Banner
Banner

ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਮਗਰੋਂ ਪ੍ਰਸ਼ਾਸਨਿਕ ਤਬਾਦਲੇ

Latest News: ਮੰਤਰੀਆਂ ਦੇ ਵਿਭਾਗ ਬਦਲਣ ਤੋਂ ਬਾਅਦ ਸੂਬੇ ਵਿੱਚ ਪ੍ਰਸ਼ਾਸਨਿਕ ਪੱਧਰ ‘ਤੇ ਤਬਾਦਲਿਆਂ ਦਾ ਦੌਰ ਜਾਰੀ ਹੈ। ਇਸ ਕੜੀ ਹੇਠ ਇੱਕ ਆਈਏਐਸ ਅਤੇ ਦੋ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਦੌਰਾਨ ਨਗਰ ਨਿਗਮ ਫਗਵਾੜਾ ਦੀ ਕਮਿਸ਼ਨਰ ਰਹੀ ਆਈਏਐਸ ਅਧਿਕਾਰੀ ਅਕਸ਼ਿਤਾ ਗੁਪਤਾ ਨੂੰ ਮੌਜੂਦਾ ਅਹੁਦੇ ਤੋਂ ਹਟਾ ਕੇ ਡਾਇਰੈਕਟਰ ਸੂਚਨਾ ਤੇ ਲੋਕ […]
Khushi
By : Updated On: 08 Jan 2026 18:01:PM
ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਮਗਰੋਂ ਪ੍ਰਸ਼ਾਸਨਿਕ ਤਬਾਦਲੇ

Latest News: ਮੰਤਰੀਆਂ ਦੇ ਵਿਭਾਗ ਬਦਲਣ ਤੋਂ ਬਾਅਦ ਸੂਬੇ ਵਿੱਚ ਪ੍ਰਸ਼ਾਸਨਿਕ ਪੱਧਰ ‘ਤੇ ਤਬਾਦਲਿਆਂ ਦਾ ਦੌਰ ਜਾਰੀ ਹੈ। ਇਸ ਕੜੀ ਹੇਠ ਇੱਕ ਆਈਏਐਸ ਅਤੇ ਦੋ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਇਨ੍ਹਾਂ ਤਬਾਦਲਿਆਂ ਦੌਰਾਨ ਨਗਰ ਨਿਗਮ ਫਗਵਾੜਾ ਦੀ ਕਮਿਸ਼ਨਰ ਰਹੀ ਆਈਏਐਸ ਅਧਿਕਾਰੀ ਅਕਸ਼ਿਤਾ ਗੁਪਤਾ ਨੂੰ ਮੌਜੂਦਾ ਅਹੁਦੇ ਤੋਂ ਹਟਾ ਕੇ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ (DIPR) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਉੱਥੇ ਹੀ ਪੀਸੀਐਸ ਅਧਿਕਾਰੀ ਨਵਨੀਤ ਕੌਰ ਬੱਲ ਨੂੰ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸਰਕਾਰ ਵੱਲੋਂ ਕੀਤੇ ਗਏ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਮੰਨੇ ਜਾਣਗੇ।

Read Latest News and Breaking News at Daily Post TV, Browse for more News

Ad
Ad