Banner
Banner

ਟੋਲ ਪਲਾਜ਼ਾ ਦੇ ਮੈਨੇਜਰ ‘ਤੇ ਹਮਲਾ, ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਚੋਂ ਦੋ ਗ੍ਰਿਫ਼ਤਾਰ

Samrala News: ਸਮਰਾਲਾ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋ ਵਿਅਕਤੀਆਂ ਨੂੰ ਦੇਸੀ ਪਿਸਟਲ 32 ਬੋਰ, ਇੱਕ ਜਿੰਦਾ ਕਾਰਤੂਸ, ਰਿਵਾਲਵਰ 32 ਬੋਰ ਪੰਜ ਜਿੰਦਾ ਕਾਰਤੂਸ ਅਤੇ ਦੇਸੀ ਕੱਟਾ 315 ਬੋਰ ਇੱਕ ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ। Attack on Toll Plaza Manager in Samrala: ਪਿਛਲੇ ਦਿਨੀਂ ਸਮਰਾਲਾ ਨਜ਼ਦੀਕੀ ਘੁਲਾਲ ਟੋਲ ਪਲਾਜਾ ਦੇ ਮੈਨੇਜਰ ‘ਤੇ ਹਮਲਾ ਕਰਨ ਦੀ […]
Khushi
By : Updated On: 19 Nov 2025 19:14:PM
ਟੋਲ ਪਲਾਜ਼ਾ ਦੇ ਮੈਨੇਜਰ ‘ਤੇ ਹਮਲਾ, ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਚੋਂ ਦੋ ਗ੍ਰਿਫ਼ਤਾਰ

Samrala News: ਸਮਰਾਲਾ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋ ਵਿਅਕਤੀਆਂ ਨੂੰ ਦੇਸੀ ਪਿਸਟਲ 32 ਬੋਰ, ਇੱਕ ਜਿੰਦਾ ਕਾਰਤੂਸ, ਰਿਵਾਲਵਰ 32 ਬੋਰ ਪੰਜ ਜਿੰਦਾ ਕਾਰਤੂਸ ਅਤੇ ਦੇਸੀ ਕੱਟਾ 315 ਬੋਰ ਇੱਕ ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ।

Attack on Toll Plaza Manager in Samrala: ਪਿਛਲੇ ਦਿਨੀਂ ਸਮਰਾਲਾ ਨਜ਼ਦੀਕੀ ਘੁਲਾਲ ਟੋਲ ਪਲਾਜਾ ਦੇ ਮੈਨੇਜਰ ‘ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਸੀ। ਇਸ ਵਾਰਦਾਤ ਨੂੰ ਕਾਰ ਸਵਾਰ ਪੰਜ ਵਿਅਕਤੀਆਂ ਨੇ ਅੰਜਾਮ ਦਿੱਤਾ ਸੀ। ਹਮਲਾ ਕਰਨ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸੀ। ਕਾਰ ਸਵਾਰਾਂ ਨੇ ਮੈਨੇਜਰ ‘ਤੇ ਗੋਲੀ ਵੀ ਚਲਾਈ ਸੀ।

ਇਸ ਵਾਰਦਾਤ ‘ਚ ਮੈਨੇਜਰ ਦੇ ਪੱਟ ‘ਤੇ ਗੋਲੀ ਲੱਗੀ ਸੀ ਅਤੇ ਮੈਨੇਜਰ ਗੰਭੀਰ ਰੂਪ ‘ਚ ਜ਼ਖਮੀ ਹੋਇਆ ਸੀ। ਇਸ ਤੋਂ ਬਾਅਦ ਐਸਐਸਪੀ ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ। ਸਮਰਾਲਾ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋ ਵਿਅਕਤੀਆਂ ਨੂੰ ਦੇਸੀ ਪਿਸਟਲ 32 ਬੋਰ, ਇੱਕ ਜਿੰਦਾ ਕਾਰਤੂਸ, ਰਿਵਾਲਵਰ 32 ਬੋਰ ਪੰਜ ਜਿੰਦਾ ਕਾਰਤੂਸ ਅਤੇ ਦੇਸੀ ਕੱਟਾ 315 ਬੋਰ ਇੱਕ ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਸਮਰਾਲਾ ਐਸਪੀਡੀ ਪਵਨਜੀਤ ਨੇ ਦੱਸਿਆ ਕਿ ਪੰਜ ਫਰਾਰ ਹਮਲਾਵਰਾਂ ਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਮਲੇ ਵਿੱਚ ਸ਼ਾਮਲ ਬਾਕੀ ਰਹਿੰਦੇ 3 ਹਮਲਾਵਰਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਐਸਪੀਡੀ ਪਵਨਜੀਤ ਨੇ ਕਿਹਾ ਕਿ ਇਨ੍ਹਾਂ ਕੋਲੋਂ ਜਿਹੜੇ ਤਿੰਨ ਹਥਿਆਰ ਬਰਾਮਦ ਹੋਏ ਹਨ ਉਹਨਾਂ ਚੋਂ ਇੱਕ ਉਹ ਹਥਿਆਰ ਹੈ ਜੋ ਟੋਲ ਪਲਾਜਾ ਦੇ ਮੈਨੇਜਰ ਕੋਲੋਂ ਖੋਹ ਕੇ ਇਹ ਮੁਲਜ਼ਮ ਫ਼ਰਾਰ ਹੋਏ ਸੀ।

Read Latest News and Breaking News at Daily Post TV, Browse for more News

Ad
Ad