AAP’ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਆਜ਼ਾਦ ਉਮੀਦਵਾਰ ‘ਤੇ ਫੁਟਿਆ ਗੁੱਸਾ, ਕਿਹਾ- ”ਸਾਡੀ ਪਾਰਟੀ ਤੋਂ ਕੰਮ ਲੈਕੇ ਚੋਣਾਂ ਲੜ ਰਹੇ ਨੇ”….
MLA Narendra Bharaj’s statement against the opposition candidate; ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਵਿਧਾਇਕ ਨਰਿੰਦਰ ਕੌਰ ਭਰਾਜ ਵਿਰੋਧੀ ਉਮੀਦਵਾਰ ਖ਼ਿਲਾਫ਼ ਚੋਣ ਪ੍ਰਚਾਰ ਕਰਦੇ ਸਮੇਂ ਭੜਕੇ ਦਿਖਾਈ ਦਿੱਤੇ, ਉਹਨਾਂ ਆਪਣੀ ਸਪੀਚ ਵਿੱਚ ਕਿਹਾ,,ਕਿ ਕਈ ਬੰਦੇ ਜੋ ਸਾਡੀ ਸਰਕਾਰ ਦੇ ਬੰਦਿਆਂ ਦੀ ਮਦਦ ਨਾਲ ਨਸ਼ਾ ਤਸਕਰੀ ਦਾ ਲਗਾਤਾਰ ਕਾਰੋਬਾਰ ਕਰ ਰਹੇ ਹਨ ਅਤੇ ਅੱਜ ਉਹ ਸਾਡੀ ਹੀ ਝਾੜੂ ਪਾਰਟੀ ਖ਼ਿਲਾਫ ਅਜ਼ਾਦ ਤੌਰ ਤੇ ਚੋਣਾਂ ਲੜ ਰਹੇ ਹਨ।
ਭਰਾਜ਼ ਨੇ ਬੋਲਦਿਆਂ ਕਿਹਾ ਕਿ, ”ਸਾਡੀ ਹੀ ਸਰਕਾਰ ਦੇ ਖੋਟੇ ਸਿੱਕਿਆਂ ਦੀ ਮਦਦ ਲੈਕੇ ਉਹ ਲੋਕਾਂ ਨੇ ਆਪਣੀ ਜਗ੍ਹਾ ‘ਤੇ ਆਪਣੇ ਨੌਕਰਾਂ ‘ਤੇ ਪਰਚੇ ਪਵਾ ਲਏ ਅਤੇ ਆਪ ਹੁਣ ਪਾਰਟੀ ਖ਼ਿਲਾਫ ਹੀ ਅਜ਼ਾਦ ਚੋਣਾਂ ਲੜ ਰਹੇ ਨੇ।
ਸਾਡੀ ਹੀ ਸਰਕਾਰ ਤੋਂ ਕੰਮ ਲੈਕੇ ਉਹੀ ਲੋਕ ਅੱਜ ਸਾਡੀ ਪਾਰਟੀ ਦੇ ਖਿਲਾਫ਼ ਆਕੇ ਖੜੇ ਹੋ ਗਏ, ਜਿਹੜੇ ਨਜ਼ਾਇਜ਼ ਭੁੱਕੀ ਅਤੇ ਸ਼ਰਾਬ ਵੇਚਦੇ ਰਹੇ ਹਨ। ਇਹੋ ਜਿਹੇ ਲੋਕ ਜਿੱਤ ਕੇ ਕੀ ਕਰਨਗੇ ਇਹਨਾਂ ਲੋਕਾਂ ਨੇ ਕੱਲ੍ਹ ਨੂੰ ਜਿੱਤ ਕੇ ਬਦਮਾਸ਼ੀ ਹੀ ਕਰਨੀ ਹੈ।
ਜਦੋਂ ਇਸ ਬਾਰੇ ਵਿਧਾਇਕ ਭਰਾਜ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕੁਝ ਗ਼ਲਤ ਅਨਸਰ ਜੋ ਕਿ ਸਾਡੇ ਹੀ ਸੱਜੇ ਖੱਬੇ ਸਰਕਾਰੀ ਬੰਦਿਆਂ ਤੋਂ ਗ਼ਲਤ ਕੰਮਾਂ ਵਿੱਚ ਮਦਦ ਲੈਂਦੇ ਹਨ, ਅਤੇ ਅੱਜ ਉਹੀ ਬੰਦੇ ਇਹਨਾਂ ਚੋਣਾਂ ਵਿੱਚ ਸਾਡੇ ਖ਼ਿਲਾਫ ਅਜ਼ਾਦ ਚੋਣਾਂ ਲੜ ਰਹੇ ਹਨ। ਜਦ ਕਿ ਉਹਨਾਂ ਲੋਕਾਂ ਨੂੰ ਅੱਜ ਸਾਡਾ ਹੀ ਸਾਥ ਦੇਣਾ ਚਾਹੀਦਾ ਸੀ।