ਬਾਬਾ ਬਕਾਲਾ ਦੇ ਨਜ਼ਦੀਕੀ ਪਿੰਡ ਵਿੱਚ ਦੁਕਾਨਦਾਰ ‘ਤੇ ਗੋਲੀਆਂ,ਮੌਕੇ ਤੇ ਮੌਤ
ਅੰਮ੍ਰਿਤਸਰ : ਹਲਕਾ ਬਾਬਾ ਬਕਾਲਾ ਦੇ ਨੇੜੇ ਧੂਲਕੇ ਪਿੰਡ ਵਿੱਚ ਇੱਕ ਦੁਕਾਨਦਾਰ ਰਨਜੀਤ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਰਣਜੀਤ ਸਿੰਘ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾ ਰਹੇ ਸਨ। ਮਾਮਲਾ ਫਰੌਤੀ ਮੰਗਣ ਨੂੰ ਲੈ ਕੇ ਵਾਪਰਿਆ, ਜਿੱਥੇ ਅਣਜਾਣ ਵਿਅਕਤੀਆਂ ਨੇ ਉਨ੍ਹਾਂ ਉੱਪਰ ਗੋਲੀਆਂ ਚਲਾਈਆਂ। ਇਸ ਤੋਂ […]
By :
Khushi
Updated On: 16 Nov 2025 16:48:PM
ਅੰਮ੍ਰਿਤਸਰ : ਹਲਕਾ ਬਾਬਾ ਬਕਾਲਾ ਦੇ ਨੇੜੇ ਧੂਲਕੇ ਪਿੰਡ ਵਿੱਚ ਇੱਕ ਦੁਕਾਨਦਾਰ ਰਨਜੀਤ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਲੱਗਣ ਨਾਲ ਮੌਤ ਹੋ ਗਈ।
ਜਾਣਕਾਰੀ ਮੁਤਾਬਕ, ਰਣਜੀਤ ਸਿੰਘ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾ ਰਹੇ ਸਨ। ਮਾਮਲਾ ਫਰੌਤੀ ਮੰਗਣ ਨੂੰ ਲੈ ਕੇ ਵਾਪਰਿਆ, ਜਿੱਥੇ ਅਣਜਾਣ ਵਿਅਕਤੀਆਂ ਨੇ ਉਨ੍ਹਾਂ ਉੱਪਰ ਗੋਲੀਆਂ ਚਲਾਈਆਂ। ਇਸ ਤੋਂ ਪਹਿਲਾਂ ਵੀ ਦੁਕਾਨ ‘ਤੇ ਗੋਲੀਆਂ ਚਲਾਈਆਂ ਜਾਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।
ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ
ਧੂਲਕੇ ਪੁਲਿਸ ਮੌਕੇ ‘ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਗੋਲੀਆਂ ਚਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਛਾਨਬੀਨ ਜਾਰੀ ਹੈ।