ਸੁਡਾਨ ਵਿੱਚ ਘਾਤਕ ਡਰੋਨ ਹਮਲਾ, 33 ਬੱਚਿਆਂ ਸਮੇਤ 50 ਲੋਕਾਂ ਦੇ ਮਰਨ ਦੀ ਖਦਸ਼ਾ

Sudan drone Attack: ਦੱਖਣੀ-ਮੱਧ ਸੁਡਾਨ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅਰਧ ਸੈਨਿਕ ਬਲ ਰੈਪਿਡ ਸਪੋਰਟ ਫੋਰਸਿਜ਼ (RSF) ਦੁਆਰਾ ਕੀਤੇ ਗਏ ਡਰੋਨ ਹਮਲੇ ਵਿੱਚ ਇੱਕ ਕਿੰਡਰਗਾਰਟਨ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ 33 ਬੱਚਿਆਂ ਸਮੇਤ 50 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਡਾਕਟਰਾਂ ਦੇ ਸਮੂਹ ਨੇ ਦੱਸਿਆ ਕਿ […]
Khushi
By : Updated On: 07 Dec 2025 09:56:AM
ਸੁਡਾਨ ਵਿੱਚ ਘਾਤਕ ਡਰੋਨ ਹਮਲਾ, 33 ਬੱਚਿਆਂ ਸਮੇਤ 50 ਲੋਕਾਂ ਦੇ ਮਰਨ ਦੀ ਖਦਸ਼ਾ

Sudan drone Attack: ਦੱਖਣੀ-ਮੱਧ ਸੁਡਾਨ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅਰਧ ਸੈਨਿਕ ਬਲ ਰੈਪਿਡ ਸਪੋਰਟ ਫੋਰਸਿਜ਼ (RSF) ਦੁਆਰਾ ਕੀਤੇ ਗਏ ਡਰੋਨ ਹਮਲੇ ਵਿੱਚ ਇੱਕ ਕਿੰਡਰਗਾਰਟਨ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ 33 ਬੱਚਿਆਂ ਸਮੇਤ 50 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਡਾਕਟਰਾਂ ਦੇ ਸਮੂਹ ਨੇ ਦੱਸਿਆ ਕਿ ਦੱਖਣੀ ਕੋਰਡੋਫਾਨ ਰਾਜ ਦੇ ਕਲੋਗੀ ਸ਼ਹਿਰ ਵਿੱਚ ਮੌਕੇ ‘ਤੇ ਕੰਮ ਕਰ ਰਹੇ ਪੈਰਾਮੈਡਿਕਸ ਨੂੰ ਵੀ “ਦੂਜੇ ਬੇਤੁਕੇ ਹਮਲੇ” ਵਿਚ ਨਿਸ਼ਾਨਾ ਬਣਾਇਆ ਗਿਆ।

ਸੰਚਾਰ ਬਲੈਕਆਉਟ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਡਰ

ਹਮਲੇ ਤੋਂ ਬਾਅਦ ਖੇਤਰ ਵਿੱਚ ਸੰਚਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ, ਜਿਸ ਕਾਰਨ ਜਾਨੀ ਨੁਕਸਾਨ ਬਾਰੇ ਸਹੀ ਜਾਣਕਾਰੀ ਇਕੱਠੀ ਕਰਨਾ ਮੁਸ਼ਕਲ ਹੈ। ਮੈਦਾਨੀ ਸੂਤਰਾਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ।ਇਹ ਹਮਲਾ RSF ਅਤੇ ਸੁਡਾਨੀ ਫੌਜ ਵਿਚਕਾਰ ਚੱਲ ਰਹੀ ਦੋ ਸਾਲਾਂ ਤੋਂ ਵੱਧ ਸਮੇਂ ਦੀ ਜੰਗ ਦਾ ਹੀ ਹਿੱਸਾ ਹੈ, ਜੋ ਇਸ ਵੇਲੇ ਤੈਲ-ਸੰਪੰਨ ਕੋਰਡੋਫਾਨ ਖੇਤਰਾਂ ਵਿੱਚ ਕੇਂਦ੍ਰਿਤ ਹੈ।

ਸੁਡਾਨ ਵਿੱਚ ਯੂਨੀਸੇਫ ਦੇ ਪ੍ਰਤੀਨਿਧੀ ਸ਼ੈਲਡਨ ਯੇਟ ਨੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ “ਬੱਚਿਆਂ ਦੇ ਅਧਿਕਾਰਾਂ ਦੀ ਭਿਆਨਕ ਉਲੰਘਣਾ” ਹੈ।ਉਨ੍ਹਾਂ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਹਮਲੇ ਤੁਰੰਤ ਰੋਕੇ ਜਾਣ ਅਤੇ ਸੰਕਟਗ੍ਰਸਤ ਲੋਕਾਂ ਤੱਕ ਮਨੁੱਖੀ ਸਹਾਇਤਾ ਦੀ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਪਹੁੰਚ ਯਕੀਨੀ ਬਣਾਈ ਜਾਵੇ।


ਪਿਛਲੇ ਕੁਝ ਹਫ਼ਤਿਆਂ ਦੌਰਾਨ ਕੋਰਡੋਫਾਨ ਰਾਜਾਂ ਵਿੱਚ ਹਿੰਸਾ ਸ਼ਦੀਦ ਹੋਈ ਹੈ। ਦਾਰਫੂਰ ‘ਚ ਅਲ-ਫਾਸ਼ਰ ਸ਼ਹਿਰ ‘ਤੇ RSF ਦੇ ਕਬਜ਼ੇ ਤੋਂ ਬਾਅਦ ਸਥਿਤੀ ਹੋਰ ਖਰਾਬ ਹੋਈ ਹੈ, ਜਿਸ ਕਾਰਨ ਸੈਂਕੜੇ ਨਾਗਰਿਕ ਮਾਰੇ ਗਏ। ਨਾਗਰਿਕਾਂ ਨੇ ਫਾਂਸੀ, ਬਲਾਤਕਾਰ, ਜਿਨਸੀ ਹਿੰਸਾ ਅਤੇ ਹੋਰ ਅੱਤਿਆਚਾਰਾਂ ਦੀਆਂ ਘਟਨਾਵਾਂ ਦੀ ਰਿਪੋਰਟ ਕੀਤੀ ਹੈ। ਹਜ਼ਾਰਾਂ ਲੋਕ ਸ਼ਹਿਰ ਛੱਡਣ ਲਈ ਮਜਬੂਰ ਹੋਏ, ਜਦਕਿ ਕਈ ਫਸੇ ਰਹੇ।

ਸੁਡਾਨੀ ਫੌਜ ਦੇ ਹਵਾਈ ਹਮਲੇ: 48 ਹੋਰ ਮੌਤਾਂ

ਐਤਵਾਰ ਨੂੰ ਦੱਖਣੀ ਕੋਰਡੋਫਾਨ ਦੇ ਕੌਦਾ ਸ਼ਹਿਰ ਵਿੱਚ ਸੁਡਾਨੀ ਫੌਜ ਦੇ ਹਵਾਈ ਹਮਲੇ ਵਿੱਚ ਘੱਟੋ-ਘੱਟ 48 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਬਹੁਤ ਵੱਡੀ ਗਿਣਤੀ ਨਾਗਰਿਕਾਂ ਦੀ ਸੀ।ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮੁਖੀ ਵੋਲਕਰ ਤੁਰਕ ਨੇ ਚੇਤਾਵਨੀ ਦਿੱਤੀ ਹੈ ਕਿ ਕੋਰਡੋਫਾਨ ਵਿੱਚ ਅਲ-ਫਾਸ਼ਰ ਵਰਗਾ ਹਿਨਸਕ ਸੰਕਟ ਖੜ੍ਹਾ ਹੋ ਸਕਦਾ ਹੈ।

40,000 ਤੋਂ ਵੱਧ ਮੌਤਾਂ, 12 ਮਿਲੀਅਨ ਬੇਘਰ
RSF ਅਤੇ ਸੁਡਾਨੀ ਫੌਜ 2023 ਤੋਂ ਸੱਤਾ ਲਈ ਖੂਨੀ ਟਕਰਾਅ ਵਿੱਚ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ, ਇਸ ਜੰਗ ਵਿੱਚ ਅਜੇ ਤੱਕ 40,000 ਤੋਂ ਵੱਧ ਲੋਕ ਮਾਰੇ ਗਏ ਅਤੇ 12 ਮਿਲੀਅਨ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ। ਸਹਾਇਤਾ ਸਮੂਹਾਂ ਦਾ ਮੰਨਣਾ ਹੈ ਕਿ ਅਸਲ ਅੰਕੜਾ ਇਸ ਤੋਂ ਕਾਫ਼ੀ ਵੱਧ ਹੋ ਸਕਦਾ ਹੈ।

Read Latest News and Breaking News at Daily Post TV, Browse for more News

Ad
Ad