ਪੁਲਿਸ ਨੇ ਗੱਡੀਆ ‘ਚੋਂ ਤੇਲ ਚੋਰੀ ਕਰਕੇ ਵੇਚਣ ਵਾਲਾ ਦੋਸ਼ੀ ਕੀਤਾ ਗ੍ਰਿਫਤਾਰ, ਵੱਡੀ ਮਾਤਰਾ ‘ਚ ਤੇਲ ਬਰਾਮਦ

Faridkot Police arrest oil thief; ਫਰੀਦਕੋਟ ਪੁਲਿਸ ਵੱਲੋ ਮਾੜੇ ਅਨਸਰਾ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਬਾਜਾਖਾਨਾ ਵੱਲੋਂ ਗੱਡੀਆ ਵਿੱਚੋ ਤੇਲ ਚੋਰੀ ਕਰਕੇ ਵੇਚਣ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਹਿਚਾਣ ਮੁਹੰਮਦ ਅਕਬਰ ਆਲਮ ਪੁੱਤਰ ਮੁਹੰਮਦ ਸਰਵਰ ਆਲਮ ਵਜੋ ਹੋਈ ਹੈ, ਜੋ ਕਿ ਬਿਹਾਰ ਦੇ ਅੰਦਰ ਪੂਰਨੀਆ ਜਿਲਾ […]
Jaspreet Singh
By : Updated On: 12 Jan 2026 17:39:PM
ਪੁਲਿਸ ਨੇ ਗੱਡੀਆ ‘ਚੋਂ ਤੇਲ ਚੋਰੀ ਕਰਕੇ ਵੇਚਣ ਵਾਲਾ ਦੋਸ਼ੀ ਕੀਤਾ ਗ੍ਰਿਫਤਾਰ, ਵੱਡੀ ਮਾਤਰਾ ‘ਚ ਤੇਲ ਬਰਾਮਦ

Faridkot Police arrest oil thief; ਫਰੀਦਕੋਟ ਪੁਲਿਸ ਵੱਲੋ ਮਾੜੇ ਅਨਸਰਾ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਬਾਜਾਖਾਨਾ ਵੱਲੋਂ ਗੱਡੀਆ ਵਿੱਚੋ ਤੇਲ ਚੋਰੀ ਕਰਕੇ ਵੇਚਣ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਗ੍ਰਿਫ਼ਤਾਰ ਦੋਸ਼ੀ ਦੀ ਪਹਿਚਾਣ ਮੁਹੰਮਦ ਅਕਬਰ ਆਲਮ ਪੁੱਤਰ ਮੁਹੰਮਦ ਸਰਵਰ ਆਲਮ ਵਜੋ ਹੋਈ ਹੈ, ਜੋ ਕਿ ਬਿਹਾਰ ਦੇ ਅੰਦਰ ਪੂਰਨੀਆ ਜਿਲਾ ਦੇ ਪਿੰਡ ਆਮਨਾ ਦਾ ਰਿਹਾਇਸ਼ੀ ਹੈ, ਜੋ ਕਿ ਹੁਣ ਫਰੀਦਕੋਟ ਜਿਲ੍ਹੇ ਦੇ ਪਿੰਡ ਵਾੜਾ ਭਾਈਕਾ ਨਜਦੀਕ ਢਾਬੇ ਪਰ ਰਹਿ ਰਿਹਾ ਸੀ। ਪੁਲਿਸ ਪਾਰਟੀ ਵੱਲੋ ਮੌਕੇ ਪਰ 04 ਡਰੰਮ ਤੇਲ ਨਾਲ ਭਰੇ ਹੋਏ, 19 ਡਰੰਮ ਖਾਲੀ, 03 ਡਰੰਮੀਆ 20 ਲੀਟਰ ਵਾਲੀਆ ਜਿਹਨਾ ਵਿੱਚੋ 01 ਭਰੀ ਅਤੇ 02 ਖਾਲੀ ਅਤੇ 01 ਮੋਟਰ ਵੀ ਕਬਜੇ ਵਿੱਚ ਲਈ ਗਈ ਹੈ।

ਜਾਣਕਾਰੀ ਦਿੰਦੇ ਹੋਏ SP ਫਰੀਦਕੋਟ ਯੋਗੇਸ਼ਵਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਬਾਜਾਖਾਨਾ ਦੀ ਨਿਗਰਾਨੀ ਹੇਠ ਹੌਲਦਾਰ ਵਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਵਾੜਾ ਭਾਈਕਾ ਬੱਸ ਸਟੈਂਡ ਤੇ ਮੋਜੂਦ ਸੀ ਤਾ ਉਹਨਾ ਨੂੰ ਇਤਲਾਹ ਮਿਲੀ ਕਿ ਦੋਸ਼ੀ ਮੁਹੰਮਦ ਅਕਬਲ ਆਲਮ ਜੋ ਕਿ ਢਾਬੇ ਤੇ ਕੰਮ ਕਰਦਾ ਹੈ ਅਤੇ ਚੋਰੀ ਦਾ ਤੇਲ ਵੇਚਣ ਦਾ ਆਦੀ ਹੈ। ਸੂਚਨਾ ਦੇ ਅਧਾਰ ਤੇ ਪੁਲਿਸ ਪਾਰਟੀ ਵੱਲੋ ਮੌਕੇ ਪਰ ਰੇਡ ਕੀਤੀ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਥਾਣਾ ਬਾਜਾਖਾਨਾ ਵਿਖੇ ਬੀ.ਐਨ.ਐਸ ਦੀਆਂ ਧਾਰਾਵਾਂ 303(2), 317(2) ਤਹਿਤ ਮੁਕੱਦਮਾ ਨੰਬਰ 07 ਮਿਤੀ 11.01.2026 ਦਰਜ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਦੋਸ਼ੀ ਢਾਬੇ ਪਰ ਕੰਮ ਕਰਦਾ ਸੀ, ਜੋ ਕਿ ਢਾਬੇ ਪਰ ਆਈਆ ਗੱਡੀਆ ਵਿੱਚੋ ਤੇਲ ਚੋਰੀ ਕਰਕੇ ਅੱਗੇ ਸਸਤੇ ਭਾਅ ਵੇਚਣ ਦਾ ਕੰਮ ਕਰ ਰਿਹਾ ਸੀ।

ਉਹਨਾਂ ਦੱਸਿਆ ਕਿ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੋਸ਼ੀ ਦੀ ਇਸ ਗੈਰਕਾਨੂੰਨੀ ਕਾਰਵਾਈ ਵਿੱਚ ਕੋਈ ਹੋਰ ਵਿਅਕਤੀ ਤਾਂ ਉਸਦੇ ਨਾਲ ਸ਼ਾਮਿਲ ਨਹੀ ਸੀ।

Read Latest News and Breaking News at Daily Post TV, Browse for more News

Ad
Ad