ਹੜਾਂ ਨਾਲ ਝੰਬੇ ਕਿਸਾਨ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਸ਼ੈੱਡ ਅੰਦਰ ਬੰਨ੍ਹੇ ਸਾਰੇ ਪਸ਼ੂਆਂ ਦੀ ਹੋਈ ਦਰਦਨਾਕ ਮੌਤ
Punjab News;ਫਤਿਹਗੜ ਚੂੜੀਆਂ ਨਜਦੀਕ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਰਵਾਲ ਖੁਰਦ ਵਿਖੇ ਭਿਆਨਕ ਘਟਨਾ ਵਾਪਰੀ। ਪਿੰਡ ਦੇ ਹੜਾਂ ਨਾਲ ਝੰਬੇ ਕਿਸਾਨ ਬੂਟਾ ਸਿੰਘ ਅਤੇ ਵਜੀਰ ਸਿੰਘ ਉਪਰ ਉਸ ਵੇਲੇ ਦੁੱਖਾਂ ਦਾ ਪਹਾੜ ਟੂਟ ਪਿਆ, ਜੱਦੋਂ ਬੀਤੀ ਰਾਤ ਉਹਨਾਂ ਦੇ ਡੰਗਰਾਂ ਵਾਲੇ ਸ਼ੈੱਡ ਨੂੰ ਭੇਦਭਰੀ ਹਾਲਤ’ਚ ਅੱਗ ਲੱਗ ਗਈ, ਜਿਸ ਨਾਲ ਲਵੇਰੀਆਂ ਮੱਝਾਂ ਗਾਵਾਂ ਸਮੇਤ 10 ਪਸ਼ੂਆਂ ਦਾ ਅੱਗ ਦੇ ਸੇਕ ਅਤੇ ਦਮ ਘੁਟਣ ਨਾਲ ਮੌਤ ਹੋ ਗਈ।
ਇਸ ਸਬੰਧੀ ਪੀੜਤ ਕਿਸਾਨ ਬੂਟਾ ਸਿੰਘ ਅਤੇ ਵਜੀਰ ਸਿੰਘ ਅਤੇ ਪਿੰਡ ਦੇ ਮੋਹਤਬਰ ਹਰਸਿਮਰਨ ਸਿੰਘ ਰਾਜਾ ਨੇ ਦੁੱਖੀ ਮਨ ਨਾਲ ਦੱਸਿਆ ਕਿ ਬੀਤੀ ਰਾਤ 10 ਵਜੇ ਤੇ ਕਰੀਬ ਉਨਾਂ ਦੇ ਗੁਆਢੀਆਂ ਨੇ ਉਨਾਂ ਨੂੰ ਦੱਸਿਆ ਕਿ ਉਨਾਂ ਦੇ ਡੰਗਰਾਂ ਵਾਲੇ ਸ਼ੈੱਡ ’ਚੋਂ ਧੂਆਂ ਨਿਕਲ ਰਿਹਾ ਹੈ ਅਤੇ ਜਦ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਨਾਂ ਦੇ ਡੰਗਰਾਂ ਵਾਲੇ ਸ਼ੈੱਡ ਅੰਦਰ ਅੱਗ ਲੱਗੀ ਹੋਈ ਸੀ ਅਤੇ ਅੰਦਰ ਧੂੰਆਂ ਹੀ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਸੀ ਅਤੇ ਜਦੋਂ ਅੱਗ ਬੁਝਾ ਕੇ ਅੰਦਰ ਦੇਖਿਆ ਤਾਂ ਸ਼ੈੱਡ ਅੰਦਰ ਬੰਨ੍ਹੇ ਸਾਰੇ ਪਸ਼ੂਆਂ ਦੀ ਮੌਤ ਹੋ ਚੁੱਕੀ ਸੀ, ਜਿੰਨਾ’ਚ ਉਨਾਂ ਦਾ ਇੱਕ ਕੁੱਤਾ ਅਤੇ ਇੱਕ ਬੱਕਰਾ ਵੀ ਸ਼ਾਮਲ ਸੀ।
ਦੁੱਖੀ ਪਰਿਵਾਰ ਨੇ ਦਾਨੀ ਸੱਜਣਾਂ ਅਤੇ ਵੱਖ-ਵੱਖ NGO ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਦਾ ਹੜ੍ਹ ਨਾਲ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਾ ਸੀ ਅਤੇ ਹੁਣ ਉਹਨਾਂ ਦਾ ਕੁੱਝ ਵੀ ਨਹੀਂ ਬਚਿਆਂ। ਇਸ ਲਈ ਉਹਨਾਂ ਨੇ ਸਭ ਤੋਂ ਮੱਦਦ ਦੀ ਗੁਹਾਰ ਲਗਾਈ ਹੈ।