Banner
Banner

ਸਿੱਖ ਪਰਿਵਾਰ ਨੇ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਕੀਤੀ ਕਾਇਮ, ਮੁਸਲਮਾਨ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ 5 ਮਰਲੇ ਜ਼ਮੀਨ ਕੀਤੀ ਦਾਨ

Punjab News; ਸਿੱਖ ਮੁਸਲਿਮ ਭਾਈਚਾਰੇ ਦੀ ਆਪਸੀ ਭਾਈਚਾਰਕ ਸਾਂਝ ਮਿਲਵਰਤਨ ਅਤੇ ਪਿਆਰ ਦੀ ਮਿਸਾਲ ਉਦੋਂ ਉਭਰ ਕੇ ਸਾਹਮਣੇ ਆਈ ਜਦੋਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਜਖਵਾਲੀ ਵਿਖੇ ਸਿੱਖ ਭਾਈਚਾਰੇ ਵੱਲੋਂ ਆਪਣੀ ਮਿਹਨਤ ਕਮਾਈ ਨਾਲ ਖਰੀਦੀ ਕਰੋੜਾਂ ਰੁਪਏ ਦੀ ਜਮੀਨ ਮੁਸਲਿਮ ਭਾਈਚਾਰੇ ਨੂੰ ਪਿੰਡ ਵਿੱਚ ਮਸਜਿਦ ਬਣਾਉਣ ਲਈ ਦਾਨ ਵਿੱਚ ਦੇ ਦਿੱਤੀ, ਜਿਸ ਦੀ ਇਲਾਕੇ ਵਿੱਚ […]
Jaspreet Singh
By : Updated On: 07 Dec 2025 20:53:PM
ਸਿੱਖ ਪਰਿਵਾਰ ਨੇ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਕੀਤੀ ਕਾਇਮ, ਮੁਸਲਮਾਨ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ 5 ਮਰਲੇ ਜ਼ਮੀਨ ਕੀਤੀ ਦਾਨ

Punjab News; ਸਿੱਖ ਮੁਸਲਿਮ ਭਾਈਚਾਰੇ ਦੀ ਆਪਸੀ ਭਾਈਚਾਰਕ ਸਾਂਝ ਮਿਲਵਰਤਨ ਅਤੇ ਪਿਆਰ ਦੀ ਮਿਸਾਲ ਉਦੋਂ ਉਭਰ ਕੇ ਸਾਹਮਣੇ ਆਈ ਜਦੋਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਜਖਵਾਲੀ ਵਿਖੇ ਸਿੱਖ ਭਾਈਚਾਰੇ ਵੱਲੋਂ ਆਪਣੀ ਮਿਹਨਤ ਕਮਾਈ ਨਾਲ ਖਰੀਦੀ ਕਰੋੜਾਂ ਰੁਪਏ ਦੀ ਜਮੀਨ ਮੁਸਲਿਮ ਭਾਈਚਾਰੇ ਨੂੰ ਪਿੰਡ ਵਿੱਚ ਮਸਜਿਦ ਬਣਾਉਣ ਲਈ ਦਾਨ ਵਿੱਚ ਦੇ ਦਿੱਤੀ, ਜਿਸ ਦੀ ਇਲਾਕੇ ਵਿੱਚ ਵੀ ਕਾਫੀ ਸ਼ਲਾਘਾ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਪਿੰਡ ਜਖਵਾਲੀ ਵਿਖੇ ਨਵੀਂ ਬਣਨ ਵਾਲੀ ਮਸਜਿਦ ਦਾ ਨੀਹ ਪੱਥਰ ਰੱਖਿਆ, ਜਿਨਾਂ ਦਾ ਪੂਰੇ ਨਗਰ ਵੱਲੋਂ ਭਰਮਾ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਵੀ ਕੀਤਾ।

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਗੁਰੂਦਵਾਰਾ ਮੰਜੀ ਸਾਹਿਬ ਨੌਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ, ਪਿੰਡ ਜਖਵਾਲੀ ਵਿਖੇ ਮਾਤਾ ਰਾਜਿੰਦਰ ਕੌਰ ਪਤਨੀ ਮਰਹੂਮ ਜਰਨੈਲ ਸਿੰਘ ਦੇ ਪਰਿਵਾਰ ਨੇ ਪਿੰਡ ਦੇ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ ਆ ਰਹੀ ਤੰਗੀ ਨੂੰ ਵੇਖਦੇ ਹੋਏ ਆਪਣੀ 5 ਮਰਲੇ ਜ਼ਮੀਨ ਮਸਜਿਦ ਬਣਾਉਣ ਲਈ ਦਾਨ ਵਿੱਚ ਦਿੱਤੀ, ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਮਸਜਿਦ ਦਾ ਨੀਹ ਪੱਥਰ ਰੱਖਣ ਪੁੱਜੇ ।

ਸ਼ਾਹੀ ਇਮਾਮ ਨੇ ਇਸ ਮੌਕੇ ਤੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਅੱਜ ਵੀ ਵਿਸ਼ਵ ਨੂੰ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਭੇਜਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਰਬ ਧਰਮਾਂ ਦੇ ਲੋਕ ਆਪਣੇ ਆਪਣੇ ਧਰਮ ਵਿੱਚ ਪਰਪੱਖ ਹੋ ਕੇ ਇੱਕ ਦੂਜੇ ਦਾ ਸਤਿਕਾਰ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਨਫਰਤ ਦੇ ਮੁਕਾਬਲੇ ਮੁਹੱਬਤ ਦੀ ਅਲਖ ਜਗਾ ਕੇ ਰੱਖੀ ਹੈ।

ਇਸ ਮੌਕੇ ਤੇ ਮਾਤਾ ਰਾਜਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪਿੰਡ ਵਿੱਚ ਵਸਦੇ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ ਆ ਰਹੀ ਤੰਗੀ ਨੂੰ ਵੇਖਦੇ ਹੋਏ ਆਪਣੀ ਮਿਹਨਤ ਮੁਸ਼ੱਕਤ ਨਾਲ ਖਰੀਦੀ ਹੋਈ 5 ਮਰਲੇ ਜ਼ਮੀਨ ਮਸਜਿਦ ਬਣਾਉਣ ਲਈ ਦਾਨ ਵਿੱਚ ਦਿੱਤੀ, ਕਿਉਂਕਿ ਉਹ ਪਿੰਡ ਦੇ ਮੁਸਲਿਮ ਭਾਈਚਾਰੇ ਨਾਲ ਕਾਫੀ ਲਗਾਓ ਰੱਖਦੇ ਹਨ।

ਇਸ ਮੌਕੇ ਤੇ ਪਿੰਡ ਦੇ ਸਾਬਕਾ ਸਰਪੰਚ ਅਜੈਬ ਸਿੰਘ ਜਗਵਾਲੀ ਨੇ ਕਿਹਾ ਕਿ ਪਿੰਡ ਦਾ ਮੁਸਲਿਮ ਭਾਈਚਾਰਾ ਹਿੰਦੂ ਅਤੇ ਸਿੱਖ ਪਰਿਵਾਰਾਂ ਵੱਲੋਂ ਮਨਾਈ ਜਾਂਦੇ ਹਰੇਕ ਤਿਉਹਾਰਾਂ ਵਿੱਚ ਹਮੇਸ਼ਾ ਵੱਧ ਚੜ ਕੇ ਜਿਥੇ ਸ਼ਮੂਲੀਅਤ ਕਰਦਾ ਹੈ ਉੱਥੇ ਹਰ ਪ੍ਰਕਾਰ ਦੀ ਸੰਭਵ ਮਦਦ ਵੀ ਕਰਦਾ ਹੈ ਇਸ ਲਈ ਉਹਨਾਂ ਦੇ ਪਿੰਡ ਵਿੱਚ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਇੱਕ ਪਰਿਵਾਰ ਵਾਂਗ ਰਲ ਕੇ ਰਹਿੰਦੇ ਹਨ ਤੇ ਹੁਣ ਮਾਤਾ ਰਜਿੰਦਰ ਕੌਰ ਤੇ ਉਨਾਂ ਦੇ ਪਰਿਵਾਰ ਵੱਲੋਂ ਜੋ ਜਮੀਨ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਦਿੱਤੀ ਗਈ ਹੈ, ਉਸ ਨਾਲ ਹੋਰ ਮੁਸਲਿਮ ਅਤੇ ਸਿੱਖ ਭਾਈਚਾਰੇ ਵਿੱਚ ਆਪਸੀ ਸਾਂਝ ਵਿੱਚ ਵਾਧਾ ਹੋਇਆ ਹੈ।

Read Latest News and Breaking News at Daily Post TV, Browse for more News

Ad
Ad