ਜੰਡਿਆਲਾ ‘ਚ ਦਹਿਸ਼ਤ: ATM ਤੋਂ ਪੈਸੇ ਕੱਢ ਰਹੇ ਵਿਅਕਤੀ ‘ਤੇ ਗੋਲੀਆਂ, ਬੇਟੀ ਸਾਹਮਣੇ ਵਾਰਦਾਤ
Jandiala Firing; ਹਲਕਾ ਜੰਡਿਆਲਾ ਦੇ ਅਧੀਨ ਪੈਂਦਾ ਤਰਸਿੱਕਾ ਪੰਜਾਬ ਨੈਸ਼ਨਲ ਬੈਂਕ ਦੇ ATM ਸਾਹਮਣੇ ਦੋ ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਇੱਕ ਗੋਲੀ ATM ਦੇ ਵਿੱਚੋਂ ਪੈਸੇ ਕਢਾਉਣ ਆਏ ਵਿਅਕਤੀ ਦੀ ਬਾਂਹ ਦੇ ਉੱਪਰ ਲੱਗੀ ਜਿਸ ਨੂੰ ਜੇਰੇ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ। ਜਿਸ ਦੀ ਪਹਿਚਾਣ ਬਲਜੀਤ ਸਿੰਘ ਵਜੋਂ ਹੋਈ ਹੈ, ਜੋ ਕੁਝ ਦਿਨ ਪਹਿਲਾਂ […]
By :
Jaspreet Singh
Updated On: 23 Jan 2026 19:41:PM
Jandiala Firing; ਹਲਕਾ ਜੰਡਿਆਲਾ ਦੇ ਅਧੀਨ ਪੈਂਦਾ ਤਰਸਿੱਕਾ ਪੰਜਾਬ ਨੈਸ਼ਨਲ ਬੈਂਕ ਦੇ ATM ਸਾਹਮਣੇ ਦੋ ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਇੱਕ ਗੋਲੀ ATM ਦੇ ਵਿੱਚੋਂ ਪੈਸੇ ਕਢਾਉਣ ਆਏ ਵਿਅਕਤੀ ਦੀ ਬਾਂਹ ਦੇ ਉੱਪਰ ਲੱਗੀ ਜਿਸ ਨੂੰ ਜੇਰੇ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ। ਜਿਸ ਦੀ ਪਹਿਚਾਣ ਬਲਜੀਤ ਸਿੰਘ ਵਜੋਂ ਹੋਈ ਹੈ, ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਪਰਤਿਆ ਅਸੀਂ ਵਾਪਸ ਪੰਜਾਬ ਆਪਣੀ ਬੇਟੀ ਦੇ ਨਾਲ ATM ਵਿੱਚੋਂ ਪੈਸੇ ਕਢਵਾਉਣ ਲਈ ਪਹੁੰਚਿਆ ਤਾਂ ਕੁਝ ਦੋ ਨੌਜਵਾਨ ਮੋਟਰਸਾਈਕਲ ਸਵਾਰ ਜੋ ਉਥੇ ਪਹਿਲਾਂ ਹੀ ਮੌਜੂਦ ਸੀ, ਜਿਨਾਂ ਵੱਲੋਂ ਉਸ ਵਿਅਕਤੀ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਬਲਜੀਤ ਸਿੰਘ ਦੇ ਮੋਢੇ ਦੇ ਉੱਪਰ ਗੋਲੀ ਲੱਗੀ। ਜੋ ਗੰਭੀਰ ਰੂਪ ਵਿੱਚ ਜਖਮੀ ਹੋਇਆ ਜਿਸ ਨੂੰ ਜੇਰੇ ਇਲਾਜ ਦੇ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਭੇਜਿਆ ਗਿਆ।