Banner
Banner

ਮੋਗਾ ਪੁਲਿਸ ਦੀ ਵੱਡੀ ਕਾਰਵਾਈ: ਸੁਨਿਆਰੇ ਦੀ ਦੁਕਾਨ ‘ਤੇ ਚੋਰੀ ਕਰਨ ਵਾਲੇ ਗਿਰੋਹ ਦੀ ਤਿੰਨ ਮੈਂਬਰੀ ਟੋਲੀ ਗ੍ਰਿਫ਼ਤਾਰ

Latest News: ਮੋਗਾ ਪੁਲਿਸ ਨੇ ਚੋਰੀ ਦੀ ਇੱਕ ਵੱਡੀ ਘਟਨਾ ਨੂੰ ਸਲਝਾਉਂਦੇ ਹੋਏ ਇੱਕ ਪੁਰਸ਼ ਅਤੇ ਦੋ ਮਹਿਲਾ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਇਹ ਚੋਰੀ ਮੋਗਾ ਦੇ ਭੀਮ ਨਗਰ ਮਾਰਕੀਟ ਵਿੱਚ ਇੱਕ ਸੁਨਿਆਰੇ ਦੀ ਦੁਕਾਨ ‘ਤੇ ਵਾਪਰੀ, ਜਿੱਥੇ ਤਿੰਨੋਂ ਮੁਲਜ਼ਮਾਂ ਨੇ ਸੁਨਿਆਰੇ ਨੂੰ ਗੱਲਬਾਤ ਵਿੱਚ ਉਲਝਾ ਕੇ ਸੋਨੇ ਦੀ ਮੁੰਦਰੀ ਅਤੇ […]
Khushi
By : Updated On: 17 Nov 2025 18:04:PM
ਮੋਗਾ ਪੁਲਿਸ ਦੀ ਵੱਡੀ ਕਾਰਵਾਈ: ਸੁਨਿਆਰੇ ਦੀ ਦੁਕਾਨ ‘ਤੇ ਚੋਰੀ ਕਰਨ ਵਾਲੇ ਗਿਰੋਹ ਦੀ ਤਿੰਨ ਮੈਂਬਰੀ ਟੋਲੀ ਗ੍ਰਿਫ਼ਤਾਰ

Latest News: ਮੋਗਾ ਪੁਲਿਸ ਨੇ ਚੋਰੀ ਦੀ ਇੱਕ ਵੱਡੀ ਘਟਨਾ ਨੂੰ ਸਲਝਾਉਂਦੇ ਹੋਏ ਇੱਕ ਪੁਰਸ਼ ਅਤੇ ਦੋ ਮਹਿਲਾ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਇਹ ਚੋਰੀ ਮੋਗਾ ਦੇ ਭੀਮ ਨਗਰ ਮਾਰਕੀਟ ਵਿੱਚ ਇੱਕ ਸੁਨਿਆਰੇ ਦੀ ਦੁਕਾਨ ‘ਤੇ ਵਾਪਰੀ, ਜਿੱਥੇ ਤਿੰਨੋਂ ਮੁਲਜ਼ਮਾਂ ਨੇ ਸੁਨਿਆਰੇ ਨੂੰ ਗੱਲਬਾਤ ਵਿੱਚ ਉਲਝਾ ਕੇ ਸੋਨੇ ਦੀ ਮੁੰਦਰੀ ਅਤੇ ਨਕਦੀ ਚੱਕ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ।

ਸੀਸੀਟੀਵੀ ਅਤੇ ਤਕਨੀਕੀ ਜਾਂਚ ਨਾਲ ਮੁਲਜ਼ਮ ਕਾਬੂ

ਘਟਨਾ ਤੋਂ ਬਾਅਦ ਮੋਗਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਂਚ ਦੀ ਮਦਦ ਨਾਲ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਿਰਮਲ ਕੌਰ, ਸਤਿੰਦਰ ਕੌਰ (ਦੋਵੇਂ ਔਰਤਾਂ) ਅਤੇ ਉਨ੍ਹਾਂ ਦੇ ਪੁਰਸ਼ ਸਾਥੀ ਵਜੋਂ ਹੋਈ ਹੈ। ਦੋਵੇਂ ਮਹਿਲਾ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਸੱਤ-ਸੱਤ ਮਾਮਲੇ ਦਰਜ ਹਨ।

ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਇੱਕ ਸੋਨੇ ਦੀ ਮੁੰਦਰੀ, ਨਕਦੀ, ਅਤੇ ਇੱਕ ਆਈ20 ਕਾਰ ਵੀ ਬਰਾਮਦ ਕੀਤੀ ਹੈ।

ਅਗਲੀ ਕਾਰਵਾਈ

ਡੀਐਸਪੀ ਨੇ ਕਿਹਾ ਕਿ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ, ਤਾਂ ਜੋ ਇਸ ਗਿਰੋਹ ਬਾਰੇ ਹੋਰ ਜਾਣਕਾਰੀ ਮਿਲੇ ਅਤੇ ਪਿੱਛੇ ਹੋਰ ਕਿਸੇ ਵੱਡੇ ਨੈੱਟਵਰਕ ਦੀ ਪੜਤਾਲ ਕੀਤੀ ਜਾ ਸਕੇ।

Read Latest News and Breaking News at Daily Post TV, Browse for more News

Ad
Ad