ਨਸ਼ੇ ਦੇ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ, 5 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਕੀਤੇ ਬਰਾਮਦ

Drug Action In Punjab; ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੰਜਾਬ ਦੇ ਮੈਡੀਕਲ ਡਰੱਗ ਮਾਫੀਆ ਦੇ ਨਾਂ ਤੋਂ ਜਾਣ ਜਾਂਦੇ ਵੱਡੇ ਡਰੱਗ ਡੀਲਰ ਕੋਲੋਂ 5 ਲੱਖ ਦੇ ਕਰੀਬ ਨਸ਼ੇ ਲਈ ਇਸਤੇਮਾਲ ਹੋਣ ਵਾਲੇ ਕੈਪਸੂਲ ਅਤੇ ਗੋਲੀਆਂ ਫਿਰੋਜ਼ਪੁਰ ਪੁਲਿਸ ਨੇ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਪੁਲਿਸ ਨੂੰ ਗੁਪਤ […]
Jaspreet Singh
By : Updated On: 04 Jan 2026 16:42:PM
ਨਸ਼ੇ ਦੇ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ, 5 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਕੀਤੇ ਬਰਾਮਦ
Drug

Drug Action In Punjab; ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੰਜਾਬ ਦੇ ਮੈਡੀਕਲ ਡਰੱਗ ਮਾਫੀਆ ਦੇ ਨਾਂ ਤੋਂ ਜਾਣ ਜਾਂਦੇ ਵੱਡੇ ਡਰੱਗ ਡੀਲਰ ਕੋਲੋਂ 5 ਲੱਖ ਦੇ ਕਰੀਬ ਨਸ਼ੇ ਲਈ ਇਸਤੇਮਾਲ ਹੋਣ ਵਾਲੇ ਕੈਪਸੂਲ ਅਤੇ ਗੋਲੀਆਂ ਫਿਰੋਜ਼ਪੁਰ ਪੁਲਿਸ ਨੇ ਬਰਾਮਦ ਕੀਤੀਆਂ ਹਨ।

ਜਾਣਕਾਰੀ ਅਨੁਸਾਰ ਫਿਰੋਜ਼ਪੁਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚ ਵੱਡੇ ਪੱਧਰ ਤੇ ਮੈਡੀਕਲ ਨਸ਼ੇ ਦੇ ਕਾਰੋਬਾਰ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਖੁਫੀਆ ਸੂਚਨਾ ਤੇ ਪੁਲਿਸ ਵੱਲੋਂ ਰਿਹਾਇਸ਼ੀ ਅੰਦਰ ਇੱਕ ਪੁਰਾਣੇ ਮਕਾਨ ਵਿੱਚ ਗੁਰਨਾਮ ਬਣਾ ਕੇ ਰੱਖੀ ਗਈ ਮੈਡੀਕਲ ਨਸ਼ੇ ਦੀ ਖੇਪ ਨੂੰ ਬਰਾਮਦ ਕੀਤਾ ਅਤੇ ਉਸ ਦੇ ਨਾਲ ਹੀ ਇੱਕ ਹੋਰ ਗੁਦਾਮ ਤੇ ਵੀ ਛਾਪੇਮਾਰੀ ਕਰ ਉਥੋਂ ਵੀ ਲੱਖਾਂ ਗੋਲੀਆਂ ਅਤੇ ਨਸ਼ੇ ਦੇ ਕੈਪਸੂਲ ਬਰਾਮਦ ਕੀਤੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਥਾਨਾ ਸਿਟੀ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਪੁਲਿਸ ਪੈੜਾਂ ਨੱਪਦੇ ਹੋਏ ਜਦ ਇਹਨਾਂ ਗੁਦਾਮਾਂ ਪਾਸ ਪਹੁੰਚੀ ਤਾਂ ਉਹਨਾਂ ਅੰਦਰ ਰੱਖੇ ਹੋਏ ਨੇ ਮੈਡੀਕਲ ਨਸ਼ੇ ਦੀ ਲੱਖਾਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ ਹਨ ਜੋ ਕਿ ਕਰੀਬ 5 ਲੱਖ ਦੇ ਕਰੀਬ ਹਨ, ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਕਪੂਰ ਨਾਮ ਦੀ ਫਰਮ ਵੱਲੋਂ ਸਟੋਰ ਕਰਕੇ ਨਸ਼ੇ ਦੀ ਖੇਪ ਨੂੰ ਰੱਖਿਆ ਗਿਆ ਸੀ। ਇਹਨਾਂ ਆਰੋਪੀਆਂ ਉੱਪਰ ਪਹਿਲਾਂ ਵੀ ਨਸ਼ੇ ਦੇ ਆਰੋਪ ਵਿੱਚ ਮੁਕਦਮੇ ਦਰਜ ਹਨ। ਵੱਡੀ ਮਾਤਰਾ ਵਿੱਚ ਨਸ਼ਾ ਛੁਪਾ ਕੇ ਰੱਖਿਆ ਗਿਆ ਸੀ ਅਤੇ ਮੌਕੇ ਤੇ ਡਰੱਗ ਇੰਸਪੈਕਟਰ ਨੂੰ ਬੁਲਾ ਕੇ ਇਸਦੀ ਕਾਊਂਟਿੰਗ ਵੀ ਕਰਵਾਈ ਜਾ ਰਹੀ ਹੈ ਅਤੇ ਹੁਣ ਤੱਕ 5 ਲੱਖ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਜਾ ਚੁੱਕੇ ਹਨ ।

ਉੱਥੇ ਹੀ ਫਿਰੋਜ਼ਪੁਰ ਪੁਲਿਸ ਸਾਲ 2025 ਵਿੱਚ ਸਭ ਤੋਂ ਵੱਧ ਨਸ਼ਾ ਫੜਨ ਵਾਲੀ ਜ਼ਿਲਾ ਪੁਲਿਸ ਬਣੀ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਾਲ 2025 ਵਿੱਚ ਕੁਲ 1617 ਐਨਡੀਪੀਸੀ ਐਕਟ ਦੇ ਮੁਕਦਮੇ ਦਰਜ ਕੀਤੇ ਗਏ ਹਨ ਅਤੇ 2013 ਆਰੋਪੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ ਅਤੇ 266 ਕਿਲੋ ਹੈਰੋਇਨ , 56 ਕਿਲੋ ਅਫੀਮ , 1362 ਕਿਲੋ ਭੁੱਕੀ , 21 ਕਿਲੋ ਗਾਂਜਾ , 9 ਲੱਖ 75 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ,1 ਕਰੋੜ 40 ਲੱਖ ਰੁਪਏ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਹੈ ਅਤੇ 35 ਨਸ਼ਾ ਤਸਕਰਾਂ ਦੀ 11 ਕਰੋੜ ਰੁਪਏ ਮੁੱਲ ਦੀ ਪ੍ਰੋਪਰਟੀ ਨੂੰ ਫ੍ਰਿਜ਼ ਕੀਤਾ ਗਿਆ ਹੈ

Read Latest News and Breaking News at Daily Post TV, Browse for more News

Ad
Ad