Banner
Banner

ਅਮ੍ਰਿਤਸਰ ‘ਚ ਚੱਲੀਆਂ ਗੋਲੀਆਂ, ਗੈਂਗਸਟਰ ਤੇ ਪੁਲਿਸ ਵਿਚਾਲੇ ਹੋਈ ਫਾਇਰਿੰਗ, ਇੱਕ ਮੁਲਜ਼ਮ ਗ੍ਰਿਫ਼ਤਾਰ

Amritsar police encounter; ਅੰਮ੍ਰਿਤਸਰ ‘ਚ ਬੀਤੀ ਦਿਨੀਂ ਜੰਡਿਆਲਾ ਗੁਰੂ ਵਿਖੇ ਪੰਸਾਰੀ ਦੀ ਦੁਕਾਨ ਤੇ ਹੋਈ ਅੰਨੇਵਾਹ ਗੋਲੀਬਾਰੀ ਦੇ ਮਾਮਲੇ ਚ ਪੁਲਿਸ ਨੇ ਇੱਕ ਦੋਸ਼ੀ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਸੰਦੀਪ ਗੋਇਲ ਆਈਪੀਐਸ (ਡੀਆਈਜੀ ਬਾਰਡਰ ਰੇਂਜ) ਤੇ ਮਨਿੰਦਰ ਸਿੰਘ ਆਈਪੀਐਸ (ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ […]
Jaspreet Singh
By : Updated On: 13 Nov 2025 11:06:AM
ਅਮ੍ਰਿਤਸਰ ‘ਚ ਚੱਲੀਆਂ ਗੋਲੀਆਂ, ਗੈਂਗਸਟਰ ਤੇ ਪੁਲਿਸ ਵਿਚਾਲੇ ਹੋਈ ਫਾਇਰਿੰਗ, ਇੱਕ ਮੁਲਜ਼ਮ ਗ੍ਰਿਫ਼ਤਾਰ

Amritsar police encounter; ਅੰਮ੍ਰਿਤਸਰ ‘ਚ ਬੀਤੀ ਦਿਨੀਂ ਜੰਡਿਆਲਾ ਗੁਰੂ ਵਿਖੇ ਪੰਸਾਰੀ ਦੀ ਦੁਕਾਨ ਤੇ ਹੋਈ ਅੰਨੇਵਾਹ ਗੋਲੀਬਾਰੀ ਦੇ ਮਾਮਲੇ ਚ ਪੁਲਿਸ ਨੇ ਇੱਕ ਦੋਸ਼ੀ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਸੰਦੀਪ ਗੋਇਲ ਆਈਪੀਐਸ (ਡੀਆਈਜੀ ਬਾਰਡਰ ਰੇਂਜ) ਤੇ ਮਨਿੰਦਰ ਸਿੰਘ ਆਈਪੀਐਸ (ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਪੁਲਿਸ ਟੀਮ ਦੀ ਅਗਵਾਈ ਇੰਚਾਰਜ ਏਜੀਟੀਐਸ, ਇੰਸਪੈਕਟਰ ਮੁੱਖਤਿਆਰ ਸਿੰਘ ਅਤੇ ਐਸਆਈ ਹਰਜੀਤ ਸਿੰਘ ਕਰ ਰਹੇ ਸਨ।

ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਉਜਵੱਲ ਵਾਸੀ, ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਤੋਂ ਪੁਲਿਸ ਨੇ ਇੱਕ 30 ਬੋਰ ਪਿਸਤੌਲ, ਤਿੰਨ ਜਿੰਦੇ ਰੌਂਦ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹ ਘਟਨਾ 6 ਨਵੰਬਰ 2025 ਨੂੰ ਵਾਪਰੀ ਸੀ, ਜਦੋਂ ਤਿੰਨ ਨਾ-ਮਲੂਮ ਸੂਟਰਾਂ ਨੇ ਜੰਡਿਆਲਾ ਵਿਖੇ ਕ੍ਰਿਪਾਲ ਸਿੰਘ ਉਰਫ ਗੋਬਿੰਦ ਦੀ ਪੰਸਾਰੀ ਦੁਕਾਨ ਤੇ ਅੰਨੇਵਾਹ ਗੋਲੀਆਂ ਚਲਾਈਆਂ ਸਨ। ਇਸ ਸਬੰਧ ਚ ਥਾਣਾ ਕੰਬੋਆ ਚ ਉਜਵੱਲ ਸਮੇਤ ਕਈਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਗੁਪਤ ਸੂਚਨਾ ਮਿਲਣ ਤੇ ਪੁਲਿਸ ਨੇ ਪੁੱਲ ਸੂਆ ਬੋਪਾਰਾਏ ਨੇੜੇ ਨਾਕਾਬੰਦੀ ਕੀਤੀ। ਦੋਸ਼ੀ ਉਜਵੱਲ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ। ਨਾਕਾਬੰਦੀ ਵੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸ ਦਾ ਮੋਟਰਸਾਈਕਲ ਸਲਿੱਪ ਹੋ ਗਿਆ। ਭੱਜਣ ਦੀ ਕੋਸ਼ਿਸ਼ ‘ਚ ਉਸ ਨੇ ਆਪਣੀ ਪਿਸਤੌਲ ਕੱਢ ਕੇ ਪੁਲਿਸ ਤੇ ਫਾਇਰ ਕਰ ਦਿੱਤਾ। ਪੁਲਿਸ ਨੇ ਸਵੈ-ਰੱਖਿਆ ‘ਚ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ, ਜਿਸ ਚ ਇੱਕ ਫਾਇਰ ਉਜਵੱਲ ਦੀ ਲੱਤ ਚ ਲੱਗਾ ਤੇ ਉਹ ਜਖ਼ਮੀ ਹੋ ਗਿਆ।

ਪੁਲਿਸ ਨੇ ਮੌਕੇ ਤੇ ਉਸ ਨੂੰ ਕਾਬੂ ਕਰਕੇ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾ ਦਿੱਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਗ੍ਰਿਫਤਾਰੀ ਨਾਲ ਗੋਲੀਬਾਰੀ ਮਾਮਲੇ ਦੀ ਜਾਂਚ ‘ਚ ਮਹੱਤਵਪੂਰਨ ਪ੍ਰਗਤੀ ਹੋਈ ਹੈ ਤੇ ਮੁਲਜ਼ਮ ਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ।

Read Latest News and Breaking News at Daily Post TV, Browse for more News

Ad
Ad