ਅੰਮ੍ਰਿਤਸਰ ਵਿੱਚ ਹੈਰਾਨੀਜਨਕ ਮਾਮਲਾ ਆਇਆ ਸਾਹਮਣੇ, ਚੋਰ ਕੌਣ ਜਾਣ ਕੇ ਰਹਿ ਜਾਓਗੇ ਹੈਰਾਨ
Amritsar Dog Chor: ਅੰਮ੍ਰਿਤਸਰ ਦੇ ਲਾਰੰਸ ਰੋਡ ‘ਤੇ ਇੱਕ ਚਾਹ ਦੀ ਦੁਕਾਨ ‘ਤੇ ਬੈਠਾ ਨੌਜਵਾਨ ਅਰਾਮ ਨਾਲ ਚਾਹ ਪੀ ਰਿਹਾ ਸੀ, ਪਰ ਕੁਝ ਪਲਾਂ ਬਾਅਦ ਜੋ ਹੋਇਆ, ਉਹ ਉਸਦੇ ਹੋਸ਼ ਉਡਾਉਣ ਲਈ ਕਾਫ਼ੀ ਸੀ।ਦੁਕਾਨ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਫੁੱਟੇਜ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਇੱਕ ਆਵਾਰਾ ਕੁੱਤਾ ਪਿੱਛੋਂ ਹੌਲੇ ਨਾਲ ਆਉਂਦਾ ਹੈ, ਨੌਜਵਾਨ ਦੀ ਕੁਰਸੀ ਕੋਲ ਰੱਖਿਆ ਪਰਸ ਚੁੱਕਦਾ ਹੈ ਅਤੇ ਬਿਨਾਂ ਮੁੜ ਵੇਖੇ ਭੱਜ ਜਾਂਦਾ ਹੈ।
ਨੌਜਵਾਨ ਪਹਿਲਾਂ ਸਮਝ ਹੀ ਨਹੀਂ ਪਾਇਆ ਕਿ ਕੀ ਹੋ ਗਿਆ, ਪਰ ਜਦੋਂ ਪਰਸ ਗਾਇਬ ਨਜ਼ਰ ਆਇਆ ਤਾਂ ਉਹ ਹੱਕਾ-ਬੱਕਾ ਰਹਿ ਗਿਆ।
ਘਟਨਾ ਤੋਂ ਬਾਅਦ ਉਹ ਨੇੜੇ ਖੜ੍ਹੇ ਪੁਲਿਸ ਮੁਲਾਜ਼ਮਾਂ ਕੋਲ ਪਹੁੰਚਿਆ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸੀਸੀਟੀਵੀ ਵੇਖਣ ਤੋਂ ਬਾਅਦ ਪਰਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੌਜੂਦਾ ਸਮੇਂ ਨੌਜਵਾਨ ਅਤੇ ਪੁਲਿਸ ਇਕੱਠੇ ਮਿਲ ਕੇ ਇਸ “ਕੁੱਤਾ ਚੋਰ” ਦੀ ਤਲਾਸ਼ ਕਰ ਰਹੇ ਹਨ, ਤਾਂ ਜੋ ਪਰਸ ਵਾਪਸ ਮਿਲ ਸਕੇ।