ਗੁਰਗਿਆਂ ਨਾਲ ਪੁਲਿਸ ਮੁਕਾਬਲਾ: ਦੋ ਗੈਂਗਸਟਰ ਗ੍ਰਿਫਤਾਰ, 12 ਗੋਲੀਆਂ ਚਲੀਆਂ
Latest News: ਨਵਾਂ ਸ਼ਹਿਰ ਦੇ ਪਿੰਡ ਖਾਨਪੁਰ ਬੇ ਆਬਾਦ ਦੇ ਇੱਕ ਭੱਠੇ ‘ਤੇ ਗੈਂਗਸਟਰਾਂ ਅਤੇ ਪੁਲਿਸ ਦਰਮਿਆਨ ਮੁਕਾਬਲਾ ਹੋਇਆ। ਇਸ ਮੁਕਾਬਲੇ ਦੌਰਾਨ ਦੋਨਾਂ ਪਾਸਿਆਂ ਤੋਂ ਕੁੱਲ 12 ਗੋਲੀਆਂ ਚਲੀਆਂ। ਬਹਿਰਾਮ ਥਾਣੇ ਦੇ ਪੁਲਿਸ ਇੰਚਾਰਜ ਦੋਸ਼ੀਆਂ ਦੀ ਭਾਲ ਲਈ ਭੱਠੇ ‘ਤੇ ਪਹੁੰਚੇ, ਜਦੋਂ ਉਕਤ ਦੋਸ਼ੀਆਂ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ। ਸਰਕਾਰੀ ਗੱਡੀ ਦੀ ਲਾਈਟ ਅਤੇ […]
By :
Khushi
Updated On: 11 Nov 2025 12:48:PM
Latest News: ਨਵਾਂ ਸ਼ਹਿਰ ਦੇ ਪਿੰਡ ਖਾਨਪੁਰ ਬੇ ਆਬਾਦ ਦੇ ਇੱਕ ਭੱਠੇ ‘ਤੇ ਗੈਂਗਸਟਰਾਂ ਅਤੇ ਪੁਲਿਸ ਦਰਮਿਆਨ ਮੁਕਾਬਲਾ ਹੋਇਆ। ਇਸ ਮੁਕਾਬਲੇ ਦੌਰਾਨ ਦੋਨਾਂ ਪਾਸਿਆਂ ਤੋਂ ਕੁੱਲ 12 ਗੋਲੀਆਂ ਚਲੀਆਂ।
ਬਹਿਰਾਮ ਥਾਣੇ ਦੇ ਪੁਲਿਸ ਇੰਚਾਰਜ ਦੋਸ਼ੀਆਂ ਦੀ ਭਾਲ ਲਈ ਭੱਠੇ ‘ਤੇ ਪਹੁੰਚੇ, ਜਦੋਂ ਉਕਤ ਦੋਸ਼ੀਆਂ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ। ਸਰਕਾਰੀ ਗੱਡੀ ਦੀ ਲਾਈਟ ਅਤੇ ਬੰਪਰ ‘ਤੇ ਵੀ ਗੋਲੀਆਂ ਲੱਗੀਆਂ। ਪੁਲਿਸ ਨੇ ਹਵਾਈ ਫਾਇਰਿੰਗ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ।
ਮੁਕਾਬਲੇ ਦੌਰਾਨ ਦੋ ਨੌਜਵਾਨ ਭੱਜਣ ਲੱਗੇ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਦੋਸ਼ੀਆਂ ਨੂੰ ਕਾਬੂ ਕਰਕੇ ਨਵਾਂਸ਼ੋਰ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਨਾਮ ਹਨ:
- ਅਮਨ ਪੁੱਤਰ ਕਰਨੈਲ ਬਾਸੀ, ਜੇਠਪੁਰ
- ਈਸ਼ਵਿੰਦਰ ਕੌਲ ਉਰਫ਼ ਬਾਬਾ, ਉੱਚਾ ਪਿੰਡ, ਥਾਣਾ ਪਾਤਰਾ, ਜਿਲ੍ਹਾ ਜਲੰਧਰ
ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।