ਬਠਿੰਡਾ ‘ਚ ਭਿਆਨਕ ਸੜਕ ਹਾਦਸਾ, ਪੰਜ ਜ਼ਖਮੀ, ਇੱਕ ਦੀ ਹਾਲਤ ਨਾਜੁਕ

Breaking News: ਬਠਿੰਡਾ–ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਭੁੱਚੋ ਰੋਡ ਨਾਲ ਜੁੜਦੀ ਸਲਿੱਪ ਰੋਡ ‘ਤੇ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ, ਥਾਰ ਅਤੇ ਕੀਆ ਕਾਰ ਵਿਚਕਾਰ ਹੋਈ ਟੱਕਰ ਤੋਂ ਬਾਅਦ ਕੀਆ ਕਾਰ ਬੇਕਾਬੂ ਹੋ ਕੇ ਫੁੱਟਪਾਥ ਦੇ ਦੂਜੇ ਪਾਸੇ ਖੜੀ ਹੋਂਡਾ ਸਿਟੀ ਨਾਲ ਜਾ ਟਕਰਾਈ। ਇਹ ਹਾਦਸਾ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਇੱਕ […]
Khushi
By : Updated On: 28 Dec 2025 18:39:PM
ਬਠਿੰਡਾ ‘ਚ ਭਿਆਨਕ ਸੜਕ ਹਾਦਸਾ, ਪੰਜ ਜ਼ਖਮੀ, ਇੱਕ ਦੀ ਹਾਲਤ ਨਾਜੁਕ

Breaking News: ਬਠਿੰਡਾ–ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਭੁੱਚੋ ਰੋਡ ਨਾਲ ਜੁੜਦੀ ਸਲਿੱਪ ਰੋਡ ‘ਤੇ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ, ਥਾਰ ਅਤੇ ਕੀਆ ਕਾਰ ਵਿਚਕਾਰ ਹੋਈ ਟੱਕਰ ਤੋਂ ਬਾਅਦ ਕੀਆ ਕਾਰ ਬੇਕਾਬੂ ਹੋ ਕੇ ਫੁੱਟਪਾਥ ਦੇ ਦੂਜੇ ਪਾਸੇ ਖੜੀ ਹੋਂਡਾ ਸਿਟੀ ਨਾਲ ਜਾ ਟਕਰਾਈ।

ਇਹ ਹਾਦਸਾ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਇੱਕ ਸਲਿੱਪ ਰੋਡ ‘ਤੇ ਵਾਪਰਿਆ। ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ, ਜਿਸਦੀ ਅਗਵਾਈ ਸੰਦੀਪ ਗਿੱਲ ਕਰ ਰਹੇ ਸਨ, ਮੌਕੇ ‘ਤੇ ਪਹੁੰਚੀ। ਟੀਮ ਨੇ ਗੰਭੀਰ ਜ਼ਖਮੀ ਡਰਾਈਵਰ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਉਸਨੂੰ ਹਸਪਤਾਲ ਪਹੁੰਚਾਇਆ।

ਗੰਭੀਰ ਜ਼ਖਮੀ ਡਰਾਈਵਰ ਦੀ ਪਛਾਣ ਰਾਜਨਪ੍ਰੀਤ ਸਿੰਘ (22) ਵਜੋਂ ਹੋਈ ਹੈ, ਜੋ ਕਿ ਮਲੋਟ ਦੇ ਮਨੀ ਵਾਲਾ ਦਾ ਰਹਿਣ ਵਾਲਾ ਹੈ। ਸਹਾਰਾ ਟੀਮ ਨੇ ਉਸਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕੀਤਾ ਅਤੇ ਹਸਪਤਾਲ ਵਿੱਚ ਉਸਦੀ ਦੇਖਭਾਲ ਕਰ ਰਹੀ ਹੈ। ਇਹ ਹਾਦਸਾ ਰਾਤ 12:00 ਵਜੇ ਦੇ ਕਰੀਬ ਵਾਪਰਿਆ।

Read Latest News and Breaking News at Daily Post TV, Browse for more News

Ad
Ad