BIG BREAKING – ਫਰੀਦਕੋਟ ‘ਚ ਪੁਲਿਸ–ਗੈਂਗਸਟਰ ਮੁਕਾਬਲਾ, ਪ੍ਰਭਦੇ ਸੂਵਾਲ ਗੈਂਗ ਦਾ ਸਾਥੀ ਅਰਸ਼ਦੀਪ ਜ਼ਖਮੀ
Latest News: ਫਰੀਦਕੋਟ ਸ਼ਹਿਰ ਵਿੱਚ ਅੱਜ ਸਵੇਰੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਭਿਆਨਕ ਮੁਕਾਬਲਾ ਹੋਇਆ। ਗੈਂਗਸਟਰਾਂ ਵੱਲੋਂ ਚੌਕੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਉੱਤੇ ਅਚਾਨਕ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਨੇ ਵੀ ਤੁਰੰਤ ਜਵਾਬੀ ਫਾਇਰ ਕੀਤਾ। ਮੁਕਾਬਲੇ ਦੌਰਾਨ ਇੱਕ ਗੈਂਗਸਟਰ ਜ਼ਖਮੀ ਹੋ ਕੇ ਪੁਲਿਸ ਦੇ ਕਬਜ਼ੇ ਵਿੱਚ ਆ ਗਿਆ।
ਜ਼ਖਮੀ ਗੈਂਗਸਟਰ ਦੀ ਪਛਾਣ ਅਰਸ਼ਦੀਪ ਵਜੋਂ – ਪ੍ਰਭਦੇ ਸੂਵਾਲ ਗੈਂਗ ਨਾਲ ਕਨੈਕਸ਼ਨ
ਜ਼ਖਮੀ ਅਤੇ ਗ੍ਰਿਫ਼ਤਾਰ ਸ਼ਖ਼ਸ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਨਿਵਾਸੀ ਅਰਸ਼ਦੀਪ ਵਜੋਂ ਹੋਈ ਹੈ।ਪੁਲਿਸ ਦੇ ਅਨੁਸਾਰ, ਅਰਸ਼ਦੀਪ ਵਿਦੇਸ਼ ‘ਚ ਬੈਠੇ ਕਾਮਯਾਬ ਗੈਂਗਸਟਰ ਪ੍ਰਭਦੇ ਸੂਵਾਲ ਦਾ ਨਜ਼ਦੀਕੀ ਸਾਥੀ ਅਤੇ ਹਥਿਆਰ ਸਪਲਾਇਰ ਵੀ ਰਿਹਾ ਹੈ।
ਫਿਰੌਤੀ ਲਈ ਲੋਕਾਂ ਦੇ ਘਰਾਂ ਤੇ ਦੁਕਾਨਾਂ ‘ਤੇ ਗੋਲੀਬਾਰੀ
ਪੁਲਿਸ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਅਰਸ਼ਦੀਪ ਅਤੇ ਉਸਦੇ ਸਾਥੀ ਇਲਾਕੇ ਵਿੱਚ ਕਈ ਦਿਨਾਂ ਤੋਂ ਦਹਿਸ਼ਤ ਫੈਲਾ ਰਹੇ ਸਨ।ਉਹ ਲੋਕਾਂ ਤੋਂ ਫਿਰੌਤੀ ਦੀ ਮੰਗ ਕਰਨ ਲਈ ਘਰਾਂ, ਦੁਕਾਨਾਂ ਅਤੇ ਵਪਾਰਕ ਥਾਵਾਂ ਉੱਤੇ ਗੋਲੀਆਂ ਚਲਾ ਕੇ ਡਰ ਪੈਦਾ ਕਰਦੇ ਸਨ।
ਮੁਕਾਬਲੇ ਤੋਂ ਬਾਅਦ ਹਥਿਆਰਾਂ ਦੀ ਵੱਡੀ ਬਰਾਮਦਗੀ
ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਗੈਂਗਸਟਰ ਤੋਂ ਮਹਿੰਗੇ ਅਤੇ ਖ਼ਤਰਨਾਕ ਹਥਿਆਰ ਬਰਾਮਦ ਹੋਏ ਹਨ।ਇਨ੍ਹਾਂ ਵਿੱਚ ਆਧੁਨਿਕ ਪਿਸਤੌਲ ਅਤੇ ਵੱਡੀ ਸੰਖਿਆ ਵਿੱਚ ਜ਼ਿੰਦਾ ਕਾਰਤੂਸ ਸ਼ਾਮਲ ਹਨ।
ਪੁਲਿਸ ਨੇ ਇਲਾਕੇ ਨੂੰ ਘੇਰਿਆ, ਜਾਂਚ ਹੋਰ ਤੇਜ਼
ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਹੋਰ ਸੰਭਾਵਿਤ ਸਾਥੀਆਂ ਦੀ ਤਲਾਸ਼ ਜਾਰੀ ਹੈ।ਅਧਿਕਾਰੀਆਂ ਮੁਤਾਬਕ, ਅਰਸ਼ਦੀਪ ਦੀ ਗ੍ਰਿਫ਼ਤਾਰੀ ਗੈਂਗ ਦੀ ਗਤੀਵਿਧੀਆਂ ‘ਤੇ ਵੱਡਾ ਝਟਕਾ ਮੰਨੀ ਜਾ ਰਹੀ ਹੈ।