Journalism Of Hope
BREAKING NEWS
ਰੰਧਾਵਾ ਖ਼ੁਦਕੁਸ਼ੀ ਮਾਮਲਾ: ਸੁਪਰੀਮ ਕੋਰਟ ਵੱਲੋਂ ਲਾਲਜੀਤ ਭੁੱਲਰ ਦੇ ਪਿਤਾ ਨੂੰ ਵੱਡੀ ਰਾਹਤ......KBC ਦੇ ਸਵਾਲ ’ਤੇ ਪੰਜਾਬ ’ਚ ਇਤਰਾਜ਼, ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਕਾਨੂੰਨੀ ਨੋਟਿਸ.....ਮਹਿਲਾ ਕਰਮਚਾਰੀ ਨੇ ਕੈਬਿਨ ਵਿੱਚ XEN ਦੀ ਕੀਤੀ ਛਿੱਤਰ-ਪਰੇਡ.....ਜਥੇਦਾਰ ਗੜਗੱਜ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ.......ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ........ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ..........ਰਾਜਸਥਾਨ ’ਚ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ........ਕ੍ਰਿਕਟਰ ਯੁਜਵੇਂਦਰ ਚਾਹਲ ਭਾਜਪਾ ’ਚ ਸ਼ਾਮਲ

ਕੈਲੀਫੋਰਨੀਆ ‘ਚ 17,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ‘ਤੇ ਰੋਕ

Latest News: ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲਜ਼ (ਧੰੜ) ਵਿਰੁੱਧ ਪ੍ਰਵਾਸੀ ਟਰੱਕ ਡਰਾਈਵਰਾਂ ਦੇ ਇੱਕ ਸਮੂਹ ਵਲੋਂ ਕੇਸ ਕੀਤੇ ਜਾਣ ਦੇ ਇੱਕ ਹਫ਼ਤੇ ਬਾਅਦ ਅਮਰੀਕਾ ਨੇ ਕਿਹਾ ਕਿ ਉਹ 17,000 ਵਪਾਰਕ ਡਰਾਈਵਿੰਗ ਲਾਇਸੈਂਸਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਮਾਰਚ ਤੱਕ ਮੁਲਤਵੀ ਕਰ ਦੇਵੇਗਾ ਇਸ ਨਾਲ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਹੋਰ ਸਮਾਂ ਮਿਲੇਗਾ ਕਿ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Latest News: ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲਜ਼ (ਧੰੜ) ਵਿਰੁੱਧ ਪ੍ਰਵਾਸੀ ਟਰੱਕ ਡਰਾਈਵਰਾਂ ਦੇ ਇੱਕ ਸਮੂਹ ਵਲੋਂ ਕੇਸ ਕੀਤੇ ਜਾਣ ਦੇ ਇੱਕ ਹਫ਼ਤੇ ਬਾਅਦ ਅਮਰੀਕਾ ਨੇ ਕਿਹਾ ਕਿ ਉਹ 17,000 ਵਪਾਰਕ ਡਰਾਈਵਿੰਗ ਲਾਇਸੈਂਸਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਮਾਰਚ ਤੱਕ ਮੁਲਤਵੀ ਕਰ ਦੇਵੇਗਾ

ਇਸ ਨਾਲ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਹੋਰ ਸਮਾਂ ਮਿਲੇਗਾ ਕਿ ਜੋ ਟਰੱਕ ਅਤੇ ਬੱਸ ਡਰਾਈਵਰ ਕਾਨੂੰਨੀ ਤੌਰ ‘ਤੇ ਯੋਗ ਹਨ, ਉਹ ਆਪਣੇ ਲਾਇਸੈਂਸ ਬਰਕਰਾਰ ਰੱਖ ਸਕਣ।

ਐਸੋਸੀਏਟਡ ਪ੍ਰੈੱਸ ਦੀ ਰਿਪੋਰਟ ਦੇ ਹਵਾਲੇ ਨਾਲ ਅਮਰੀਕੀ ਟ੍ਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਕਿਹਾ ਕਿ ਜੇਕਰ ਰਾਜ 5 ਜਨਵਰੀ ਤੱਕ ਲਾਇਸੈਂਸ ਰੱਦ
ਕਰਨ ਦੀ ਸਮਾਂ ਸੀਮਾ ਪੂਰੀ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਨੂੰ 160 ਮਿਲੀਅਨ ਡਾਲਰ ਦੀ ਸੰਘੀ ਫੰਡਿੰਗ ਦਾ ਨੁਕਸਾਨ ਹੋ ਸਕਦਾ ਹੈ।

ਉਨ੍ਹਾਂ ਨੇ ਪਹਿਲਾਂ ਹੀ 40 ਮਿਲੀਅਨ ਡਾਲਰ ਰੋਕ ਲਏ ਹਨ, ਇਹ ਕਹਿੰਦੇ ਹੋਏ ਕਿ ਕੈਲੀਫੋਰਨੀਆ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਦੀ ਮੁਹਾਰਤ ਦੀਆਂ ਜ਼ਰੂਰਤਾਂ ਨੂੰ ਲਾਗੂ ਨਹੀਂ ਕਰ ਰਿਹਾ ਹੈ।

ਕੈਲੀਫੋਰਨੀਆ ਨੇ ਡਫੀ ਦੇ ਦਬਾਅ ਤੋਂ ਬਾਅਦ ਲਾਇਸੈਂਸਾਂ ਨੂੰ ਅਵੈਧ ਕਰਨ ਦੇ ਨੋਟਿਸ ਭੇਜੇ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀਆਂ ਨੂੰ ਵਪਾਰਕ ਲਾਇਸੈਂਸ ਨਾ ਦਿੱਤੇ ਜਾਣ। ਡਫੀ ਨੇ ਸੋਸ਼ਲ ਪਲੇਟਫਾਰਮ ‘ਤੇ ਪੋਸਟ ਕੀਤਾ ਕਿ ਕੈਲੀਫੋਰਨੀਆ ਕੋਲ ਕਾਨੂੰਨ ਤੋੜਨਾ ਜਾਰੀ ਰੱਖਣ ਲਈ ਕੋਈ ‘ਐਕਸਟੈਂਸ਼ਨ ਨਹੀਂ ਹੈ।

Read Latest News and Breaking News at Daily Post TV, Browse for more News

Ad
Ad

Punjab District News