Banner
Banner

ਬੇਇਜਤੀ ਤੋਂ ਡਰਦੇ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਜਹਰੀਲੀ ਚੀਜ਼ ਨਿਗਲ ਕੀਤੀ ਆਤਮ ਹੱਤਿਆ

Fathegarh Sahib; ਫਤਿਹਗੜ੍ਹ ਸਾਹਿਬ ਦੇ ਪਿੰਡ ਗੁਰਦਨਪੁਰ ਦੇ 19 ਸਾਲਾ ਨੌਜਵਾਨ ਨੇ ਨਾਭੇ ਦੀ ਇੱਕ ਲੜਕੀ ਦੇ ਪਰਿਵਾਰ ਵੱਲੋਂ ਸੋਨਾ ਚੋਰੀ ਦੇ ਲਗਾਏ ਇਲਜ਼ਾਮਾਂ ਨੂੰ ਸਹਿਣ ਨਾ ਕਰਦੇ ਹੋਏ ਕੋਈ ਜਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ। ਬਾਰਵੀਂ ਕਲਾਸ ਵਿੱਚ ਪੜਦੇ ਅਨਮੀਤ ਸਿੰਘ ਉਤੇ ਉਸ ਦੇ ਸਕੂਲ ਵਿੱਚ ਹੀ ਪੜਦੀ ਨਾਭਾ ਦੀ ਲੜਕੀ ਦੇ […]
Jaspreet Singh
By : Updated On: 10 Nov 2025 19:56:PM
ਬੇਇਜਤੀ ਤੋਂ ਡਰਦੇ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਜਹਰੀਲੀ ਚੀਜ਼ ਨਿਗਲ ਕੀਤੀ ਆਤਮ ਹੱਤਿਆ

Fathegarh Sahib; ਫਤਿਹਗੜ੍ਹ ਸਾਹਿਬ ਦੇ ਪਿੰਡ ਗੁਰਦਨਪੁਰ ਦੇ 19 ਸਾਲਾ ਨੌਜਵਾਨ ਨੇ ਨਾਭੇ ਦੀ ਇੱਕ ਲੜਕੀ ਦੇ ਪਰਿਵਾਰ ਵੱਲੋਂ ਸੋਨਾ ਚੋਰੀ ਦੇ ਲਗਾਏ ਇਲਜ਼ਾਮਾਂ ਨੂੰ ਸਹਿਣ ਨਾ ਕਰਦੇ ਹੋਏ ਕੋਈ ਜਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ।

ਬਾਰਵੀਂ ਕਲਾਸ ਵਿੱਚ ਪੜਦੇ ਅਨਮੀਤ ਸਿੰਘ ਉਤੇ ਉਸ ਦੇ ਸਕੂਲ ਵਿੱਚ ਹੀ ਪੜਦੀ ਨਾਭਾ ਦੀ ਲੜਕੀ ਦੇ ਮਾਤਾ ਅਤੇ ਦਾਦਾ ਵੱਲੋਂ ਆਪਣੀ ਲੜਕੀ ਵਲੋਂ ਘਰੋਂ ਪੰਜ ਤੋਲੇ ਸੋਨਾ ਚੋਰੀ ਕਰਕੇ ਮ੍ਰਿਤਕ ਅਨਰੀਤ ਸਿੰਘ ਨੂੰ ਦਿੱਤੇ ਜਾਣ ਦੀ ਆਰੋਪ ਲਗਾਏ ਜਾ ਰਹੇ ਸਨ, ਤੇ ਉਸ ਵਲੋਂ ਇਨ੍ਹਾਂ ਆਰੋਪਾ ਅਤੇ ਬੇਇਜਤੀ ਨੂੰ ਸਹਿਨ ਨਾ ਕਰਦਿਆਂ ਕੋਈ ਜਹਰੀਲੀ ਚੀਜ਼ ਨਿਗਲ ਲਈ, ਜਿਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਲੁਧਿਆਣਾ ਦੀ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਇਲਾਜ ਅਧੀਨ ਮੌਤ ਹੋ ਗਈ ।

ਡੀਐਸਪੀ ਫਤਿਹਗੜ੍ਹ ਸਾਹਿਬ ਕੁਲਬੀਰ ਸਿੰਘ ਠਾਕੁਰ ਸੰਧੂ ਨੇ ਦੱਸਿਆ ਕਿ ਥਾਣਾ ਸਰਹੰਦ ਦੀ ਪੁਲਿਸ ਵੱਲੋਂ ਲੜਕੀ ਦੀ ਮਾਤਾ ਅਤੇ ਦਾਦੇ ਖਿਲਾਫ ਮਾਮਲਾ ਦਰਜ ਕਰਕੇ ਮਾਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦੋਂ ਕਿ ਦਾਦੇ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

Read Latest News and Breaking News at Daily Post TV, Browse for more News

Ad
Ad