Journalism Of Hope
BREAKING NEWS
CM ਮਾਨ ਦੀ ਪਤਨੀ ਨੇ ਸੁਖਪਾਲ ਖਹਿਰਾ ਅਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ.....‘ਦਿਮਾਗੀ ਨਕਸਲ’ ਸ਼ਬਦ ਦਾ ਕੀ ਮਤਲਬ ਹੈ ? ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਦੀ ਸ਼ਬਦਾਵਲੀ ’ਤੇ ਚੁੱਕੇ ਸਵਾਲ .......ਪੰਜਾਬ-ਚੰਡੀਗੜ੍ਹ ਵਿੱਚ ਬਦਲਿਆ ਮੌਸਮ, ਅੱਜ-ਕੱਲ੍ਹ ਭਾਰੀ ਮੀਂਹ ਦੇ ਆਸਾਰ.....‘ਪਤਨੀ ਦਾ ਹਰ ਜਗ੍ਹਾ ਪਤੀ ਨਾਲ ਜਾਣਾ ਜ਼ਰੂਰੀ ਨਹੀਂ’, ਮਦਰਾਸ ਹਾਈਕੋਰਟ ਦੀ ਵੱਡੀ ਟਿੱਪਣੀ.....ਨੇਪਾਲ ’ਚ ਹੜ੍ਹ ਤੋਂ ਬਾਅਦ ਹਾਲਾਤ ਬੇਕਾਬੂ, ਮਰਨ ਵਾਲਿਆਂ ਦੀ ਗਿਣਤੀ 1200 ਤੋਂ ਪਾਰ.....ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ....ਕਿਸਾਨਾਂ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਵਿਚਾਲੇ ਮੀਟਿੰਗ, 9 ਮੰਗਾਂ 'ਤੇ ਹੋਈ ਚਰਚਾ, ਕਈਆਂ 'ਤੇ ਬਣੀ ਸਹਿਮਤੀ......Women Asia Cup: ਮੰਧਾਨਾ ਦਾ ਤੂਫ਼ਾਨੀ ਸੈਂਕੜਾ: ਭਾਰਤ ਦੀ ਹਾਂਗ ਕਾਂਗ ‘ਤੇ ਵੱਡੀ ਜਿੱਤ, 137 ਦੌੜਾਂ ਨਾਲ ਹਰਾਇਆ.....ਇਸਰੋ ਨੇ ਪੁਲਾੜ ’ਚ ਭੇਜਿਆ ‘ਨੌਟੀ ਬੁਆਏ’, ਦੁਸ਼ਮਣ ਦੀਆਂ ਹਰਕਤਾਂ ’ਤੇ ਰੱਖੇਗਾ ਨਜ਼ਰ, ਆਫ਼ਤਾਂ ’ਚ ਵੀ ਆਵੇਗਾ ਕੰਮ

ਬਾਬਾ ਫਰੀਦ ਜੀ ਦੇ ਤਪ ਅਸਥਾਨ ਤੋਂ ਪੰਜਾਬ ਸਰਕਾਰ ਸ਼ੁਰੂ ਕਰੇਗੀ 350 ਸਾਲਾ ਸਹੀਦੀ ਸ਼ਤਾਬਦੀ ਸਮਾਗਮਾਂ ਲਈ ਨਗਰ ਕੀਰਤਨ

350th Martyrdom Centenary Celebrations; ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ 3 ਹੋਰ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸਹੀਦੀ ਸ਼ਤਾਬਦੀ ਸਮਾਗਮਾਂ ਸੰਬੰਧੀ ਜੋ ਚਾਰ ਪ੍ਰਮੁੱਖ ਮਗਰ ਕੀਰਤਨ ਪੰਜਾਬ ਦੇ ਵੱਖ ਵੱਖ ਸਹਿਰਾਂ ਵਿਚੋਂ ਸੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣੇ। ਉਹਨਾਂ ਵਿਚੋਂ ਇਕ ਨਗਰ ਕੀਰਤਨ […]
Nishant Malyan
By : Updated On: 14 Nov 2025 12:30:PM

350th Martyrdom Centenary Celebrations; ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ 3 ਹੋਰ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸਹੀਦੀ ਸ਼ਤਾਬਦੀ ਸਮਾਗਮਾਂ ਸੰਬੰਧੀ ਜੋ ਚਾਰ ਪ੍ਰਮੁੱਖ ਮਗਰ ਕੀਰਤਨ ਪੰਜਾਬ ਦੇ ਵੱਖ ਵੱਖ ਸਹਿਰਾਂ ਵਿਚੋਂ ਸੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣੇ।

ਇਸ਼ਤਿਹਾਰ

ਉਹਨਾਂ ਵਿਚੋਂ ਇਕ ਨਗਰ ਕੀਰਤਨ ਫਰੀਦਕੋਟ ਸਹਿਰ ਤੋਂ 20 ਨਵੰਬਰ ਨੂੰ ਸੁਰੂ ਕੀਤਾ ਜਾਣਾ ਹੈ। ਜਿਸ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆ ਲਗਭਗ ਮੁਕੰਮਲ ਕਰ ਲਈਆ ਗਈਆਂ ਹਨ।

ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ 20 ਨਵੰਬਰ ਨੂੰ ਫਰੀਦਕੋਟ ਦੇ ਕਿਲ੍ਹਾ ਮੁਬਾਰਕ ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ ਜਿਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਉਹਨਾਂ ਦੱਸਿਆ ਕਿ ਜਿਸ ਜਗ੍ਹਾ ਤੇ ਕਿਲ੍ਹੇ ਅੰਦਰ ਬਾਬਾ ਫਰੀਦ ਜੀ ਨੇ ਗਾਰੇ ਦੀ ਭਰੀ ਟੋਕਰੀ ਸੁੱਟੀ ਸੀ ਅਤੇ ਜਿਸ ਜਗ੍ਹਾ ਬਾਬਾ ਜੀ ਨੇ ਤਪ ਕੀਤਾ ਸੀ ਉਸ ਤਪ ਅਸਥਾਨ ਤੇ 14 ਨਵੰਬਰ ਤੋਂ ਸ੍ਰੀ ਸਹਿਜ ਪਾਠ ਦੇ ਪਾਠ ਆਰੰਭ ਕੀਤੇ ਜਾਣਗੇ ਅਤੇ 20 ਨਵੰਬਰ ਨੂੰ ਭੋਗ ਪਾਏ ਜਾਣਗੇ ਅਤੇ ਭੋਗ ਤੋਂ ਉਪਰੰਤ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।

ਜੋ ਫਰੀਦਕੋਟ ਦੇ ਵੱਖ-ਵੱਖ ਹਿੱਸਿਆ ਤੋਂ ਹੁੰਦਾ ਹੋਇਆ ਫਿਰੋਜਪੁਰ ਰੋਡ ਰਾਹੀਂ ਪਿੰਡ ਝਾੜੀ ਵਾਲਾ ਤੋਂ ਅਗਲੇ ਜਿਲ੍ਹੇ ਅੰਦਰ ਦਾਖਲ ਹੋਵੇਗਾ। ਪੰਜਾਬ ਦੇ ਵੱਖ ਵੱਖ ਸਹਿਰਾਂ ਪਿੰਡਾਂ ਤੋਂ ਹੁੰਦਾ ਹੋਇਆ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ।

ਉਹਨਾਂ ਦੱਸਿਆ ਕਿ ਇਸ ਇਕ ਹਫਤੇ ਦੌਰਾਨ ਬਾਬਾ ਫਰੀਦ ਜੀ ਦਾ ਤਪ ਅਸਥਾਨ ਆਂਮ ਸੰਗਤਾਂ ਦੇ ਦਰਸ਼ਨਾਂ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹ ਰਹੇਗਾ। ਉਹਨਾਂ ਕਿਹਾ ਕਿ ਸੰਗਤਾਂ ਲੰਬੇ ਸਮੇਂ ਤੋਂ ਇਸ ਤਪ ਅਸਥਾਨ ਦੇ ਖੁੱਲ੍ਹੇ ਦਰਸਨ ਦਿਦਾਰ ਲਈ ਤਰਸ ਰਹੀਆਂ ਸਨ,ਪਰ ਹੁਣ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸੰਗਤਾਂ ਬਿਨਾਂ ਕਿਸੇ ਰੋਕ ਟੋਕ ਦੇ ਇਸ ਅਸਥਾਨ ਤੇ ਨਤਮਸਤਕ ਹੋ ਕੇ ਦਰਸ਼ਨ ਕਰ ਸਕਣਗੀਆਂ।

Ad
Ad

Punjab District News