Banner
Banner

CM ਮਾਨ ‘ਤੇ BJP ਆਗੂ ਅਸ਼ਵਨੀ ਸ਼ਰਮਾ ਦਾ ਤਿੱਖਾ ਸ਼ਬਦਾਵਲੀ ਹਮਲਾ, ਕਿਹਾ…

BJP leader Ashwani Sharma; ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਬੋਲਿਆ ਹੈ। ਟਵੀਟ ਕਰ ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਾਂਗ ਮੁੱਖ ਮੰਤਰੀ ਭਗਵੰਤ ਮਾਨ ਵੀ ਝੂਠ ਬੋਲਣ ਲੱਗੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਸਕੱਤਰ […]
Jaspreet Singh
By : Updated On: 26 Nov 2025 18:54:PM
CM ਮਾਨ ‘ਤੇ BJP ਆਗੂ ਅਸ਼ਵਨੀ ਸ਼ਰਮਾ ਦਾ ਤਿੱਖਾ ਸ਼ਬਦਾਵਲੀ ਹਮਲਾ, ਕਿਹਾ…

BJP leader Ashwani Sharma; ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਬੋਲਿਆ ਹੈ।

ਟਵੀਟ ਕਰ ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਾਂਗ ਮੁੱਖ ਮੰਤਰੀ ਭਗਵੰਤ ਮਾਨ ਵੀ ਝੂਠ ਬੋਲਣ ਲੱਗੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਸਕੱਤਰ ਨੂੰ ਕਹਿਣ ਕਿ ਉਹ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਕਿ 1600 ਕਰੋੜ ਨਹੀਂ ਆਏ। ਚਿੱਠੀ ਦੀ ਕਾਪੀ ਮੈਨੂੰ ਵੀ ਭੇਜ ਦਿਓ ਤਾਂ ਮੈਂ ਕੇਂਦਰ ਨਾਲ ਗੱਲ ਕਰਾਂਗਾ। ਉਨ੍ਹਾਂ ਕਿਹਾ ਕਿ ਜੇ ਮੁੱਖ ਸਕੱਤਰ ਨੇ ਚਿੱਠੀ ਨਾ ਲਿਖੀ ਤਾਂ ਤੁਹਾਡੇ ਇਲਜ਼ਾਮ ਝੂਠੇ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਤੁਹਾਡੀ ਗਾਰੰਟੀ ਜਾਂ ਸਾਰੇ ਹੜ੍ਹ-ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਤੁਹਾਡਾ ਦਾਅਵਾ।

Read Latest News and Breaking News at Daily Post TV, Browse for more News

Ad
Ad