Banner
Banner

ਫਗਵਾੜਾ ‘ਚ ਮਨੁੱਖਤਾ ਦੀਆਂ ਉੱਡੀਆਂ ਧੱਜੀਆਂ! ਔਰਤ ‘ਤੇ ਪਤੀ ਤੇ ਸਹੁਰੇ ਨੇ ਕਹੀ ਨਾਲ ਕੀਤਾ ਹਮਲਾ, ਘਟਨਾ ਸੀਸੀਟੀਵੀ ‘ਚ ਕੈਦ

Woman beaten in Phagwara; ਫਗਵਾੜਾ ਵਿੱਚ ਇੱਕ ਔਰਤ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਔਰਤ ਉੱਤੇ ਕਹੀ ਨਾਲ ਵਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ, ਫਿਰ ਕੋਈ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਘਟਨਾ ਸਾਹਮਣੇ ਆਉਣ ਤੋਂ ਬਾਅਦ, ਪੁਲਿਸ ਨੇ ਆਪਣੇ ਪੱਧਰ ‘ਤੇ ਮਾਮਲੇ ਦੀ […]
Jaspreet Singh
By : Updated On: 26 Nov 2025 19:49:PM
ਫਗਵਾੜਾ ‘ਚ ਮਨੁੱਖਤਾ ਦੀਆਂ ਉੱਡੀਆਂ ਧੱਜੀਆਂ! ਔਰਤ ‘ਤੇ ਪਤੀ ਤੇ ਸਹੁਰੇ ਨੇ ਕਹੀ ਨਾਲ ਕੀਤਾ ਹਮਲਾ, ਘਟਨਾ ਸੀਸੀਟੀਵੀ ‘ਚ ਕੈਦ

Woman beaten in Phagwara; ਫਗਵਾੜਾ ਵਿੱਚ ਇੱਕ ਔਰਤ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਔਰਤ ਉੱਤੇ ਕਹੀ ਨਾਲ ਵਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ, ਫਿਰ ਕੋਈ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ।

ਘਟਨਾ ਸਾਹਮਣੇ ਆਉਣ ਤੋਂ ਬਾਅਦ, ਪੁਲਿਸ ਨੇ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਫਗਵਾੜਾ ਅਧੀਨ ਪੈਂਦੇ ਪਿੰਡ ਪੰਡਵਾ ਦੀ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮਹਿਲਾ ਤੇ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦਾ ਪਤੀ ਅਤੇ ਸਹੁਰਾ ਹੈ।

ਜਾਣਕਾਰੀ ਅਨੁਸਾਰ ਫਗਵਾੜਾ ਦੇ ਪਿੰਡ ਪੰਡਵਾ ਵਿਖੇ ਇੱਕ ਮਹਿਲਾ ਨਾਲ ਲੋਹੇ ਦੀ ਕਹੀ ਨਾਲ ਹਮਲਾ ਕੀਤਾ ਗਿਆ ਹੈ, ਜਿਸ ਵਿੱਚ ਉਸ ਦੇ ਪਤੀ ਅਤੇ ਸਹੁਰੇ ਨੇ ਉਸ ਨੂੰ ਕੁੱਟਿਆ ਹੈ। ਮਹਿਲਾ ਨੂੰ ਸਿਵਲ ਹਸਪਤਾਲ ਫਗਵਾੜਾ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਇਸ ਘਟਨਾ ਦੀ CCTV ਵੀਡੀਓ ਵਾਇਰਲ ਹੋ ਗਈ ਹੈ ਅਤੇ ਸਮਾਜ ਸੇਵੀ ਮਦਦ ਲਈ ਅੱਗੇ ਆਏ ਹਨ। ਘਟਨਾ ਬਾਬਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad