ਪੰਜਾਬ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈਕੇ ਤਿੱਖਾ ਰੋਸ, SSP ਦਫ਼ਤਰ ਅੱਗੇ ਯੂਥ ਕਾਂਗਰਸ ਨੇ ਫੂਕਿਆ ਸਰਕਾਰ ਦਾ ਪੁਤਲਾ

Youth Congress protests against Punjab government; ਯੂਥ ਕਾਂਗਰਸ ਵੱਲੋਂ ਜਿੱਥੇ ਅੱਜ ਪੂਰੇ ਪੰਜਾਬ ਵਿਚ ਜਿਲ੍ਹਾ ਹੈਡਕੁਆਟਰਾਂ ਤੇ ਸੂਬੇ ਦੀ ਵਿਗੜ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਰੋਸ ਪ੍ਰਦਰਸ਼ਨ ਕੀਤੇ ਗਏ, ਉਥੇ ਫਰੀਦਕੋਟ ਦੇ ਐਸਐਸਪੀ ਦਫਤਰ ਦੇ ਬਾਹਰ ਵੀ ਯੂਥ ਕਾਂਗਰਸ ਵੱਲੋਂ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਚੈਨਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ […]
Jaspreet Singh
By : Updated On: 29 Dec 2025 15:27:PM
ਪੰਜਾਬ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈਕੇ ਤਿੱਖਾ ਰੋਸ, SSP ਦਫ਼ਤਰ ਅੱਗੇ ਯੂਥ ਕਾਂਗਰਸ ਨੇ ਫੂਕਿਆ ਸਰਕਾਰ ਦਾ ਪੁਤਲਾ

Youth Congress protests against Punjab government; ਯੂਥ ਕਾਂਗਰਸ ਵੱਲੋਂ ਜਿੱਥੇ ਅੱਜ ਪੂਰੇ ਪੰਜਾਬ ਵਿਚ ਜਿਲ੍ਹਾ ਹੈਡਕੁਆਟਰਾਂ ਤੇ ਸੂਬੇ ਦੀ ਵਿਗੜ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਰੋਸ ਪ੍ਰਦਰਸ਼ਨ ਕੀਤੇ ਗਏ, ਉਥੇ ਫਰੀਦਕੋਟ ਦੇ ਐਸਐਸਪੀ ਦਫਤਰ ਦੇ ਬਾਹਰ ਵੀ ਯੂਥ ਕਾਂਗਰਸ ਵੱਲੋਂ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਚੈਨਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੁਖਚੈਨ ਸਿੰਘ ਚੈਨਾ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰਾਂ ਨਸ਼ਟ ਹੋ ਚੁੱਕੀ ਹੈ। ਸੂਬੇ ਅੰਦਰ ਆਏ ਦਿਨ ਲੁੱਟ-ਖੋਹ, ਚੋਰੀ ਅਤੇ ਮਾਰ-ਕੁੱਟ ਦੇ ਨਾਲ ਨਾਲ ਗੋਲੀਆਂ ਚੱਲਣ ਦੀਆਂ ਘਟਨਾਂਵਾਂ ਆਮ ਵਾਪਰ ਰਹੀਆਂ ਹਨ। ਜਦੋਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੂੰ ਰੋਕਣ ਵਿਚ ਪੂਰੀ ਤਰਾਂ ਅਸਫਲ ਨਜਰ ਆ ਰਹੀ ਹੈ।

ਉਹਨਾਂ ਕਿਹਾ ਕਿ ਅੱਜ ਖੇਡ ਦੇ ਮੈਦਾਨ ਵੀ ਸੁਰੱਖਿਅਤ ਨਹੀਂ ਰਹੇ।ਕਬੱਡੀ ਦੇ ਗਰਾਂਉਂਡਾ ਵਿਚ ਖਿਡਾਰੀਆਂ ਅਤੇ ਕੱਬਡੀ ਪ੍ਰਮੋਟਰਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ। ਉਹਨਾਂ ਕਿਹਾ ਕਿ ਕੋਈ ਸ਼ਹਿਰ ਬਜਾਰ ਵਿਚ ਬੇਖੌਫ ਨਹੀਂ ਘੁੰਮ ਸਕਦਾ ਪਤਾ ਨਹੀਂ ਕਦੋਂ ਕਿਹੜੇ ਪਾਸਿਓਂ ਕੋਈ ਲੁਟੇਰਾ ਆ ਕੇ ਝਪਟ ਮਾਰ ਲਵੇ ਜਾਂ ਕੋਈ ਜਾਨੀ ਨੁਕਸਾਨ ਕਰ ਦੇਵੇ। ਉਹਨਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰਾਂ ਲੜਖੜਾਈ ਹੋਈ ਹੈ । ਅੱਜ ਹਾਲਾਤ ਇਹ ਹਨ ਕਿ ਜਦੋਂ ਕਿਸੇ ਪਿੰਡ ਵਿਚ ਕੋਈ ਖੇਡ ਮੇਲਾ ਜਾਂ ਕਬੱਡੀ ਟੂਰਨਾਂਮੈਂਟ ਕਰਵਾਉਣਾਂ ਹੋਵੇ ਤਾਂ ਸੁਰੱਖਿਆ ਲਈ ਪੁਲਿਸ ਦੀ ਬਿਜਾਏ ਗੈਂਗਸਟਰਾਂ ਦੀ ਸ਼ਰਨ ਵਿਚ ਜਾਣਾ ਪੈ ਰਿਹਾ। ਉਹਨਾਂ ਕਿਹਾ ਕਿ ਇਹਨਾਂ ਸਾਰੇ ਕਾਰਨਾਂ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ।

Read Latest News and Breaking News at Daily Post TV, Browse for more News

Ad
Ad