ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਧਮਕੀ ਦੇਣ ਵਾਲੇ ਆਰੋਪੀਆਂ ਦਾ ਪੁਲਿਸ ਨੇ ਕੀਤਾ ਪਰਦਾਫਾਸ਼

Barnala Police; ਜ਼ਿਲਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਪ੍ਰੈਸ ਕਾਨਫਰੰਸ ਕਰਦੇ ਕਿਹਾ ਕਿ ਪੰਜਾਬ ਦੇ ਨਾਮੀ ਗਾਇਕ ਗੁਲਾਬ ਸਿੱਧੂ ਨੂੰ ਕਿਸੇ ਮੈਰਿਜ ਫੰਕਸ਼ਨ ਵਿੱਚ ਇੱਕ ਬਰਨਾਲਾ ਦੇ ਗੈਂਗ ਵੱਲੋਂ ਅਟੈਕ ਕਰਨ ਅਤੇ ਫਿਰੋਤੀ ਦੀ ਮੰਗ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਵੱਡੀ ਘਟਨਾ ਤੋਂ ਪਹਿਲਾਂ […]
Jaspreet Singh
By : Updated On: 12 Jan 2026 16:27:PM
ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਧਮਕੀ ਦੇਣ ਵਾਲੇ ਆਰੋਪੀਆਂ ਦਾ ਪੁਲਿਸ ਨੇ ਕੀਤਾ ਪਰਦਾਫਾਸ਼

Barnala Police; ਜ਼ਿਲਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਪ੍ਰੈਸ ਕਾਨਫਰੰਸ ਕਰਦੇ ਕਿਹਾ ਕਿ ਪੰਜਾਬ ਦੇ ਨਾਮੀ ਗਾਇਕ ਗੁਲਾਬ ਸਿੱਧੂ ਨੂੰ ਕਿਸੇ ਮੈਰਿਜ ਫੰਕਸ਼ਨ ਵਿੱਚ ਇੱਕ ਬਰਨਾਲਾ ਦੇ ਗੈਂਗ ਵੱਲੋਂ ਅਟੈਕ ਕਰਨ ਅਤੇ ਫਿਰੋਤੀ ਦੀ ਮੰਗ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਵੱਡੀ ਘਟਨਾ ਤੋਂ ਪਹਿਲਾਂ ਹੀ ਇਸ ਗੈਂਗ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਸ ਮੌਕੇ ਜਿਲ੍ਹਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਦੇ ਨਾਮੀ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਜਾਨੀ ਨੁਕਸਾਨ ਅਤੇ ਉਸ ਤੋਂ ਫਿਰੋਤੀ ਮੰਗਣ ਵਾਲੇ ਇੱਕ ਤਿੰਨ ਮੈਂਬਰੀ ਗੈਂਗ ਨੂੰ ਅਸਲ ਸਮੇਤ ਕਾਬੂ ਕੀਤਾ ਗਿਆ ਹੈ।
ਇਹ ਤਿੰਨ ਮੈਂਬਰੀ ਗੈਂਗ ਬਰਨਾਲਾ ਦੇ ਪਿੰਡ ਕੋਟ ਦੂਨਾ ਨਾਲ ਸੰਬੰਧਿਤ ਹੈ। ਜਿਨਾਂ ਵਿੱਚ ਗੈਂਗ ਦਾ ਇੱਕ ਮੈਂਬਰ ਪਿੰਡ ਕੋਟ ਦਨੇ ਦਾ ਮੌਜੂਦਾ ਸਰਪੰਚ ਵੀ ਹੈ।

ਇਸ ਮੌਕੇ ਐਸ ਐਸ ਪੀ ਬਰਨਾਲਾ ਨੇ ਵੱਡਾ ਖੁਲਾਸਾ ਕਰਦੇ ਕਿਹਾ ਕਿ ਇਹ ਗੈਂਗ ਵੱਲੋਂ ਪੰਜਾਬ ਅੰਦਰ ਗੈਂਗਸਟਰ ਬਾਅਦ ਵਿੱਚ ਆਪਣਾ ਨਾਮ ਕੌਣ ਲਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਜੋ ਹੁਣ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਵਿੱਚ ਸੀ ਜੋ ਪੁਲਿਸ ਅੜਿਕੇ ਆ ਗਿਆ।
ਇਹ ਤਿੰਨ ਮੈਂਬਰੀ ਗੈਂਗ ਦੀ ਪਹਿਚਾਨ ਬਰਨਾਲਾ ਦੇ ਪਿੰਡ ਕੋਟ ਦੂਨਾ ਦੇ ਵਜੋਂ ਹੋਈ ਹੈ। ਜਿਨ੍ਹਾਂ ਵਿੱਚ ਮੌਜੂਦਾ

1) ਪਿੰਡ ਕੋਟ ਦੂਨਾ ਦਾ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਉਰਫ ਕਿੰਦਾ ਪੁੱਤਰ ਦਰਸ਼ਨ ਸਿੰਘ(ਜਿਸ ਤੇ ਵੱਖੋ ਵੱਖਰੇ 12 ਮੁਕਦਮੇ ਪਹਿਲਾਂ ਹੀ ਦਰਜ ਹਨ)
2) ਬਲਵਿੰਦਰ ਸਿੰਘ ਉਰਫ ਬਿੰਦਰ ਮਾਨ ਪੁੱਤਰ ਬਲਦੇਵ ਸਿੰਘ (ਜਿਸ ਖਿਲਾਫ ਆਰਮ ਐਕਟਰ ਦਾ ਇੱਕ ਮੁਕਦਮਾ ਦਰਜ ਹੈ)
3-ਗੁਰਵਿੰਦਰ ਸਿੰਘ ਉਰਫ ਗਿੱਲ ਪੁੱਤਰ ਗੁਰਜੰਟ ਸਿੰਘ(ਜਿਸ ਖਿਲਾਫ ਆਰਮ ਐਕਟ ਤਹਿਤ 2 ਮੁਕਦਮੇ ਦਰਜ ਹਨ)

ਇਹਨਾਂ ਆਰੋਪੀਆਂ ਤੋਂ ਇੱਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਚਾਰ ਜਿੰਦਾ ਕਾਰਤੂਸ 32 ਬੋਰ, ਇੱਕ ਡੰਮੀ ਪਿਸਟਲ,04 ਮੋਬਾਇਲ ਫੋਨ, ਹੋਏ ਨੇ ਇੱਕ ਸਵਿਫਟ ਕਾਰ ਸਮੇਤ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਐਸਐਸਪੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬੀ ਗਾਇਕ ਗੁਲਾਬ ਸਿੱਧੂ ਵੱਲੋਂ ਕਈ ਦਿਨ ਪਹਿਲਾਂ ਸਰਪੰਚ ਗਾਣਾ ਲੈ ਕੇ ਵਿਵਾਦ ਹੋਇਆ ਸੀ ਜਿਸ ਵਿੱਚ ਗੈਂਗ ਦਾ ਮੈਂਬਰ ਅਤੇ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਵੀਡੀਓ ਰਾਹੀਂ ਉਸ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਜਿਹਦੀ ਰੰਜਸ ਵੀ ਗੁਲਾਬ ਸਿੱਧੂ ਤੋਂ ਰੱਖੀ ਜਾ ਰਹੀ ਸੀ

ਬਰਨਾਲਾ ਪੁਲਿਸ ਨੇ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਸ ਦੇ ਤਿੰਨ ਮੈਂਬਰੀ ਗੈਂਗ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਉਹਨਾਂ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਗੈਂਗ ਗੈਂਗਸਟਰ ਬਾਅਦ ਵਿੱਚ ਆਪਣਾ ਨਾਮ ਚਮਕਾਉਣ ਲਈ ਅਤੇ ਫੇਮ ਲੈਣ ਸੈਲੀਬ੍ਰਿਟੀ ਲੋਕਾਂ ਨੂੰ ਧਮਕੀਆਂ ਫ਼ਿਰੋਤੀਆਂ ਦੀ ਮੰਗ ਵੀ ਕਰਦਾ ਸੀ ਤਾਂ ਜੋ ਆਪਣਾ ਗੈਂਗ ਦਾ ਨਾਮ ਚਮਕਾ ਸਕਣ।

ਜ਼ਿਕਰ ਯੋਗ ਹੈ ਕਿ ਆਪਣੇ ਸਰਪੰਚ ਗਾਣੇ ਨੂੰ ਲੈ ਕੇ ਪੰਜਾਬੀ ਗਾਇਕ ਜਿੱਥੇ ਪਹਿਲਾਂ ਸਰਪੰਚਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਸਨ ਉੱਥੇ ਇਸ ਗੈਂਗ ਵੱਲੋਂ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ।

Read Latest News and Breaking News at Daily Post TV, Browse for more News

Ad
Ad