Banner
Banner

ਪੰਜਾਬ ਵਿੱਚ ਸੋਫਟ ਹਾਕੀ ਦੀ ਰਸਮੀ ਐਂਟਰੀ – ਰਾਧਿਕਾ ਚੁੱਗ ਨੂੰ ਸੌਂਪੀ ਗਈ ਪੰਜਾਬ ਪ੍ਰਧਾਨਗੀ

Latest News: ਪੰਜਾਬ ਵਿੱਚ ਖੇਡਾਂ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਅਮੇਟਿਊਰ ਸੋਫਟ ਹਾਕੀ ਫੈਡਰੇਸ਼ਨ ਆਫ ਇੰਡੀਆ ਨੇ ਰਾਧਿਕਾ ਚੁੱਗ ਨੂੰ ਪੰਜਾਬ ਸੋਫਟ ਹਾਕੀ ਦੀ ਰਾਜ ਪ੍ਰਧਾਨ ਨਿਯੁਕਤ ਕੀਤਾ ਹੈ। ਰਾਧਿਕਾ ਚੁੱਗ, ਜੋ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਦੀ ਸਹਿਯੋਗੀ ਅਤੇ ਧਰਮ ਪਤਨੀ ਹਨ, ਨੇ ਅਹੁਦੇ ਦੀ ਕਮਾਨ ਸੰਭਾਲਦਿਆਂ ਕਿਹਾ […]
Khushi
By : Updated On: 17 Nov 2025 19:11:PM
ਪੰਜਾਬ ਵਿੱਚ ਸੋਫਟ ਹਾਕੀ ਦੀ ਰਸਮੀ ਐਂਟਰੀ – ਰਾਧਿਕਾ ਚੁੱਗ ਨੂੰ ਸੌਂਪੀ ਗਈ ਪੰਜਾਬ ਪ੍ਰਧਾਨਗੀ

Latest News: ਪੰਜਾਬ ਵਿੱਚ ਖੇਡਾਂ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਅਮੇਟਿਊਰ ਸੋਫਟ ਹਾਕੀ ਫੈਡਰੇਸ਼ਨ ਆਫ ਇੰਡੀਆ ਨੇ ਰਾਧਿਕਾ ਚੁੱਗ ਨੂੰ ਪੰਜਾਬ ਸੋਫਟ ਹਾਕੀ ਦੀ ਰਾਜ ਪ੍ਰਧਾਨ ਨਿਯੁਕਤ ਕੀਤਾ ਹੈ। ਰਾਧਿਕਾ ਚੁੱਗ, ਜੋ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਦੀ ਸਹਿਯੋਗੀ ਅਤੇ ਧਰਮ ਪਤਨੀ ਹਨ, ਨੇ ਅਹੁਦੇ ਦੀ ਕਮਾਨ ਸੰਭਾਲਦਿਆਂ ਕਿਹਾ ਕਿ ਇਹ ਪੰਜਾਬ ਲਈ ਇੱਕ ਨਵੀਂ ਖੇਡ ਯਾਤਰਾ ਦੀ ਸ਼ੁਰੂਆਤ ਹੈ।

ਸੋਫਟ ਹਾਕੀ—ਬੱਚਿਆਂ ਤੋਂ ਲੈ ਕੇ ਨੌਜਵਾਨਾਂ ਲਈ ਸੋਨੇ ਦਾ ਮੌਕਾ

ਰਾਧਿਕਾ ਚੁੱਗ ਨੇ ਦੱਸਿਆ ਕਿ ਸੋਫਟ ਹਾਕੀ ਬਹੁਤ ਸੁਰੱਖਿਅਤ, ਆਸਾਨ ਅਤੇ ਘੱਟ ਖਰਚ ਵਾਲੀ ਖੇਡ ਹੈ, ਜੋ ਛੋਟੀ ਜਗ੍ਹਾ ਅਤੇ ਛੋਟੀ ਟੀਮ ਨਾਲ ਖੇਡੀ ਜਾ ਸਕਦੀ ਹੈ।


7 ਸਾਲ ਦੀ ਉਮਰ ਤੋਂ ਬੱਚੇ ਸ਼ੁਰੂ ਕਰ ਸਕਦੇ ਹਨ
ਲੜਕੀਆਂ ਅਤੇ ਲੜਕੇ ਦੋਵੇਂ ਲਈ ਬਰਾਬਰ ਮੌਕੇ।ਸਕੂਲਾਂ ਵਿਚੋਂ ਟੈਲੇਂਟ ਦੀ ਚੋਣ ਕਰਕੇ ਹਰ ਜ਼ਿਲ੍ਹੇ ਵਿੱਚ ਟੀਮ ਬਣਾਉਣ ਦਾ ਟਾਰਗੇਟ। ਉਨ੍ਹਾਂ ਕਿਹਾ ਕਿ ਲਕਸ਼ ਇਹ ਹੈ ਕਿ ਬੱਚਿਆਂ ਨੂੰ ਸੋਫਟ ਹਾਕੀ ਰਾਹੀਂ ਤਿਆਰ ਕਰਕੇ ਮੇਨਸਟ੍ਰੀਮ ਫੀਲਡ ਹਾਕੀ ਲਈ ਮਜ਼ਬੂਤ ਨਵਾਂ ਬੇਸ ਤਿਆਰ ਕੀਤਾ ਜਾਵੇ।

ਖੇਡ ਦੇ ਨਿਯਮ ਅਤੇ ਬਣਤਰ – ਰਮੇਸ਼ ਸਿੰਘ ਵੱਲੋਂ ਜਾਣਕਾਰੀ

  • ਸੋਫਟ ਹਾਕੀ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਰਮੇਸ਼ ਸਿੰਘ ਨੇ ਦੱਸਿਆ ਕਿ:
  • ਖੇਡ 20×40 ਫੁੱਟ ਦੇ ਛੋਟੇ ਗਰਾਊਂਡ ਵਿੱਚ ਖੇਡੀ ਜਾਂਦੀ ਹੈ।
  • ਇਸ ਵਿੱਚ ਵਰਤੀ ਜਾਣ ਵਾਲੀ ਬਾਲ ਛੋਟੀ ਹੁੰਦੀ ਹੈ।
  • ਸਟਿਕ ਸਧਾਰਣ ਹਾਕੀ ਵਾਲੀ ਹੀ ਹੁੰਦੀ ਹੈ।
  • ਸਭ ਤੋਂ ਵੱਡੀ ਗੱਲ—ਹਿੱਟ ਕਰਨ ਦੀ ਇਜਾਜ਼ਤ ਨਹੀਂ।
  • ਖਿਡਾਰੀ ਕੇਵਲ ਡ੍ਰਾਇਵ, ਪਾਸਿੰਗ ਅਤੇ ਸਕਿਲ ਬੇਸਡ ਕੰਟਰੋਲ ਨਾਲ ਖੇਡ ਚਲਾਉਂਦੇ ਹਨ।

ਰਮੇਸ਼ ਸਿੰਘ ਨੇ ਕਿਹਾ ਕਿ ਕ੍ਰਿਕਟ ਦੇ ਵੱਧਦੇ ਰੁਝਾਨ ਕਾਰਨ ਹਾਕੀ ਪਿਛੜ ਰਹੀ ਸੀ। ਇਸ ਲਈ ਬੱਚਿਆਂ ਵਿਚ ਹਾਕੀ ਲਈ ਰੁਝਾਨ ਵਧਾਉਣ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਫਟ ਹਾਕੀ ਲੀਗ ਦੀ ਸ਼ੁਰੂਆਤ ਕੀਤੀ ਗਈ ਹੈ।

ਪੰਜਾਬ ਵਿੱਚ ਖੇਡਾਂ ਨੂੰ ਮਿਲੇਗਾ ਨਵਾਂ ਪ੍ਰੋਤਸਾਹਨ

ਇਸ ਨਵੇਂ ਫਾਰਮੈਟ ਨਾਲ:

  • ਬੱਚਿਆਂ ਵਿੱਚ ਹਾਕੀ ਪ੍ਰਤੀ ਦਿਲਚਸਪੀ ਵਧੇਗੀ
  • ਸੁਰੱਖਿਅਤ ਮਾਹੌਲ ਵਿੱਚ ਖਿਡਾਰੀਆਂ ਨੂੰ ਸਕਿਲ ਬੇਸਡ ਟ੍ਰੇਨਿੰਗ ਮਿਲੇਗੀ
  • ਭਵਿੱਖ ਦੇ ਹੋਕੀ ਸਟਾਰ ਤਿਆਰ ਕਰਨ ਵਿੱਚ ਮਦਦ ਮਿਲੇਗੀ

ਸੋਫਟ ਹਾਕੀ ਦੀ ਇਹ ਸ਼ੁਰੂਆਤ ਪੰਜਾਬ ਦੇ ਖੇਡ–ਜਗਤ ਲਈ ਨਵਾਂ ਮੀਲ ਪੱਥਰ ਸਾਬਤ ਹੋ ਸਕਦੀ ਹੈ।

Read Latest News and Breaking News at Daily Post TV, Browse for more News

Ad
Ad