Banner
Banner

ਨਾਭਾ-ਪਟਿਆਲਾ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, ਪਤੀ-ਪਤਨੀ ਸਮੇਤ ਤਿੰਨ ਦੀ ਮੌਤ

Road Accidents in Punjab: ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉੜ ਗਏ। ਇਸ ਹਾਦਸੇ ਵਿੱਚ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੇ ਪਤੀ ਪ੍ਰਵੀਨ ਮਿੱਤਲ ਨੇ ਨਿੱਜੀ ਹਸਪਤਾਲ ‘ਚ ਦਮ ਤੋੜ ਦਿੱਤਾ। Accident on Nabha-Patiala Road: ਪੰਜਾਬ ਦੇ ਵਿੱਚ ਦਿਨੋ-ਦਿਨ ਵੱਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਹੀ ਕੀਮਤੀ […]
Jaspreet Singh
By : Published: 15 Nov 2025 12:07:PM
ਨਾਭਾ-ਪਟਿਆਲਾ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, ਪਤੀ-ਪਤਨੀ ਸਮੇਤ ਤਿੰਨ ਦੀ ਮੌਤ

Road Accidents in Punjab: ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉੜ ਗਏ। ਇਸ ਹਾਦਸੇ ਵਿੱਚ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੇ ਪਤੀ ਪ੍ਰਵੀਨ ਮਿੱਤਲ ਨੇ ਨਿੱਜੀ ਹਸਪਤਾਲ ‘ਚ ਦਮ ਤੋੜ ਦਿੱਤਾ।

Accident on Nabha-Patiala Road: ਪੰਜਾਬ ਦੇ ਵਿੱਚ ਦਿਨੋ-ਦਿਨ ਵੱਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ‘ਚ ਜਾ ਰਹੀਆਂ ਹਨ। ਇਸੇ ਤਰ੍ਹਾਂ ਦਾ ਹੀ ਦਰਦਨਾਕ ਸੜਕੀ ਹਾਦਸਾ ਬੀਤੀ ਰਾਤ ਨਾਭਾ-ਪਟਿਆਲਾ ਰੋਡ ‘ਤੇ ਵਾਪਰਿਆ। ਜਿਸ ‘ਚ ਪੋਲੋ ਕਾਰ ਵਿੱਚ ਸਵਾਰ ਪਤੀ ਪਤਨੀ ਪਰਵੀਨ ਮਿੱਤਲ ਗੋਗੀ ਅਤੇ ਨੇਹਾ ਮਿੱਤਲ ਦੀ ਮੌਤ ਹੋ ਗਈ।

ਹਾਦਸੇ ‘ਚ ਉੱਡੇ ਗੱਡੀਆਂ ਦੇ ਪਰਖੱਚੇ

ਹਾਸਲ ਜਾਣਕਾਰੀ ਮੁਤਾਬਕ ਪਤੀ ਪਤਨੀ ਪਟਿਆਲਾ ਤੋਂ ਨਾਭੇ ਵੱਲ ਨੂੰ ਆ ਰਹੇ ਸੀ ਤਾਂ ਦੂਜੇ ਪਾਸੇ ਤੋਂ ਆ ਰਹੀ ਓਡੀ ਕਾਰ ਜਿਸ ਨੂੰ 28 ਸਾਲਾਂ ਨੌਜਵਾਨ ਅਮਨਜੋਤ ਸਿੰਘ ਚਲਾ ਰਿਹਾ ਸੀ। ਇਹਨਾਂ ਦੋਵਾਂ ਗੱਡੀਆਂ ਦੀ ਆਪਸ ‘ਚ ਟੱਕਰ ਹੋ ਗਈ। ਟੱਕਰ ਮਗਰੋਂ ਦੋਵੇਂ ਗੱਡੀਆਂ ਦਰਖਤਾਂ ਨਾਲ ਟਕਰਾ ਗਈਆਂ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉੜ ਗਏ। ਇਸ ਹਾਦਸੇ ਵਿੱਚ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੇ ਪਤੀ ਪ੍ਰਵੀਨ ਮਿੱਤਲ ਨੇ ਪਟਿਆਲਾ ਦੇ ਨਿੱਜੀ ਹਸਪਤਾਲ ‘ਚ ਦਮ ਤੋੜ ਦਿੱਤਾ।

ਨਾਭਾ ‘ਚ ਸੋਗ ਦੀ ਲਹਿਰ

ਮੌਕੇ ‘ਤੇ ਕੌਂਸਲਰ ਗੁਰਸੇਵਕ ਸਿੰਘ ਗੋਲੂ ਨੇ ਕਿਹਾ ਕਿ ਮਿੱਤਲ ਪਰਿਵਾਰ ਬਹੁਤ ਹੀ ਮਿਲਣ ਸਾਰ ਪਰਿਵਾਰ ਸੀ ਜਿਸ ਨਾਲ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ। ਸੜਕ ਹਾਦਸੇ ਵਿੱਚ ਮ੍ਰਿਤ ਪ੍ਰਵੀਨ ਮਿੱਤਲ ਗੋਗੀ ਸਮਾਜ ਸੇਵੀ ਸੀ ਮੰਦਿਰ ਅਤੇ ਸ਼ਮਸ਼ਾਨ ਘਾਟ ਵਿੱਚ ਸੇਵਾ ਕਰਦਾ ਸੀ ਅਤੇ ਇਸ ਹਾਦਸੇ ਤੋਂ ਬਾਅਦ ਨਾਭਾ ਸ਼ਹਿਰ ‘ਚ ਸੋਗ ਦੀ ਲਹਿਰ ਫੈਲ ਗਈ।

ਹਾਦਸੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਵਾਪਰਿਆ, ਜਿਸ ‘ਚ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਦੂਜੀ ਗੱਡੀ ‘ਚ ਸਵਾਰ ਨੌਜਵਾਨ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ। ਕੁੱਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਿਹਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Read Latest News and Breaking News at Daily Post TV, Browse for more News

Ad
Ad