Banner
Banner

ਫਾਜਿਲਕਾ ‘ਚ ਸਟਾਕ ਮਾਰਕੀਟ ਦੇ ਨਾਂ ‘ਤੇ ਲਖਾਂ ਦੀ ਠੱਗੀ, ਵ੍ਹੱਟਸਐਪ ਗਰੁੱਪ ਬਣਾ ਕੇ ਜ਼ਿਆਦਾ ਲਾਭ ਦਾ ਦਿੱਤਾ ਲਾਲਚ

Fraud Case News: ਉਸ ਨੇ ਦੱਸਿਆ ਕਿ ਉਹ ਸੋਫਟਵੇਅਰ ਕੰਪਨੀ ਗੁੜਗਾਉ ਵਿੱਚ ਨੌਕਰੀ ਕਰਦਾ। ਉਸ ਨੇ ਕਿਸੇ ਦੇ ਝਾਂਸੇ ਵਿੱਚ ਆ ਕੇ ਸਟਾਕ ਮਾਰਕੀਟ ਵਿੱਚ ਪੈਸਾ ਲਗਾਇਆ। Fraud Case in Fazilka: ਫਾਜਿਲਕਾ ਦੇ ਜਲਾਲਾਬਾਦ ‘ਚ ਇੱਕ ਵਿਅਕਤੀ ਦੇ ਨਾਲ ਸਟਾਕ ਮਾਰਕੀਟ ਵਿੱਚ ਨਿਵੇਸ਼ ਦਾ ਕਰਨ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ। […]
Jaspreet Singh
By : Updated On: 22 Nov 2025 13:52:PM
ਫਾਜਿਲਕਾ ‘ਚ ਸਟਾਕ ਮਾਰਕੀਟ ਦੇ ਨਾਂ ‘ਤੇ ਲਖਾਂ ਦੀ ਠੱਗੀ, ਵ੍ਹੱਟਸਐਪ ਗਰੁੱਪ ਬਣਾ ਕੇ ਜ਼ਿਆਦਾ ਲਾਭ ਦਾ ਦਿੱਤਾ ਲਾਲਚ

Fraud Case News: ਉਸ ਨੇ ਦੱਸਿਆ ਕਿ ਉਹ ਸੋਫਟਵੇਅਰ ਕੰਪਨੀ ਗੁੜਗਾਉ ਵਿੱਚ ਨੌਕਰੀ ਕਰਦਾ। ਉਸ ਨੇ ਕਿਸੇ ਦੇ ਝਾਂਸੇ ਵਿੱਚ ਆ ਕੇ ਸਟਾਕ ਮਾਰਕੀਟ ਵਿੱਚ ਪੈਸਾ ਲਗਾਇਆ।

Fraud Case in Fazilka: ਫਾਜਿਲਕਾ ਦੇ ਜਲਾਲਾਬਾਦ ‘ਚ ਇੱਕ ਵਿਅਕਤੀ ਦੇ ਨਾਲ ਸਟਾਕ ਮਾਰਕੀਟ ਵਿੱਚ ਨਿਵੇਸ਼ ਦਾ ਕਰਨ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਸਾਈਬਰ ਕ੍ਰਾਈਮ ਥਾਣਾ ‘ਚ ਇਸ ਦੀ ਸ਼ਿਕਾਇਤ ਕੀਤੀ। ਜਿਸ ‘ਚ ਇਕ ਮਹਿਲਾ ਖਿਲਾਫ ਮਾਮਲਾ ਦਰਜ ਕੀਤਾ। ਮਹਿਲਾ ਨੇ ਵ੍ਹੱਟਸਐਪ ‘ਤੇ ਜਾਅਲੀ ਗਰੁੱਪ ਬਣਾ ਕੇ ਵਿਅਕਤੀ ਨਾਲ 6 .94 ਲੱਖ ਠੱਗ ਲਏ।

ਪੀੜਤ ਨਾਲ ਹੋਈ 6.94 ਲੱਖ ਤੋਂ ਵੱਧ ਰੁਪਏ ਦੀ ਠੱਗੀ

ਸਾਈਬਰ ਕ੍ਰਾਇਮ ਥਾਣਾ ਦੇ ਇਨਚਾਰਜ ਇੰਸਪੈਕਟਰ ਪ੍ਰੋਮਿਲਾ ਰਾਣੀ ਨੇ ਦੱਸਿਆ ਕਿ ਜਲਾਲਾਬਾਦ ਨਿਵਾਸੀ ਕਰਨ ਛਾਬੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਉਹ ਸੋਫਟਵੇਅਰ ਕੰਪਨੀ ਗੁੜਗਾਉ ਵਿੱਚ ਨੌਕਰੀ ਕਰਦਾ। ਉਸ ਨੇ ਕਿਸੇ ਦੇ ਝਾਂਸੇ ਵਿੱਚ ਆ ਕੇ ਸਟਾਕ ਮਾਰਕੀਟ ਵਿੱਚ ਪੈਸਾ ਲਗਾਇਆ। ਕਰੀਬ 6.94 ਲੱਖ ਤੋਂ ਵੱਧ ਰੁਪਏ ਦੀ ਠੱਗੀ ਕੀਤੀ ਗਈ।

ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਣ ਦਾ ਦਿੱਤਾ ਝਾਂਸਾ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਵ੍ਹੱਟਸਐਪ ‘ਤੇ ਜਾਅਲੀ ਗਰੁੱਪ ਬਣਾ ਕੇ ਉਸ ਵਿੱਚ ਐਡ ਕਰਕੇ ਆਪਣੇ ਜਾਲ ਵਿੱਚ ਫਸਾਇਆ ਗਿਆ। ਇਸ ਵਿੱਚ ਉਸ ਨੂੰ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਣ ਦੀ ਗੱਲ ਕੀਤੀ। ਮੁਲਜ਼ਮਾਂ ਨੇ ਉਸ ਕੋਲੋ ਸਮੇਂ-ਸਮੇਂ ‘ਤੇ ਗੂਗਲ ਪੇਅ ਰਾਹੀਂ ਪੈਸਾ ਵਸੂਲ ਕੀਤਾ। ਉਸ ਨੂੰ ਹੋਰ ਲਾਭ ਦੇਣ ਦਾ ਝਾਂਸਾ ਦਿੱਤਾ ਗਿਆ ।

ਲਗਾਤਾਰ ਪੈਸਾ ਲਗਾਉਣ ਤੋਂ ਬਾਅਦ ਜਦੋਂ ਪੀੜਤ ਨੇ ਆਪਣਾ ਪੈਸਾ ਕੱਢਣਾ ਚਾਹਿਆ ਤਾਂ ਉਸਨੂੰ ਵਾਪਸ ਨਹੀਂ ਆਇਆ। ਇਸਦੇ ਬਾਅਦ ਪਤਾ ਚੱਲਿਆ ਕਿ ਉਸਦੇ ਨਾਲ ਠੱਗੀ ਹੋ ਗਈ ਹੈ। ਇੰਸਪੈਕਟਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਆਇਨਾ ਜੋਸਫ ਨਾਂ ਦੀ ਮਹਿਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad