ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ ਧਮਕੀ, ਕਿਹਾ- ਤੁਸੀਂ ਅਪਣੀ ਤਿਆਰੀ ਰੱਖੋ…
Gangster Saba Threat To Goldy Brar; ਪੰਜਾਬ ‘ਚ ਗੈਂਗਸਟਰਾਂ ਵਿਚਾਲੇ ਇੱਕ-ਦੂਜੇ ਨੂੰ ਧਮਕੀ ਦੇਣ ਦੇ ਮੈਸੇਜ ਭੇਜਣਾ ਜਾਰੀ ਹੈ, ਅਜਿਹਾ ਹੀ ਇੱਕ ਸਾਬਾ ਨਾਂਅ ਦੇ ਗੈਂਗਸਟਰ ਨੇ ਆਡੀਓ ਜਾਰੀ ਕੀਤੀ ਹੈ। ਇਸ ਮੈਸੇਜ ‘ਚ ਆਡੀਓ ਰਾਹੀਂ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਜਿਥੇ ਮਰਜ਼ੀ ਲੁਕ ਜਾਵੇ, ਪਰ ਉਥੇ ਵੀ ਮਾਰ ਦਿੱਤਾ ਜਾਵੇਗਾ।
ਕਥਿਤ ਆਡੀਓ ‘ਚ ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਗੋਲਡੀ ਨੂੰ ਪਿਸਤੌਲ ਲਾਰੈਂਸ ਬਿਸ਼ਨੋਈ ਨੇ ਮੇਰੇ ਹੱਥੀਂ ਮੁਹੱਈਆ ਕਰਵਾਏ ਸਨ, ਪਰ ਗੋਲਡੀ ਬਰਾੜ ਗੱਦਾਰ ਬੰਦਾ ਨਿਕਲਿਆ, ਸਾਡੇ ਨਾਲ ਗ਼ਦਾਰੀ ਕਰ ਗਿਆ। ਉਸ ਨੇ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਕਤਲ ਵਿੱਚ ਫਿਰੌਤੀਆਂ ਮੰਗ-ਮੰਗ ਲਾਰੈਂਸ ਨੇ (ਗੋਲਡੀ ਤੈਨੂੰ) AK 47 ਤੇ ਹੋਰ ਹਥਿਆਰ ਮੁਹਈਆ ਕਰਵਾਏ। ਡੇਲੀ ਪੋਸਟ ਇਸ ਕਥਿਤ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ
ਗੈਂਗਸਟਰ ਸਾਬਾ ਨੇ ਅੱਗੇ ਕਿਹਾ, ”ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਵੀ ਲਾਰੈਂਸ ਨੇ ਤੇਰੀ ਮਦਦ ਕੀਤੀ, ਤੁਸੀਂ ਬਣੇ ਬਣਾਏ ਪਲੇਟਫਾਰਮ ‘ਤੇ ਖੇਡੇ, ਤੇਰੇ (ਗੋਲਡੀ) ਤੋਂ ਪਹਿਲਾਂ ਗੁਰਲਾਲ ਬਰਾੜ ਨੇ ਲਾਰੈਂਸ ਦੇ ਨਾਅ ‘ਤੇ ਐਸ਼ ਕੀਤੀ ਅਤੇ ਆਪਣੇ ਘਰ ਭਰੇ”
ਸਾਬਾ ਨੇ ਗੋਲਡੀ ਨੂੰ ਕਿਹਾ, ”ਤੂੰ Ak 47 ਚੱਕ ਕੇ BMW ਗੱਡੀ ਵਿੱਚ ਰੱਖ ਕੇ ਇੰਡੀਆ ਸਾਡੇ ਕਰਕੇ ਘੁੰਮਿਆ, ਵਰਲਡ ਲੈਵਲ ‘ਤੇ ਤੇਰਾ ਨਾਮ ਅਸੀਂ ਕਰਵਾਇਆ, ਤੇਰੇ ਵਰਗੇ ਅਸੀਂ 3600 ਗੋਲਡੀ ਬਰਾੜ ਬਣਾ ਸਕਦੇ ਹਾਂ ਤੇ 3600 ਗਰਦਨਾਂ ਹੀ ਫਿਰ ਹਵਾ ਵਿੱਚ ਹੋਣਗੀਆਂ।”
ਉਸ ਨੇ ਗੋਲਡੀ ਬਰਾੜ ਨੂੰ ਧਮਕੀ ਦਿੰਦਿਆਂ ਕਿਹਾ, ”ਪੈਰੀ ਦਾ ਕਤਲ ਤੇਰੇ ਕਰਕੇ ਹੋਇਆ, ਤੂੰ ਸਾਡੇ 25-30 ਕਰੋੜ ਰੁਪਏ ਲੈ ਕੇ ਭੱਜ ਗਿਆ ਤੇ ਹੁਣ ਸਾਡੇ ਸਾਰੇ ਬੰਦੇ ਫੜਵਾ ਰਿਹਾ ਹੈ। ਗੋਲਡੀ ਬਰਾੜ ਤੁਸੀਂ ਆਪਣੇ ਤਿਆਰੀ ਰੱਖੋ ਚਾਹੇ ਪਤਾਲ ਵਿੱਚ ਲੁਕ ਜਾ ਉੱਥੋ ਵੀ ਤੈਨੂੰ ਕੱਢ ਕੇ ਮਾਰਾਂਗੇ।”