Banner
Banner

ਗੈਂਗਸਟਰ ਸੁੱਖ ਭਿਖਾਰੀਵਾਲਾ ਗੁਰਦਾਸਪੁਰ ਅਦਾਲਤ ਵਿੱਚ ਪੇਸ਼, ਪੰਜ ਦਿਨ ਦਾ ਪੁਲਿਸ ਰਿਮਾਂਡ ਮੰਜ਼ੂਰ

Latest News: ਜੱਗੂ ਭਗਵਾਨਪੁਰੀਆ ਤੋਂ ਬਾਅਦ ਹੁਣ ਨਾਮੀ ਗੈਂਗਸਟਰ ਸੁੱਖ ਭਿਖਾਰੀਵਾਲਾ ਨੂੰ ਵੀ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਮਲਾ ਦੀਨਾ ਨਗਰ ਦੇ ਇੱਕ ਪ੍ਰੋਪਰਟੀ ਡੀਲਰ ਤੋਂ ਦੋ ਕਰੋੜ ਰੁਪਏ ਦੀ ਫਿਰੋਤੀ ਮੰਗਣ ਨਾਲ ਸੰਬੰਧਤ ਹੈ। ਸੁੱਖ ਭਿਖਾਰੀਵਾਲਾ ਨੂੰ ਕੁਰੂਕਸ਼ੇਤਰ ਤੋਂ ਗੁਰਦਾਸਪੁਰ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਅੱਠ ਦਿਨ ਦਾ […]
Khushi
By : Updated On: 14 Nov 2025 18:24:PM
ਗੈਂਗਸਟਰ ਸੁੱਖ ਭਿਖਾਰੀਵਾਲਾ ਗੁਰਦਾਸਪੁਰ ਅਦਾਲਤ ਵਿੱਚ ਪੇਸ਼, ਪੰਜ ਦਿਨ ਦਾ ਪੁਲਿਸ ਰਿਮਾਂਡ ਮੰਜ਼ੂਰ

Latest News: ਜੱਗੂ ਭਗਵਾਨਪੁਰੀਆ ਤੋਂ ਬਾਅਦ ਹੁਣ ਨਾਮੀ ਗੈਂਗਸਟਰ ਸੁੱਖ ਭਿਖਾਰੀਵਾਲਾ ਨੂੰ ਵੀ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਮਲਾ ਦੀਨਾ ਨਗਰ ਦੇ ਇੱਕ ਪ੍ਰੋਪਰਟੀ ਡੀਲਰ ਤੋਂ ਦੋ ਕਰੋੜ ਰੁਪਏ ਦੀ ਫਿਰੋਤੀ ਮੰਗਣ ਨਾਲ ਸੰਬੰਧਤ ਹੈ।

ਸੁੱਖ ਭਿਖਾਰੀਵਾਲਾ ਨੂੰ ਕੁਰੂਕਸ਼ੇਤਰ ਤੋਂ ਗੁਰਦਾਸਪੁਰ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਅੱਠ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਮਾਨਯੋਗ ਅਦਾਲਤ ਨੇ ਪੰਜ ਦਿਨ ਦਾ ਪੁਲਿਸ ਰਿਮਾਂਡ ਮੰਜ਼ੂਰ ਕੀਤਾ।

ਪਹਿਲਾਂ ਵੀ ਹੋ ਚੁੱਕੀ ਹੈ ਪੇਸ਼ੀ

ਐਡਵੋਕੇਟ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁੱਖ ਭਿਖਾਰੀਵਾਲਾ ਨੂੰ ਇਸ ਤੋਂ ਪਹਿਲਾਂ 8 ਤਰੀਖ ਨੂੰ ਵੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਸਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਅੱਜ ਰਿਮਾਂਡ ਖਤਮ ਹੋਣ ‘ਤੇ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਦੁਬਾਰਾ ਪੰਜ ਦਿਨ ਦਾ ਰਿਮਾਂਡ ਮਿਲਿਆ ਹੈ।

ਫਿਰੋਤੀ ਮਾਮਲੇ ਦੀ ਜਾਂਚ ਹੋਵੇਗੀ ਤੇਜ਼

ਦੋਸ਼ ਹੈ ਕਿ ਗੈਂਗਸਟਰ ਗਿਰੋਹ ਨੇ ਦੀਨਾ ਨਗਰ ਦੇ ਪ੍ਰੋਪਰਟੀ ਡੀਲਰ ਤੋਂ ਦੋ ਕਰੋੜ ਰੁਪਏ ਫਿਰੋਤੀ ਵਜੋਂ ਮੰਗੇ ਸਨ। ਪੁਲਿਸ ਹੁਣ ਰਿਮਾਂਡ ਦੌਰਾਨ ਇਸ ਮਾਮਲੇ ਨਾਲ ਜੁੜੀਆਂ ਹੋਰ ਕੜੀਆਂ ਦੀ ਜਾਂਚ ਕਰੇਗੀ, ਜਿਸ ਵਿੱਚ ਗਿਰੋਹ ਦੇ ਹੋਰ ਮੈਂਬਰਾਂ ਅਤੇ ਫੰਡਿੰਗ ਚੇਨ ਦੀ ਜਾਂਚ ਵੀ ਸ਼ਾਮਲ ਹੈ।

Read Latest News and Breaking News at Daily Post TV, Browse for more News

Ad
Ad