ਨਹਿਰ ‘ਚ ਡੁੱਬਣ ਕਾਰਨ ਮਾਂ ਤੇ ਧੀ ਦੀ ਮੌਤ, ਪਤੀ ‘ਤੇ ਲੱਗੇ ਗੰਭੀਰ ਆਰੋਪ
Mother and daughter die due to drowning in canal; ਮਲੋਟ ਦੇ ਨਜ਼ਦੀਕ ਪਿੰਡ ਆਲਮ ਵਾਲਾ ਵਿਖੇ ਗੁਜ਼ਰਦੀ ਨਹਿਰ ‘ਚ ਰਾਤ ਇਕ ਸਵਿਫਟ ਕਾਰ ਡਿੱਗ ਗਈ। ਜਿਸ ਵਿਚ ਔਰਤ ਅਤੇ ਇਕ ਬੱਚੀ ਦੀ ਮੌਤ ਹੋ ਗਈ ਜਦੋਂ ਕਾਰ ਚਾਲਕ ਬਚ ਗਿਆ ਸੀ। ਦੱਸ ਦੇਈਏ ਕੇ ਕਾਰ ਵਿਚ ਪਤੀ ਪਤਨੀ ਅਤੇ ਉਹਨਾਂ ਦੀ ਢਾਈ ਸਾਲ ਦੀ ਬੱਚੀ ਸਵਾਰ ਸੀ। ਲੜਕੀ ਦੇ ਪਰਿਵਾਰਕ ਮੈਬਰਾਂ ਨੇ ਉਕਤ ਵਿਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਨਾਲ ਹੀ ਕਿਹਾ ਕਿ ਨਹੀਂ ਤਾਂ ਪਰਵਾਰਿਕ ਮੈਂਬਰ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣਗੇ । ਥਾਣਾ ਕਬਰਵਾਲਾ ਪੁਲਿਸ ਦਾ ਕਹਿਣਾ ਹੈ ਕਿ ਜੋ ਪਰਿਵਾਰਕ ਮੈਂਬਰ ਦੇ ਬਿਆਨ ਮੁਤਾਬਕ ਕਰਵਾਈ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਿਕ ਲੰਘੀ ਐਤਵਾਰ ਦੀ ਰਾਤ ਮਲੋਟ ਦੇ ਨਜ਼ਦੀਕ ਪਿੰਡ ਆਲਮਵਾਲਾ ਕੋਲੋ ਨਜ਼ਦੀਕ ਗੁਜ਼ਰਦੀ ਨਹਿਰ ਵਿਚ ਰਾਤ ਇਕ ਸਵਿਫਟ ਕਾਰ ਡਿੱਗਣ ਕਾਰਨ ਇਕ 30 ਸਾਲਾ ਔਰਤ ਅਤੇ ਇਕ ਬੱਚੀ ਦੀ ਮੌਤ ਮੌਤ ਗਈ ਸੀ ਜਦੋਂ ਕਿ ਕਾਰ ਚਾਲਕ ਬਚ ਨਿਕਲਿਆ ਸੀ , ਲਾਸ਼ਾਂ ਨੂੰ ਕੱਢ ਕੇ ਸਿਵਲ ਹਸਪਤਾਲ ਮਲੋਟ ਦੀ ਮੋਰਚਰੀ ਵਿਚ ਰਖਿਆ ਗਿਆ ਹੈ ।
ਸਿਵਲ ਹਸਪਤਾਲ ਮਲੋਟ ‘ਚ ਮ੍ਰਿਤਕ ਔਰਤ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸਾਡੀ ਲੜਕੀ ਸਾਹਿਲ ਵਾਸੀ ਜੰਡ ਵਾਲਾ ਜਿਲਾ ਫਾਜ਼ਿਲਕਾ ਨਾਲ ਵਿਆਹੀ ਸੀ। ਉਸਦਾ ਪਤੀ ਸਾਡੀ ਲੜਕੀ ਨਾਲ ਹਮੇਸ਼ਾ ਲੜਾਈ ਝਗੜਾ ਰੱਖਦਾ ਸੀ, ਜਿਸ ਦੇ ਕਈ ਹੋਰ ਔਰਤਾਂ ਨਾਲ ਨਜਾਇਜ਼ ਸਬੰਧ ਵੀ ਸਨ। ਕੱਲ ਸਾਡੀ ਲੜਕੀ ਨੂੰ ਸਿਰਸੇ ਤੋਂ ਲੈ ਕੇ ਆਪਣੇ ਪਿੰਡ ਜਾ ਰਿਹਾ ਸੀ ਤਾਂ ਇਸ ਨੇ ਕਾਰ ਨਹਿਰ ਵਿਚ ਸੁੱਟ ਦਿਤੀ ਅਤੇ ਆਪ ਬਚ ਨਿਕਲਿਆ। ਇਸ ਘਟਨਾ ਵਿਚ ਸਾਡੀ ਲੜਕੀ ਅਤੇ ਉਸ ਦੀ ਨਿੱਕੀ ਬੱਚੀ ਦੀ ਮੌਤ ਹੋ ਗਈ । ਅਸੀਂ ਮੰਗ ਕਰਦੇ ਹਾਂ ਕਿ ਉਸ ਖਿਲਾਫ ਕਤਲ ਦਾ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।