Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

ਬਠਿੰਡਾ ਕੇਂਦਰੀ ਜੇਲ ਦੇ ‘ਚੋਂ ਬਰਾਮਦ ਦੋ ਮੋਬਾਇਲ ਫੋਨ, ਚਾਰ ਮੁਲਜ਼ਮਾਂ ‘ਤੇ ਮਾਮਲਾ ਦਰਜ

Punjab Crime News; ਬਠਿੰਡਾ ਕੇਂਦਰੀ ਜੇਲ ਦੇ ਵਿੱਚੋਂ ਦੋ ਮੋਬਾਇਲ ਫੋਨਾਂ ਦੀ ਬਰਾਮਦਗੀ ਨੇ ਇੱਕ ਵਾਰ ਫਿਰ ਜੇਲ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜਾ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਅਧਾਰ ਤੇ 52, 52 A ਪ੍ਰਿਜਨ ਐਕਟ ਦੇ ਤਹਿਤ ਜੇਲ ਵਿੱਚ ਬੰਦ ਚਾਰ ਵਿਅਕਤੀਆਂ ਦੇ ਖਿਲਾਫ ਮੁਕਦਮਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਬਠਿੰਡਾ ਕੇਂਦਰੀ ਜੇਲ ਦੇ ‘ਚੋਂ ਬਰਾਮਦ ਦੋ ਮੋਬਾਇਲ ਫੋਨ, ਚਾਰ ਮੁਲਜ਼ਮਾਂ ‘ਤੇ ਮਾਮਲਾ ਦਰਜ

Punjab Crime News; ਬਠਿੰਡਾ ਕੇਂਦਰੀ ਜੇਲ ਦੇ ਵਿੱਚੋਂ ਦੋ ਮੋਬਾਇਲ ਫੋਨਾਂ ਦੀ ਬਰਾਮਦਗੀ ਨੇ ਇੱਕ ਵਾਰ ਫਿਰ ਜੇਲ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜਾ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਅਧਾਰ ਤੇ 52, 52 A ਪ੍ਰਿਜਨ ਐਕਟ ਦੇ ਤਹਿਤ ਜੇਲ ਵਿੱਚ ਬੰਦ ਚਾਰ ਵਿਅਕਤੀਆਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ। ਇਹਨਾਂ ਹਵਾਲਾਤੀਆਂ ਦੀ ਸ਼ਨਾਖਤ ਅਮਨਦੀਪ ਸਿੰਘ ਸੁਖਵਿੰਦਰ ਸਿੰਘ ਰਣਜੀਤ ਸਿੰਘ ਅਤੇ ਇੱਕ ਹੋਰ ਰਣਜੀਤ ਸਿੰਘ ਵਜੋਂ ਹੋਈ ਹੈ। ਜਿਨਾਂ ਦੇ ਪਾਸਿਓਂ ਇੱਕ ਟੱਚ ਸਕਰੀਨ ਮੋਬਾਈਲ ਫੋਨ ਅਤੇ ਇੱਕ ਕੀ-ਪੈਡ ਬਰਾਮਦ ਹੋਇਆ।

ਕ੍ਰਿਮੀਨਲ ਬੇਸ਼ੱਕ ਜੇਲ ਵਿੱਚ ਬੰਦ ਕਰ ਦਿੱਤੇ ਜਾਂਦੇ ਨੇ, ਪਰ ਉਹਨਾਂ ਦਾ ਕ੍ਰਾਈਮ ਫਿਰ ਵੀ ਲਗਾਤਾਰ ਜਾਰੀ ਰਹਿੰਦਾ ਹੈ। ਜੇਲ ਦੇ ਵਿੱਚ ਬੈਠ ਕੇ ਆਪਣਾ ਨੈਕਸਸ ਚਲਾਉਣਾ ਫਿਰੋਤੀ ਮੰਗਣਾ ਅਤੇ ਹੋਰ ਕ੍ਰਾਈਮ ਨੂੰ ਅੰਜਾਮ ਦੇਣਾ ਇਹਨਾਂ ਮੋਬਾਇਲ ਫੋਨਾਂ ਦੇ ਜਰੀਏ ਹੁੰਦਾ ਹੈ। ਥਰੀ ਲੇਅਰ ਹਾਈ ਸਿਕਿਉਰਟੀ ਬਠਿੰਡਾ ਕੇਂਦਰੀ ਜੇਲ ਦੇ ਵਿੱਚ ਆਖਰ ਮੋਬਾਈਲ ਫੋਨ ਕਿਸ ਤਰੀਕੇ ਨਾਲ ਇਹਨਾਂ ਕ੍ਰਿਮੀਨਲ ਤੱਕ ਪਹੁੰਚ ਜਾਂਦੇ ਨੇ, ਇਹ ਸਵਾਲ ਹਾਲੇ ਵੀ ਬਰਕਰਾਰ ਹੈ, ਜੋ ਜੇਲ ਪ੍ਰਸ਼ਾਸਨ ਤੇ ਉੱਠ ਰਹੇ ਨੇ ਪਰ ਜੇਲ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਇਹਨਾਂ ਕ੍ਰਿਮੀਨਲ ਦੇ ਉੱਤੇ ਮੁਕਦਮਾ ਦਰਜ ਕਰਵਾਉਂਦੀ ਹੈ। ਜਿਨਾਂ ਨੂੰ ਮੁਕਦਮਿਆਂ ਦਾ ਕੋਈ ਡਰ ਹੀ ਨਹੀਂ ਹੁੰਦਾ। ਪਰ ਆਖਿਰ ਜੇਲ ਦੇ ਵਿੱਚ ਮੋਬਾਇਲ ਫੋਨ ਪਹੁੰਚਦੇ ਕਿਵੇਂ ਨੇ? ਇਹ ਇਕ ਵੱਡਾ ਸਵਾਲ ਹੈ।

Read Latest News and Breaking News at Daily Post TV, Browse for more News

Ad
Ad

Punjab District News