨ ਮਾਲਕਾਂ ਨੂੰ ਸੌਂਪੇ, ਲੋਕਾਂ ਨੇ ਕੀਤਾ ਧੰਨਵਾਦ
Fathegarh Sahib Police; ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਸਲਾਘਾਯੋਗ ਕੰਮ ਕਰਦੇ ਹੋਏ ਜ਼ਿਲ੍ਹੇ ਵਿੱਚ ਲੱਖਾਂ ਦੀ ਕੀਮਤ ਦੇ ਚੋਰੀ ਹੋਏ 100 ਦੇ ਕਰੀਬ ਮੋਬਾਈਲ ਮਾਲਕਾਂ ਨੂੰ ਸੌਂਪੇ ਗਏ, ਤੇ ਲੰਮੇ ਸਮੇਂ ਤੋਂ ਆਪਣੇ ਗੁੰਮ ਹੋਏ ਮੋਬਾਇਲ ਫੋਨ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਕਾਫੀ ਉਤਸ਼ਾਹ ਵੀ ਦੇਖਿਆ ਗਿਆ। ਪੁਲਿਸ ਪ੍ਰਸ਼ਾਸਨ ਦੀ ਇਸ ਕਾਰਜ ਪੱਖੋਂ ਸ਼ਲਾਗਾ ਵੀ ਕੀਤੀ ਗਈ, ਕਿਉਂਕਿ ਉਹ ਹੁਣ ਆਪਣੇ ਫੋਨ ਮੁੜ ਮਿਲਣ ਬਾਰੇ ਭੁੱਲ ਹੀ ਚੁੱਕੇ ਸਨ।
ਇਸ ਮੌਕੇ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਅੱਜ ਅਜਿਹੇ 100 ਦੇ ਕਰੀਬ ਫੋਨ ਅਸਲ ਮਾਲਕਾਂ ਨੂੰ ਸੌਂਪੇ ਗਏ ਹਨ ਜਿਨਾਂ ਦੇ ਤਕਰੀਬਨ ਦੋ-ਦੋ ਸਾਲ ਤੋਂ ਪਹਿਲਾਂ ਤੱਕ ਦੇ ਫੋਨ ਚੋਰੀ ਹੋਏ ਜਾਂ ਗੁੰਮ ਹੋਏ ਸਨ ।
ਉਹਨਾਂ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਸਹਾਇਤਾ ਲਈ ਹਾਜ਼ਰ ਰਹਿੰਦੀ ਹੈ, ਤੇ ਜੇਕਰ ਭਵਿੱਖ ਵਿੱਚ ਵੀ ਕਿਸੇ ਵਿਅਕਤੀ ਦਾ ਫੋਨ ਗੁੰਮ ਹੁੰਦਾ ਹੈ ਜਾਂ ਕਿਤੋਂ ਚੋਰੀ ਹੁੰਦਾ ਹੈ ਤਾਂ ਇਸ ਦੀ ਸੂਚਨਾ ਜਰੂਰ ਪੁਲਿਸ ਸਾਂਝ ਕੇਂਦਰ ਵਿੱਚ ਦਰਜ ਕਰਵਾਉਣ, ਕਿਉਂਕਿ ਗੁੰਮ ਹੋਏ ਫੋਨਾਂ ਦੀ ਟਰੇਸਿੰਗ ਤੇ ਲਗਾਉਣ ਉਪਰੰਤ ਹੀ ਫੋਨ ਦਾ ਪਤਾ ਲੱਗ ਸਕਦਾ ਹੈ ਤੇ ਅੱਜ ਵੀ ਅਜਿਹੇ ਕਈ ਫੋਨ ਅਸਲ ਮਾਲਕਾਂ ਨੂੰ ਸੌਂਪੇ ਗਏ ਹਨ। ਜੋ ਆਪਣੇ ਮੋਬਾਇਲਾਂ ਨੂੰ ਗੁੰਮ ਹੋਣਾ ਭੁੱਲ ਵੀ ਗਏ ਸਨ ।
ਇਸ ਮੌਕੇ ਤੇ ਗੁੰਮ ਹੋਏ ਮੋਬਾਇਲ ਫੋਨ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਉਨਾਂ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਗੱਲ ਤੋਂ ਭੁੱਲ ਹੀ ਚੁੱਕੇ ਸਨ ਕਿ ਉਹਨਾਂ ਨੂੰ ਗੁੰਮ ਹੋਏ ਮੋਬਾਈਲ ਫੋਨ ਦੁਆਰਾ ਮਿਲ ਸਕਣਗੇ।