Banner
Banner

ਅੰਮ੍ਰਿਤਸਰ: ਮਜੀਠਾ ਰੋਡ ‘ਤੇ ਕਾਰ ਸਵਾਰ ਪਰਿਵਾਰ ਉੱਪਰ ਗੋਲੀਬਾਰੀ, ਮੋੜ ਮੋੜਨ ਨੂੰ ਲੈ ਕੇ ਤਕਰਾਰ ਤੋਂ ਬਾਅਦ ਵਾਪਰਿਆ ਹਾਦਸਾ

ਅੰਮ੍ਰਿਤਸਰ: ਮਜੀਠਾ ਰੋਡ ਨਜ਼ਦੀਕ ਗੰਡਾ ਸਿੰਘ ਵਾਲਾ ਇਲਾਕਾ ਅੱਜ ਤਣਾਅ ਦਾ ਕੇਂਦਰ ਬਣ ਗਿਆ, ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਕਾਰ ਉੱਪਰ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਮੋੜ ਮੋੜਨ ਨੂੰ ਲੈ ਕੇ ਹੋਈ ਛੋਟੀ ਤਕਰਾਰ ਤੋਂ ਬਾਅਦ ਵਾਪਰੀ। ਮੋੜ ਨੂੰ ਲੈ ਕੇ ਨੋਕਝੋਕ, ਫਿਰ ਗੋਲੀਬਾਰੀ ਪੀੜਤ ਜੋਇਲ ਅਨਵਰ ਮਸੀਹ ਨੇ ਦੱਸਿਆ ਕਿ ਉਹ ਆਪਣੀ ਮਾਤਾ ਅਤੇ […]
Khushi
By : Updated On: 24 Nov 2025 14:40:PM
ਅੰਮ੍ਰਿਤਸਰ: ਮਜੀਠਾ ਰੋਡ ‘ਤੇ ਕਾਰ ਸਵਾਰ ਪਰਿਵਾਰ ਉੱਪਰ ਗੋਲੀਬਾਰੀ, ਮੋੜ ਮੋੜਨ ਨੂੰ ਲੈ ਕੇ ਤਕਰਾਰ ਤੋਂ ਬਾਅਦ ਵਾਪਰਿਆ ਹਾਦਸਾ

ਅੰਮ੍ਰਿਤਸਰ: ਮਜੀਠਾ ਰੋਡ ਨਜ਼ਦੀਕ ਗੰਡਾ ਸਿੰਘ ਵਾਲਾ ਇਲਾਕਾ ਅੱਜ ਤਣਾਅ ਦਾ ਕੇਂਦਰ ਬਣ ਗਿਆ, ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਕਾਰ ਉੱਪਰ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਮੋੜ ਮੋੜਨ ਨੂੰ ਲੈ ਕੇ ਹੋਈ ਛੋਟੀ ਤਕਰਾਰ ਤੋਂ ਬਾਅਦ ਵਾਪਰੀ।

ਮੋੜ ਨੂੰ ਲੈ ਕੇ ਨੋਕਝੋਕ, ਫਿਰ ਗੋਲੀਬਾਰੀ

ਪੀੜਤ ਜੋਇਲ ਅਨਵਰ ਮਸੀਹ ਨੇ ਦੱਸਿਆ ਕਿ ਉਹ ਆਪਣੀ ਮਾਤਾ ਅਤੇ ਬੇਟੇ ਨਾਲ ਗੱਡੀ ‘ਚ ਘਰ ਵਾਪਸ ਆ ਰਹੇ ਸਨ। ਫਤਿਹਗੜ੍ਹ ਚੂੜੀਆਂ ਮੋੜ ‘ਤੇ ਉਨ੍ਹਾਂ ਦੀ ਗੱਡੀ ਹੌਲੀ ਤਰ੍ਹਾਂ ਇੱਕ ਅਣਪਛਾਤੇ ਵਿਅਕਤੀ ਦੀ ਗੱਡੀ ਨਾਲ ਟੱਕਰ ਗਈ।
ਜੋਇਲ ਨੇ ਕਿਹਾ, “ਅਸੀਂ ਤੁਰੰਤ ਮਾਫ਼ੀ ਮੰਗੀ ਤੇ ਕਿਹਾ ਤੁਸੀਂ ਪਹਿਲਾਂ ਲੰਘ ਜਾਓ, ਪਰ ਉਸ ਵਿਅਕਤੀ ਨੇ ਗੱਡੀ ਤੋਂ ਉਤਰ ਕੇ ਧਮਕੀ ਦਿੱਤੀ ਕਿ ਮੈਂ ਤੈਨੂੰ ਗੋਲੀ ਮਾਰ ਦਿਆਂਗਾ।”

ਜੋਇਲ ਦਾ ਦੋਸ਼ ਹੈ ਕਿ ਜਦੋਂ ਉਹ ਦੂਜੇ ਰੋਡ ਵੱਲ ਮੁੜੇ, ਤਾਂ ਉਹ ਵਿਅਕਤੀ ਉਨ੍ਹਾਂ ਦਾ ਪਿੱਛਾ ਕਰਦਾ ਆਇਆ ਤੇ ਗੱਡੀ ਉੱਪਰ ਚਾਰ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੋਲੀ ਕਾਰ ਨੂੰ ਲੱਗੀ। ਘਟਨਾ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਅਤੇ ਨਿਆਂ ਦੀ ਮੰਗ ਕੀਤੀ ਹੈ।

ਪੁਲਿਸ ਜਾਂਚ ਵਿੱਚ ਜੁੱਟੀ

ਜਿਵੇਂ ਹੀ ਸੂਚਨਾ ਮਿਲੀ, ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਦਾ ਜਾਇਜ਼ਾ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਦੀ ਪਹਿਚਾਣ ਲਈ CCTV ਫੁਟੇਜ ਅਤੇ ਹੋਰ ਸਬੂਤ ਖੰਗਾਲੇ ਜਾ ਰਹੇ ਹਨ।

Read Latest News and Breaking News at Daily Post TV, Browse for more News

Ad
Ad