Journalism Of Hope
BREAKING NEWS
ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸਰਕਾਰ ਨਾਲ ਮੀਟਿੰਗ ਅੱਜ, ਹੱਲ ਨਾ ਹੋਇਆ ਤਾਂ ਕਰਨਗੇ ਵੱਡਾ ਐਲਾਨ.....ਪੰਜਾਬ ਵਿੱਚ ਸਵਾਇਨ ਫਲੂ ਦੇ 70 ਮਾਮਲੇ ਆਏ ਸਾਹਮਣੇ, ਸਿਹਤ ਵਿਭਾਗ ਅਲਰਟ....ਮਾਨ ਸਰਕਾਰ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਤੋਂ ਵੱਧ ਦਾ ਵਾਧੇ ਨੂੰ ਮਨਜ਼ੂਰੀ.....ਮਾਛੀਵਾੜਾ ਪੁਲਿਸ ਨੇ ਤਿੰਨ ਲਾਪਤਾ ਵਿਦਿਆਰਥੀ ਰਾਜਸਥਾਨ ਤੋਂ ਸਹੀ-ਸਲਾਮਤ ਕੀਤੇ ਬਰਾਮਦ.....ਅਦਾਕਾਰਾ ਕ੍ਰਿਤੀ ਸੈਨਨ ਰੱਖੜੀ ਵਿਵਾਦ ਮਾਮਲਾ: ਰਾਹੁਲ ਗਾਂਧੀ ਆਏ ਸਮਰਥਨ ‘ਚ

ਸੜਕ ਖਰਾਬ ਜਾਂ ਅਧੂਰੀ ਤਾਂ ਦੇਣਾ ਪਵੇਗਾ ਮਹਿਜ਼ 20 ਫ਼ੀਸਦ ਟੋਲ, ਅਦਾਲਤ ਦਾ ਵੱਡਾ ਫੈਸਲਾ ।

Toll Plazza : ਗੁਆਂਢੀ ਸੂਬੇ ਜੰਮੂ ਕਸ਼ਮੀਰ ਵਿੱਚ ਸੰਬੰਧਿਤ ਮਾਣਯੋਗ ਅਦਾਲਤ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਜੇਕਰ ਜੰਮੂ ਅਤੇ ਕਸ਼ਮੀਰ ਦੇ ਵਿੱਚ ਸੜਕ ਖਰਾਬ ਹੈ ਜਾਂ ਅਧੂਰੀ ਹੈ ਤਾਂ ਟੋਲ 80 ਫੀਸਦ ਤੱਕ ਘਟਾ ਦਿੱਤਾ ਜਾਏਗਾ। ਇਸ ਆਦੇਸ਼ ਦੇ ਨਾਲ ਜਿੱਥੇ ਜੰਮੂ ਕਸ਼ਮੀਰ ਦੇ ਲੋਕ ਖੁਸ਼ ਹਨ ਤਾਂ ਉੱਥੇ ਹੀ ਪਟਿਆਲਾ ਦੇ […]
Nishant Malyan
By : Published: 28 Feb 2025 15:02:PM
ਸੜਕ ਖਰਾਬ ਜਾਂ ਅਧੂਰੀ ਤਾਂ ਦੇਣਾ ਪਵੇਗਾ ਮਹਿਜ਼ 20 ਫ਼ੀਸਦ ਟੋਲ, ਅਦਾਲਤ ਦਾ ਵੱਡਾ ਫੈਸਲਾ ।
Toll Plazza

Toll Plazza : ਗੁਆਂਢੀ ਸੂਬੇ ਜੰਮੂ ਕਸ਼ਮੀਰ ਵਿੱਚ ਸੰਬੰਧਿਤ ਮਾਣਯੋਗ ਅਦਾਲਤ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਜੇਕਰ ਜੰਮੂ ਅਤੇ ਕਸ਼ਮੀਰ ਦੇ ਵਿੱਚ ਸੜਕ ਖਰਾਬ ਹੈ ਜਾਂ ਅਧੂਰੀ ਹੈ ਤਾਂ ਟੋਲ 80 ਫੀਸਦ ਤੱਕ ਘਟਾ ਦਿੱਤਾ ਜਾਏਗਾ।

ਇਸ਼ਤਿਹਾਰ

ਇਸ ਆਦੇਸ਼ ਦੇ ਨਾਲ ਜਿੱਥੇ ਜੰਮੂ ਕਸ਼ਮੀਰ ਦੇ ਲੋਕ ਖੁਸ਼ ਹਨ ਤਾਂ ਉੱਥੇ ਹੀ ਪਟਿਆਲਾ ਦੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਖੁਸ਼ੀ ਅਤੇ ਆਸ ਦੇਖੀ ਜਾ ਰਹੀ ਹੈ। ਪਟਿਆਲਾ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਫੈਸਲੇ ਪੰਜਾਬ ਦੇ ਵਿੱਚ ਲਾਗੂ ਕੀਤੇ ਜਾਣ ਤਾਂ ਬਹੁਤ ਸੁਵਿਧਾ ਹੋਏਗੀ ਕਿਉਂਕਿ ਪੰਜਾਬ ਦੇ ਵਿੱਚ ਪੈਂਦੇ ਟੋਲ ਪਲਾਜਿਆ ‘ਤੇ ਨਾ ਤਾਂ ਸੁਵਿਧਾਵਾਂ ਮਿਲਦੀਆਂ ਨੇ ਤੇ ਨਾ ਹੀ ਸੜਕਾਂ ਦੇ ਹਾਲਾਤ ਵਧੀਆ ਨੇ ਪਰ ਫਿਰ ਵੀ ਟੋਲ ਪਲਾਜ਼ਿਆਂ ਵਾਲਿਆਂ ਦੀਆਂ ਮਨਮਰਜੀਆਂ ਚੱਲਦੀਆਂ ਰਹਿੰਦੀਆਂ ਨੇ ਤੇ ਧੱਕੇ ਦੇ ਨਾਲ ਲੋਕਾਂ ਦੇ ਕੋਲੋਂ ਟੋਲ ਵਸੂਲਿਆ ਜਾਂਦਾ ਹੈ।

ਇਸ ਬਾਰੇ ਪਹਿਲਾਂ ਵੀ ਅਕਸਰ ਹੀ ਲੋਕ ਆਵਾਜ਼ ਚੁੱਕਦੇ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਿਆਂ ਦੇ ਉੱਪਰ ਨਾ ਹੀ ਕੋਈ ਸਿਹਤ ਸਬੰਧੀ ਸਹੂਲਤ ਦੇ ਲਈ ਐਬੂਲੈਂਸ ਮਿਲਦੀ ਹੈ ਤੇ ਨਾ ਹੀ ਜੇਕਰ ਕੋਈ ਵਾਹਨ ਖਰਾਬ ਹੋ ਜਾਵੇ ਉਸ ਨੂੰ ਟਰਾਂਸਪੋਰਟ ਕਰਨ ਦੇ ਲਈ ਟੋਇੰਗ ਮਸ਼ੀਨ ਮਿਲਦੀ ਹੈ, ਤਾਂ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲਦਾਖ ਹਾਈਕੋਰਟ ਦੇ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਵਿੱਚ ਟੁੱਟੀਆਂ ਸੜਕਾਂ ਤੇ ਘਟੀਆ ਸੁਵਿਧਾਵਾਂ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਅਜਿਹਾ ਠੋਸ ਫੈਸਲਾ ਲਿਆ ਜਾਣਾ ਚਾਹੀਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News