ਅਕਾਲੀ ਦਲ ਨਾਲ ਗਠਜੋੜ ‘ਤੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ, ਕਿਹਾ-“ਸਰਕਾਰ ਬਣਾਉਣ ਲਈ ਅਕਾਲੀ ਦਲ ਨਾਲ ਗਠਜੋੜ ਜ਼ਰੂਰੀ”
Punjab Politics: ਦੱਸ ਦਈਏ ਕਿ ਇੱਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ‘ਚ ਗਠਜੋੜ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ।
Captain Amarinder Singh on alliance with Shiromani Akali Dal: ਪੰਜਾਬ ‘ਚ ਅਕਾਲੀ ਦਲ ਅਤੇ ਬੀਜੇਪੀ ਨੂੰ ਕਦੇ ਵੱਡੇ-ਛੋਟੇ ਭਰਾ ਵਾਂਗ ਦੇਖਿਆ ਜਾਂਦਾ ਸੀ। ਦੋਵਾਂ ਪਾਰਟੀਆਂਂ ਨੇ ਮਿਲਕੇ ਕਈ ਸਾਲ ਸੂਬੇ ‘ਚ ਆਪਣੀ ਸਰਕਾਰ ਬਣਾਈ ਅਤੇ ਰਾਜ ਕੀਤਾ। ਪਰ ਤਿੰਨ ਖੇਤੀ ਕਾਨੂੰਨਾਂ ਦੌਰਾਨ ਅਕਾਲੀ ਦਲ ਨੇ ਆਪਣਾ ਗਠਜੋੜ ਖ਼ਤਮ ਕਰ ਦਿੱਤਾ ਅਤੇ ਭਾਜਪਾ ਤੋਂ ਖੁਦ ਨੂੰ ਵੱਖ ਕਰ ਲਿਆ।
ਬੀਤੇ ਲੰਬੇ ਸਮੇਂ ਤੋਂ ਸਿਆਸੀ ਗਲੀਆਰਾਂ ‘ਚ ਚਰਚਾ ਸੀ ਕਿ ਦੋਵੇਂ ਪਾਰਟੀਆਂ ਜਲਦ ਹੀ ਦੁਬਾਰਾ ਗਠਜੋੜ ਕਰ ਸਕਦੀਆਂ ਹਨ। ਇਸ ਕਿਆਸਦਾਰੀਆਂ ਨੂੰ ਇੱਕ ਵਾਰ ਤੋਂ ਹਵਾ ਮਿਲ ਗਈ ਹੈ। ਦੱਸ ਦਈਏ ਕਿ ਇੱਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ।
ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ‘ਚ ਗਠਜੋੜ ਨੂੰ ਲੈ ਕੇ ਆਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ “ਜੇਕਰ ਪੰਜਾਬ ‘ਚ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਨਾਲ ਗਠਜੋੜ ਜ਼ਰੂਰੀ ਹੈ। 2027 ‘ਚ ਸੱਤਾ ‘ਚ ਆਉਣ ਲਈ ਗਠਜੋੜ ਤੋਂ ਬਿਨਾਂ ਕੋਈ ਰਾਹ ਨਹੀਂ। ਜਾਂ ਫਿਰ ਪੰਜਾਬ ‘ਚ ਚੋਣ ਲੜ ਕੇ ਪਾਰਟੀ ਕੈਡਰ ਖੜ੍ਹਾ ਕਰੋ। ਪੂਰੇ ਪੰਜਾਬ ‘ਚ ਬੀਜੇਪੀ ਦਾ ਕੈਡਰ ਨਹੀਂ ਹੈ। ਪੂਰੇ ਪੰਜਾਬ ‘ਚ BJP ਕੈਡਰ ਖੜ੍ਹਾ ਕਰਨ ਲਈ 2-3 ਚੋਣਾਂ ਦਾ ਇੰਤਜ਼ਾਰ ਕਰਨਾ ਪਵੇਗਾ। ਅੱਜ ਪੰਜਾਬ ‘ਚ ਬੀਜੇਪੀ ਨੂੰ ਅਕਾਲੀ ਦਲ ਦੀ ਲੋੜ ਹੈ।”