Banner
Banner

ਈ.ਡੀ. ਜਲੰਧਰ ਦੇ ਗਵਾਹ ’ਤੇ ਡ੍ਰੋਨ ਰਾਹੀਂ ਨਿਗਰਾਨੀ ਕਰਕੇ ਹੱਤਿਆ ਦੀ ਕੋਸ਼ਿਸ਼, ਮਾਈਨਿੰਗ ਕਿੰਗ ਬਲਜਿੰਦਰ ਸਿੰਘ ਉਰਫ਼ ਅਮਨ ਖ਼ਿਲਾਫ਼ ਕੇਸ ਦਰਜ

Latest News: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਜਲੰਧਰ ਦੇ ਇੱਕ ਸੂਚਕ/ਗਵਾਹ ’ਤੇ ਡ੍ਰੋਨ ਦੀ ਵਰਤੋਂ ਕਰਕੇ ਨਿਗਰਾਨੀ ਕਰਨ ਅਤੇ ਉਸ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਨਾਨਗਰਾਂ ਦੇ ਵਸਨੀਕ ਸੰਦੀਪ ਕੁਮਾਰ ਰਾਣਾ ਪੁੱਤਰ ਮੋਹਣ ਸਿੰਘ ਵੱਲੋਂ ਰੂਪਨਗਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ […]
Khushi
By : Updated On: 04 Jan 2026 18:46:PM
ਈ.ਡੀ. ਜਲੰਧਰ ਦੇ ਗਵਾਹ ’ਤੇ ਡ੍ਰੋਨ ਰਾਹੀਂ ਨਿਗਰਾਨੀ ਕਰਕੇ ਹੱਤਿਆ ਦੀ ਕੋਸ਼ਿਸ਼, ਮਾਈਨਿੰਗ ਕਿੰਗ ਬਲਜਿੰਦਰ ਸਿੰਘ ਉਰਫ਼ ਅਮਨ ਖ਼ਿਲਾਫ਼ ਕੇਸ ਦਰਜ

Latest News: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਜਲੰਧਰ ਦੇ ਇੱਕ ਸੂਚਕ/ਗਵਾਹ ’ਤੇ ਡ੍ਰੋਨ ਦੀ ਵਰਤੋਂ ਕਰਕੇ ਨਿਗਰਾਨੀ ਕਰਨ ਅਤੇ ਉਸ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਨਾਨਗਰਾਂ ਦੇ ਵਸਨੀਕ ਸੰਦੀਪ ਕੁਮਾਰ ਰਾਣਾ ਪੁੱਤਰ ਮੋਹਣ ਸਿੰਘ ਵੱਲੋਂ ਰੂਪਨਗਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਰੂਪਨਗਰ, ਲੁਧਿਆਣਾ ਅਤੇ ਐੱਸ.ਬੀ.ਐੱਸ. ਨਗਰ ਖੇਤਰ ਵਿੱਚ ਸਰਗਰਮ ਪ੍ਰਸਿੱਧ ਮਾਈਨਿੰਗ ਕਿੰਗ ਬਲਜਿੰਦਰ ਸਿੰਘ ਉਰਫ਼ ਅਮਨ ਪੁੱਤਰ ਸੁਰਿੰਦਰ ਸਿੰਘ, ਵਾਸੀ ਫਲੈਟ ਨੰਬਰ 204/ਏ, ਅੰਬਿਕਾ ਫਲੋਰੈਂਸ, ਨਿਊ ਚੰਡੀਗੜ੍ਹ, ਜ਼ਿਲ੍ਹਾ ਐੱਸ.ਏ.ਐੱਸ. ਨਗਰ, ਨੇ ਉਸ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।

ਸ਼ਿਕਾਇਤ ਮੁਤਾਬਕ ਬਲਜਿੰਦਰ ਸਿੰਘ ਵੱਲੋਂ ਡ੍ਰੋਨ ਰਾਹੀਂ ਨਿਗਰਾਨੀ ਕਰਕੇ ਹਮਲੇ ਦੀ ਯੋਜਨਾ ਬਣਾਈ ਗਈ। ਦੱਸਿਆ ਗਿਆ ਹੈ ਕਿ PB-91U-9494 ਨੰਬਰ ਦੀ ਇਨੋਵਾ ਗੱਡੀ ‘ਚ ਸਵਾਰ ਚਾਰ ਤੋਂ ਪੰਜ ਵਿਅਕਤੀ ਪਿੰਡ ਖੇੜਾ ਕਲਮੋਟ (ਨਾਨਗਰਾਂ) ਸਥਿਤ ਸ਼ਿਕਾਇਤਕਰਤਾ ਦੀ ਇਮਾਰਤ ‘ਤੇ ਪਹੁੰਚੇ ਅਤੇ ਡ੍ਰੋਨ ਦੀ ਮਦਦ ਨਾਲ ਘਰ ‘ਚ ਉਸ ਅਤੇ ਉਸ ਦੇ ਪਰਿਵਾਰ ਦੀ ਮੌਜੂਦਗੀ ਦੀ ਜਾਂਚ ਕੀਤੀ, ਤਾਂ ਜੋ ਹੱਤਿਆ ਨੂੰ ਅੰਜਾਮ ਦਿੱਤਾ ਜਾ ਸਕੇ।

ਸੰਦੀਪ ਕੁਮਾਰ ਰਾਣਾ ਨੇ ਦੋਸ਼ ਲਗਾਇਆ ਕਿ ਇਹ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਉਸ ਨੇ ਬਲਜਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਗੈਰਕਾਨੂੰਨੀ ਸਰਗਰਮੀਆਂ ਸਬੰਧੀ ਗੁਪਤ ਜਾਣਕਾਰੀ ਈ.ਡੀ. ਜਲੰਧਰ ਨੂੰ ਦਿੱਤੀ ਸੀ। ਇਸ ਜਾਣਕਾਰੀ ਦੇ ਆਧਾਰ ‘ਤੇ ਈ.ਡੀ. ਵੱਲੋਂ ਬਲਜਿੰਦਰ ਸਿੰਘ ਉਰਫ਼ ਅਮਨ ਦੀ ਚਲ-ਅਚਲ ਸੰਪਤੀਆਂ ਅਟੈਚ ਕੀਤੀਆਂ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਬਲਜਿੰਦਰ ਸਿੰਘ ਖ਼ਿਲਾਫ਼ ਕਰੀਬ 15 ਅਪਰਾਧਿਕ ਕੇਸ ਦਰਜ ਹਨ।

ਸ਼ਿਕਾਇਤ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਬਲਜਿੰਦਰ ਸਿੰਘ ਨੇ ਉਸ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਗੋਲੀਆਂ ਵੀ ਚਲਾਈਆਂ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 223, 332, 351(2) ਅਤੇ 3(5) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ ਡ੍ਰੋਨ ਵੀ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਮੁਲਜ਼ਮ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਲਜਿੰਦਰ ਸਿੰਘ ਖ਼ਿਲਾਫ਼ ਐਫ਼.ਆਈ.ਆਰ ਨੰਬਰ 135 ਮਿਤੀ 24-09-2025 ਨੂੰ ਥਾਣਾ ਦੇਹਲੋਂ, ਪੁਲਿਸ ਕਮਿਸ਼ਨਰੇਟ ਲੁਧਿਆਣਾ ‘ਚ ਦਰਜ ਹੋ ਚੁੱਕੀ ਹੈ, ਜਿਸ ਵਿੱਚ ਉਸ ‘ਤੇ ਈ.ਡੀ. ਨਾਲ ਜੁੜੇ ਇੱਕ ਹੋਰ ਗਵਾਹ ਗੁਰਮੀਤ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਹਨ। ਉਸ ਕੇਸ ‘ਚ BNS, 2023 ਦੀਆਂ ਧਾਰਾਵਾਂ 126(2), 115(2), 304, 191(3), 190 ਅਤੇ 61(2) ਦੇ ਨਾਲ ਨਾਲ ਆਰਮਜ਼ ਐਕਟ ਦੀ ਧਾਰਾ 25 ਲਗਾਈ ਗਈ ਹੈ।

ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਜ਼ਿਸ਼ ਜਾਂ ਹਮਲੇ ਵਿੱਚ ਸ਼ਾਮਲ ਹਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad