14 ਸਾਲਾ ਵਿਦਿਆਰਥਣ ਨਾਲ ਛੇੜਛਾੜ ਕਰਨ ਤੋਂ ਬਾਅਦ ਅਗਵਾਹ ਕਰਨ ਦੀ ਕੋਸ਼ਿਸ

Breaking News: ਫਾਜਿਲਕਾ-ਅਬੋਹਰ ਦੇ ਇੰਦਰਾ ਨਗਰੀ ਇਲਾਕੇ ਵਿੱਚ ਇੱਕ 14 ਸਾਲਾ ਵਿਦਿਆਰਥਣ ਨਾਲ ਛੇੜਛਾੜ ਦੇ ਵਿਰੋਧ ਕਾਰਨ ਹਿੰਸਕ ਘਟਨਾ ਵਾਪਰੀ। ਘਟਨਾ ਦੌਰਾਨ ਦੋਸ਼ੀ ਨੌਜਵਾਨਾਂ ਨੇ ਵਿਦਿਆਰਥਣ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ਉੱਤੇ ਉਸ ਨੂੰ ਮਾਰਕੁੱਟ ਕੀਤਾ। ਇਸਦੇ ਬਾਅਦ ਹਮਲਾਵਰ ਨੌਜਵਾਨ ਵਿਦਿਆਰਥਣ ਦੇ ਚਾਚੇ ਦੇ ਘਰ ਉੱਤੇ ਪਥਰਾਅ ਕਰਨ ਲੱਗੇ। ਜਿਸ ਵਿੱਚ […]
Khushi
By : Updated On: 04 Dec 2025 14:25:PM
14 ਸਾਲਾ ਵਿਦਿਆਰਥਣ ਨਾਲ ਛੇੜਛਾੜ ਕਰਨ ਤੋਂ ਬਾਅਦ ਅਗਵਾਹ ਕਰਨ ਦੀ ਕੋਸ਼ਿਸ

Breaking News: ਫਾਜਿਲਕਾ-ਅਬੋਹਰ ਦੇ ਇੰਦਰਾ ਨਗਰੀ ਇਲਾਕੇ ਵਿੱਚ ਇੱਕ 14 ਸਾਲਾ ਵਿਦਿਆਰਥਣ ਨਾਲ ਛੇੜਛਾੜ ਦੇ ਵਿਰੋਧ ਕਾਰਨ ਹਿੰਸਕ ਘਟਨਾ ਵਾਪਰੀ। ਘਟਨਾ ਦੌਰਾਨ ਦੋਸ਼ੀ ਨੌਜਵਾਨਾਂ ਨੇ ਵਿਦਿਆਰਥਣ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ਉੱਤੇ ਉਸ ਨੂੰ ਮਾਰਕੁੱਟ ਕੀਤਾ। ਇਸਦੇ ਬਾਅਦ ਹਮਲਾਵਰ ਨੌਜਵਾਨ ਵਿਦਿਆਰਥਣ ਦੇ ਚਾਚੇ ਦੇ ਘਰ ਉੱਤੇ ਪਥਰਾਅ ਕਰਨ ਲੱਗੇ।

ਜਿਸ ਵਿੱਚ ਵਿਦਿਆਰਥੀਆਂ ਤੇ ਉਸ ਦਾ ਚਾਚਾ ਜਖਮੀ ਹੋ ਗਏ । ਦੋਵਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਅਬੋਹਰ ਦੇ ਇੰਦਰਾ ਨਗਰੀ ਇਲਾਕੇ ਦੀ ਹੈ। ਵਾਰਸਾਂ ਨੇ 112 ਨੰਬਰ ਉੱਤੇ ਸੂਚਨਾ ਦਿੱਤੀ ਤਾਂ ਪੁਲਿਸ ਪਹੁੰਚੀ ਜਿਸ ਦੇ ਬਾਅਦ ਦੋਸ਼ੀ ਫਰਾਰ ਹੋ ਗਈ। ਪਥਰਾਅ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ।

 ਪੁਲਿਸ ਨੇ ਫੋਟੋਜ ਦੇ ਆਧਾਰ ਉੱਤੇ ਕੇਸ ਦਰਜ ਕਰ ਲਿਆ ਹੈ। ਮੈਡੀਕਲ ਰਿਪੋਰਟ ਆਉਣ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹਸਪਤਾਲ ਵਿੱਚ ਭਰਤੀ ਇੰਦਰਾ ਨਿਵਾਸੀ ਗਵਿੰਦਾ ਪੁੱਤਰ ਪਾਲ ਚੰਦ ਨੇ ਦੱਸਿਆ ਕਿ ਉਸਦੀ 14 ਸਾਲਾ ਭਤੀਜੀ ਨਿੱਜੀ ਸਕੂਲ ਦੀ ਵਿਦਿਆਰਥਨ ਹੈ । ਮਹੱਲੇ ਅਤੇ ਸੇਤੀਆ ਕਲੋਨੀ ਦੇ ਕੁਝ ਨੌਜਵਾਨ ਉਸ ਨੂੰ ਆਉਂਦੇ ਜਾਂਦੇ ਸਮੇਂ ਪਰੇਸ਼ਾਨ ਕਰਦੇ ਸਨ ਅਤੇ ਛੇੜਦੇ ਸਨ।  

ਕੱਲ ਦੇਰ ਸ਼ਾਮ ਉਹ ਮਹੱਲਾ ਦੇ ਵਿੱਚ ਇੱਕ ਰਿਸ਼ਤੇਦਾਰਾਂ ਦੇ ਘਰੋਂ ਵਾਪਸ ਆ ਰਹੀ ਸੀ ਤਾਂ ਕੁਝ ਨੌਜਵਾਨ  ਬਾਈਕ ਉੱਤੇ ਆਏ ਅਤੇ ਛੇੜਛਾੜ ਕਰਨ ਲੱਗੇ । ਚਾਚਾ ਦਾ ਕਹਿਣਾ ਕਿ ਨੌਜਵਾਨਾਂ ਨੇ ਜਬਰਨ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਦੇ ਨਾਲ ਮਾਰਕੁੱਟ ਵੀ ਕੀਤੀ ।

 ਆਪਣੀ ਜਾਨ ਬਚਾਉਣ ਦੇ ਲਈ ਚਾਚੇ ਦੇ ਘਰ ਵਿੱਚ ਛੁੱਪ ਗਈ ਹਮਲਾਵਰ ਨੌਜਵਾਨ ਉੱਥੇ ਵੀ ਪਹੁੰਚੇ ਅਤੇ ਘਰ ਉੱਤੇ ਪਥਰਾਅ ਸ਼ੁਰੂ ਕਰ ਦਿੱਤੇ ਇਹ ਸਮਲੇ ਵਿੱਚ ਗੋਵਿੰਦਾ ਤੇ ਉਸਦੀ ਭਤੀਜੀ ਜਖਮੀ ਹੋ ਗਈ ਉਸ  ਨੇ ਦੱਸਿਆ ਕਿ ਦੋਸ਼ੀ ਨੌਜਵਾਨ ਹਥਿਆਰ ਲੈ ਕੇ ਆਏ ਸਨ ਅਤੇ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਸ ਨੇ ਨੌਜਵਾਨਾਂ ਤੋਂ ਆਪਣਾ ਤੇ ਆਪਣੀ ਭਤੀਜੀ  ਦੀ ਜਾਨ ਨੂੰ ਖਤਰਾ ਦੱਸਿਆ।

READ MORE: ਗੁਰਦਾਸਪੁਰ-ਅੰਮ੍ਰਿਤਸਰ ਬੱਸ ਹਾਦਸਾ: 8 ਸਾਲ ਦੇ ਬੱਚੇ ਦੀ ਮੌਤ, 14 ਸਾਲਾ ਬੱਚੇ ਦੀ ਜਾਨ ਬਚੀ

Read Latest News and Breaking News at Daily Post TV, Browse for more News

Ad
Ad