Attack on Pakistan Army: ਪਾਕਿਸਤਾਨ ‘ਚ ਫੌਜ ਦੇ ਕਾਫਲੇ ‘ਤੇ ਹਮਲਾ, ਬਲੋਚਿਸਤਾਨ ਦੀ ਧਰਤੀ ਕੰਬ ਗਈ ਪਾਕਿਸਤਾਨ ਫੌਜ ਬਲੋਚਿਸਤਾਨ ‘ਚ ਜਾਫਰ ਐਕਸਪ੍ਰੈਸ ਟਰੇਨ ਹਾਈਜੈਕ ਦੇ ਸਦਮੇ ਤੋਂ ਅਜੇ ਉਭਰਆ ਵੀ ਨਹੀਂ ਸੀ ਕਿ ਅੱਜ ਇਕ ਵਾਰ ਫਿਰ ਸ਼ਾਹਬਾਜ਼ ਸ਼ਰੀਫ ਦੇ ਦੇਸ਼ ‘ਚ ਫੌਜ ‘ਤੇ ਵੱਡਾ ਅੱਤਵਾਦੀ ਹਮਲਾ ਹੋ ਗਿਆ ਹੈ। ਇਹ ਹਮਲਾ ਬਲੋਚਿਸਤਾਨ ‘ਚ ਫੌਜ ਦੇ ਕਾਫਲੇ ‘ਤੇ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ IED ਧਮਾਕੇ ਦੀ ਮਦਦ ਨਾਲ ਕੀਤਾ ਗਿਆ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਹਮਲੇ ‘ਚ ਕਈ ਜਵਾਨ ਜ਼ਖਮੀ ਹੋਏ ਹਨ। ਫਿਲਹਾਲ ਜ਼ਖਮੀ ਜਵਾਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਘੱਗਰ ਦਰਿਆ ਦੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਰਾਜਪਾਲ ਕਟਾਰੀਆ, ਹੋਰ ਮਦਦ ਵੀ ਕਰੇਗੀ ਕੇਂਦਰ ਸਰਕਾਰ
Ghaggar Embankments: ਪੰਜਾਬ 'ਚ ਆਏ ਹੜ੍ਹਾਂ ਕਾਰਨ ਪੈਦਾ ਹੋਏ ਐਮਰਜੈਂਸੀ ਹਾਲਾਤ ਦੇ ਮੱਦੇਨਜ਼ਰ ਫੌਰੀ ਰਾਹਤ ਹਿਤ ਕੇਂਦਰ ਸਰਕਾਰ ਵੱਲੋਂ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਕੇਵਲ ਸ਼ੁਰੂਆਤ ਹੈ। Reviews Flood Damage in Sangrur: ਘੱਗਰ ਦਰਿਆ ਸਬੰਧੀ ਹਾਲਾਤ ਦਾ ਜਾਇਜ਼ਾ ਲੈਣ ਲਈ ਮਕਰੌੜ ਸਾਹਿਬ ਪੁੱਜੇ...